ਬਲਬੀਰ ਸਿੰਘ ਲਹਿਰੀ।
ਵਿਸਰੀਆਂ ਗੱਲਾਂ ਪੁਰਾਣੀਆ,
ਤੇ ਬਣ ਗੲੀਆ ਕਹਾਣੀਆ।
ਟੁੱਟ ਗੲੀਆ ਚਾਟੀਆਂ,
ਤੇ ਉੱਖੜ ਗੲੀਆ ਮਧਾਣੀਆਂ।
ਰਿੜਕਣਾ ਵੀ ਭੁੱਲੀਆਂ,
ਅੱਜ ਦੀਆਂ ਸੁਆਣੀਆ।
ਵਿਛੜੀਆਂ ਤੀਆਂ ਵਿੱਚੋ,
ਸਾਡੀਆ ਧੀਆਂ ਡੁੱਬ ਜਾਣੀਆ।
ਨਹੀਓਂ ਪੈਂਦਾ ਹੁਣ ਗਿੱਧਾ,
ਲੋਕੋ ਬੰਨ੍ਹ ਬੰਨ੍ਹ ਢਾਣੀਆ।
ਲਹਿਰੀ ਨਹੀਂ ਰਿਹਾ ਇਤਫ਼ਾਕ,
ਵਿੱਚ ਦੇਰਾਣੀਆ ਜੇਠਾਣੀਆ।
ਮੀਆਂ ਪੁਰੀ ਨਹੀਂ ਮੁੱਕ ਸਕਦੀਆ,
ਲੰਬੀਆਂ ਨੇ ਇਹ ਕਹਾਣੀਆਂ।
ਤੂੰ ਸਦਾ ਲਿਖਦਾ ਹੀ ਰਹੇਗਾ,
ਤੇ ਲਿਖੀਆਂ ਹੀ ਰਹਿ ਜਾਣੀਆ।
ਬਲਬੀਰ ਸਿੰਘ ਲਹਿਰੀ।
ਮੋਬਾਈਲ 9815467002