17.5 C
United Kingdom
Thursday, July 2, 2026

More

    ਲਲਕਾਰ

    ਪ੍ਸੋ਼ਤਮ ਪੱਤੋ
    ਚੋਰੀ ਹੋਏ ਹੱਕ ਸਾਡੇ
    ਪੋਲੇ ਪੈਰੀਂ ਨੀਂ ਮਿਲਣੇ
    ਮੰਗ ਮੰਗ ਗੲੇ ਹਾਂ ਹਾਰ,
    ਹੁਣ ਲੜਨੇ ਨੂੰ ਹੋਜੋ ਤਿਆਰ।
    ਲਾਠੀਆਂ ਗੋਲੀਆਂ ਨਾ
    ਡਰਾਉਣ ਸਾਨੂੰ ਜਾਣਦੇ ਨੇ
    ਉਤੋਂ ਉਤੋਂ ਲੁੱਚਾ ਜਿਹਾ
    ਹਾਸਾ ਇਹ ਹੱਸਦੇ ਨੇ
    ਅੰਦਰੋਂ ਰੱਖਦੇ ਨੇ ਖਾਰ।
    ਕਿੰਨਾ ਚਿਰ ਕੁਟ ਖਾ
    ਬਣੋਂ ਰਹੋਗੇ ਗੁਲਾਮ,

    ਦਿਨ ਦਿਹਾੜੇ ਸ਼ਰੇਆਮ
    ਡਾਕੇ ਮਾਰਨ ਇੱਜ਼ਤਾਂ ‘ਤੇ
    ਕਿੰਨਾਂ ਚਿਰ ਬੰਦ ਰੱਖੋਗੇ ਜ਼ੁਬਾਨ।
    ਆਓ ਹੁਣ ਕਰੀਏ ਐਲਾਨ
    ‘ਕੱਠੇ ਹੋ ਬਣੀਏਂ ਤੂਫ਼ਾਨ,
    ਉਚੇ ਚੱਕੋ ਮੁੱਕਿ‌ਆ ਨੂੰ
    ਮੰਗੀਏ ਇਨ੍ਹਾਂ ਤੋਂ ਹਿਜਾਬ,
    ‘ਪੱਤੋ’ਦੀ ਹਾਕਮਾਂ ਨੂੰ ਲਲਕਾਰ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!