13.7 C
United Kingdom
Monday, June 22, 2026

More

    ਲੀਡਰਾਂ ਦਾ ਇਲਾਜ ਸਰਕਾਰੀ ਖਜ਼ਾਨੇ ਚੋਂ ਹੋ ਸਕਦਾ ਹੈ ਤਾਂ ਆਮ ਲੋਕਾਂ ਦਾ ਕਿਉਂ ਨਹੀਂ: ਨੀਲ ਗਰਗ

    ਅਸ਼ੋਕ ਵਰਮਾ
    ਬਠਿੰਡਾ 28 ਜੁਲਾਈ : ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਜੇਕਰ ਸਿਆਸੀ ਆਗੂਆਂ ਦਾ ਸਰਕਾਰੀ ਖਜਾਨੇ ਚੋਂ ਮੁਫਤ ਇਲਾਜ ਹੋ ਸਕਦਾ ਹੈ ਤਾਂ ਟੈਕਸ ਦੇਣ ਵਾਲੇ ਆਮ ਲੋਕਾਂ ਦਾ ਕਿਓਂ ਨਹੀਂ। ਪਾਰਟੀ ਨੇ ਕਰੋਨਾ ਵਾਇਰਸ ਦੀ ਜੰਗ ਜਿੱਤਣ ਲਈ ਸ਼ੁਰੂ ਕੀਤਾ ਮਿਸ਼ਨ ਫ਼ਤਹਿ ਫੇਲ ਕਰਾਰ ਦਿੱਤਾ ਹੈ ਕਿਉਂਕਿ ਸੂਬੇ ਅੰਦਰ ਕਰੋਨਾ ਦੇ ਮਰੀਜਾਂ ਦਾ ਇਲਾਜ ਸਹੀ ਹਾਲਾਤਾਂ ਵਿੱਚ ਨਹੀਂ ਹੋ ਰਿਹਾ ਹੈ । ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਮਿਸਨ ਫਤਹਿ ਦੀ ਜਮੀਨੀ ਹਕੀਕਤ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਕਿਉਂਕਿ ਆਏ ਦਿਨ ਜਿਲਾ ਤੇ ਤਹਿਸੀਲ ਪੱਧਰ ਤੇ ਇਸ ਬਿਮਾਰੀ ਨਾਲ ਗੰਭੀਰ ਮਰੀਜ਼ਾਂ ਨੂੰ ਮੈਡੀਕਲ ਕਾਲਜਾਂ ਵਿਖੇ ਰੈਫਰ ਕੀਤਾ ਜਾ ਰਿਹਾ ਹੈ।              
                        ਉਨਾਂ ਕਿਹਾ ਕਿ ਇਸ ਕਾਰਨ ਉੱਥੇ ਭਾਰੀ ਤਾਦਾਦ ਵਿੱਚ ਮਰੀਜ਼ ਇਕੱਤਰ ਹੋਏ ਹਨ ਜਿਸ ਕਰਕੇ ਉੱਥੋਂ ਦੀ ਵਿਵਸਥਾ ਵੀ ਲੜਖੜਾ ਗਈ ਹੈ ਜੋ ਕਿ ਪੰਜਾਬ ਸਰਕਾਰ ਦੇ ਸਿਹਤ ਸਹੂਲਤਾਂ ਦੇਣ ਦੇ ਦਾਅਵਿਆਂ ਦੀ ਪੋਲ ਖੋਲਦੀ ਹੈ। ਗਰਗ ਨੇ ਕਿਹਾ ਕਿ ਸਰਕਾਰੀ ਸਹੂਲਤਾਂ ਸਹੀ ਨਾ ਹੋਣ ਕਰਕੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਪ੍ਰਾਈਵੇਟ ਹਸਪਤਾਲ ਲੁੱਟ ਕਰ ਰਹੇ ਹਨ ਅਤੇ ਪੀੜਤਾਂ ਨੂੰ ਇੱਕ ਦਿਨ ਦਾ 18 ਤੋਂ 20 ਹਜਾਰ ਰੁਪਿਆ ਖਰਚਾ ਕਰਨਾ ਪੈ ਰਿਹਾ ਹੈ।ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਸਹੀ ਇਲਾਜ ਲਈ ਤਹਿਸੀਲ ਪੱਧਰ ਤੇ ਢੁੱਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਮਰੀਜਾਂ ਦੀ ਖੱਜਲ ਖੁਆਰੀ ਨਾ ਹੋ ਸਕੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!