ਸੜਕਾਂ ‘ਤੇ ਪੱਥਰ ਪਾਉਂਦੇ ਲੋਕ ।
ਫਿਰ ਵੀ ਰਹਿਣ ਜਿਉਂਦੇ ਲੋਕ ।
ਦੁੱਖਾਂ ਵਿੱਚ ਇਹ ਦੁੱਖ ਵੀ ਜਰਦੇ,,
ਖੁਸ਼ੀਆਂ ‘ਚ ਖੁਸ਼ੀ ਮਨਾਉਂਦੇ ਲੋਕ ।
ਦਿਲ ਤੇ ਜਖਮ ਗਰੀਬੀ ਵਾਲਾ,
ਸੂਈਆਂ ਨਾਲ ਸਿਆਉਂਦੇ ਲੋਕ ।
ਇਹ ਵੀ ਤੇਰੇ ਆਦਮ ਅੱਲਾ,
ਮਾੜੇ ਹਰਫ, ਲਿਖਾਉਂਦੇ ਲੋਕ ।
ਇਹ ਜਿੰਦਗੀ ਕੋਈ ਜਿੰਦਗੀ ਹੈ,
ਫਿਰ ਵੀ ਨਹੀਂ ਘਬਰਾਉਂਦੇ ਲੋਕ।
ਤੈਨੂੰ, ਮੈਨੂੰ ਵੇਖ ਇਹ ਪਿਆਰੇ ,,
ਜਿਉਂਣ ਦਾ ਢੰਗ ਸਿਖਾਉਂਦੇ ਲੋਕ ।
ਪੰਛੀਆਂ ਵਾਂਗੂ ਥਾਂ,ਥਾਂ ਤੇ ਘੁੰਮਣ,
ਕਦੀਂ ਨਾ ਘਰ ਬਣਾਉਂਦੇ ਲੋਕ।
ਤੇਰੇ ਦੁਖ ਇਹ ਤੈਨੂੰ ਦੱਸਣ,
ਕਿਸੇ ਨੂੰ ਨਹੀਂ ਸੁਣਾਉਂਦੇ ਲੋਕ।
ਕਈਆਂ ਨਾਲੋਂ ਫਿਰ ਵੀ ਚੰਗੇ,
ਰਬ ਦਾ ਸ਼ੁਕਰ ਮਨਾਉਂਦੇ ਲੋਕ ।
ਕੀ ਇਹਨਾਂ ਦਾ ਰੱਬ ਨਹੀਂ “ਸੰਧੂ,,
ਮੁੜ-ਮੜਕੇ ਕਿਉਂ ਆਉਂਦੇ ਲੋਕ।
ਹਰੀ ਸਿੰਘ ਸੰਧੂ ਸੁਖੇਵਾਲਾ
ਮੋਬਾ—-98774 / 76161