12 C
United Kingdom
Monday, June 8, 2026

More

    ਪੰਜਾਬ ਸਰਕਾਰ ਪਛੜੀਆਂ ਸ੍ਰੇਣੀਆਂ ਅਤੇ ਅਨੁਸੂਚਿਤ ਜਾਤੀ ਵਰਗ ਦੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ

    ਐਸ.ਸੀ. ਕਾਰਪੋਰੇਸਨ ਵੱਲੋ ਅਨੁਸੂਚਿਤ ਜਾਤੀਆਂ ਦੇ ਬਿਨੈਕਾਰਾਂ ਨੂੰ ਲਗਪਗ 50 ਲੱਖ ਦੇ ਕਰਜਿਆਂ ਦੀ ਦਿੱਤੀ ਮਨਜੂਰੀ-ਸ੍ਰੀ ਹਰਪਾਲ ਸਿੰਘ ਗਿੱਲ
    ਮੋਗਾ (ਖੁਰਮੀ,ਕੁਲਦੀਪ,ਜਗਵੀਰ)

    ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਘੱਟ ਗਿਣਤੀ ਵਰਗ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਵੱਧ ਤੋ ਵੱਧ ਮੌਕੇ ਮੁਹੱਈਆ ਕਵਰਾਉਣ ਲਈ ਵਚਨਬੱਧ ਹੈ। ਸਰਕਾਰ ਨੇ ਜਿੱਥੇ ਰੋਜਗਾਰ ਮੇਲਿਆਂ ਜਰੀਏ ਬਹੁਤ ਸਾਰੇ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ਉਥੇ ਸਵੈ ਰੋਜਗਾਰ ਨੂੰ ਉਤਸਾਹਿਤ ਕਰਨ ਲਈ ਵੀ ਹਰ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਸੂਬੇ ਦੇ ਵੱਧ ਤੋ ਵੱਧ ਯੋਗ ਵਿਅਕਤੀ ਰੋਜਗਾਰ ਦੇ ਕਾਬਲ ਹੋ ਕੇ ਆਪਣੇ ਪੈਰਾਂ ਉੱਪਰ ਖੜੇ ਹੋ ਸਕਣ।
    ਇਸੇ ਮਕਸਦ ਤਹਿਤ ਅੱਜ ਡਿਪਟੀ ਕਮਿਸਨਰ ਮੋਗਾ ਸ੍ਰੀ ਸੰਦੀਪ ਹੰਸ ਦੇ ਦਿਸਾ ਨਿਰਦੇਸਾਂ ਤਹਿਤ ਸਵੈ ਰੋਜਗਾਰ ਸਥਾਪਿਤ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਲਈ ਪੰਜਾਬ ਪਛੜੀਆਂ ਸ੍ਰੇਣੀਆਂ ਭੋ ਵਿਕਾਸ ਅਤੇ ਵਿੱਤ ਕਾਰਪੋਰੇਸਨ (ਬੈਕਫਿੰਕੋ) ਅਤੇ ਐਸ.ਸੀ. ਕਾਰਪੋਰੇਸਨ ਮੋਗਾ ਦੀ ਜ਼ਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਜਿਲਾ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਅਫਸਰ ਮੋਗਾ ਸ੍ਰ. ਹਰਪਾਲ ਸਿੰਘ ਗਿੱਲ ਨੇ ਕੀਤੀ। ਮੀਟਿੰਗ ਵਿੱਚ ਉਨਾ ਨਾਲ ਲੀਡ ਬੈਕ ਮੈਨੇਜਰ ਮੋਗਾ ਬਜਰੰਗੀ ਸਿੰਘ, ਸਹਾਇਕ ਪ੍ਰੋਜੈਕਟ ਅਫਸਰ ਮੋਗਾ ਰਾਮ ਪ੍ਰਵੇਸ ਚੌਧਰੀ, ਉਪ ਅਰਥ ਅਤੇ ਅੰਕੜਾ ਸਲਾਹਕਾਰ ਮੋਗਾ ਅਰਤਾਲ ਸਿੰਘ ਗਿੱਲ, ਐਨ.ਜੀ.ਓ. ਸ੍ਰੀ ਐਸ.ਕੇ. ਬਾਂਸਲ, ਨਿਰਮਲ ਸਿੰਘ ਡੀ.ਆਈ.ਸੀ. ਦਫਤਰ, ਹਰੀ ਰਾਮ ਅਤੇ ਲਵਜੀਤ ਸਿੰਘ ਮੌਜੂਦ ਸਨ।
    ਸਕਰੀਨਿੰਗ ਕਮੇਟੀ ਵੱਲੋ ਪਛੜੀਆਂ ਸ੍ਰੇਣੀਆਂ ਦੇ ਉਮੀਦਵਾਰਾਂ ਲਈ ਰਿਪੇਅਰ ਸਾਪ, ਕਾਰਪੇਟਰ ਸਾਪ, ਕਰਿਆਣਾ ਸਾਪ, ਕੱਪੜੇ ਦੀ ਦੁਕਾਨ ਅਤੇ ਸਮਾਲ ਸਕੇਲ ਇੰਡਸਟਰੀ ਆਦਿ ਵੱਖ ਵੱਖ ਸਵੈ ਰੋਜਗਾਰ ਸਥਾਪਿਤ ਕਰਨ ਲਈ 20 ਲੱਖ 50 ਹਜਾਰ ਰੁਪਏ ਦੇ ਕਰਜੇ ਦੇਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਬੈਕਫਿੰਕੋ ਦੇ ਇਨਫੋਰਸਮੈਟ ਅਫਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵਿਭਾਗ ਵੱਲੋ ਐਨ.ਬੀ.ਸੀ. ਸਕੀਮ ਅਧੀਨ ਖੇਤੀਬਾੜੀ ਸਹਾਇਕ ਧੰਦੇ, ਸਮਾਲ ਬਿਜਨਸ ਲਈ ਕਾਰੋਬਾਰ, ਸਮਾਲ ਸਕੇਲ ਇੰਡਸਟਰੀ ਅਤੇ ਐਜੂਕੇਸਨ ਲਈ ਕਰਜੇ ਘੱਟ ਤੋ ਘੱਟ ਵਿਆਜ ਦਰ ਉੱਪਰ ਮੁਹੱਈਆ ਕਰਵਾਏ ਜਾਂਦੇ ਹਨ।
    ਇਸ ਤੋ ਇਲਾਵਾ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਸਵੈ ਰੋਜaਗਾਰ ਲਈ ਅਨੁਸੂਚਿਤ ਜਾਤੀਆਂ ਭੋ ਵਿਕਾਸ ਵਿੱਤ ਕਾਰਪੋਰੇਸਨ ਵੱਲੋ ਲਗਭਗ 50 ਲੱਖ ਰੁਪਏ ਦੇ ਕਰਜੇ ਵੱਖ ਵੱਖ ਕਿੱਤਿਆਂ ਜਿਵੇ ਕਿ ਡੇਅਰੀ ਫਾਰਮ, ਕਰਿਆਨਾ ਦੁਕਾਨ, ਸੀਮਿੰਟ ਦੀ ਦੁਕਾਨ, ਕੱਪੜੇ ਦੀ ਦੁਕਾਨ, ਰੈਡੀਮੈਟ ਗਾਰਮੈਟ, ਕੈਮੀਕਲਜ, ਫਰਨੀਚਰ ਦੀ ਦੁਕਾਨ, ਲੱਕੜ ਵਪਾਰ ਆਦਿ ਲਈ ਕਰਜੇ ਮਨਜੂਰ ਕੀਤੇ ਗਏ। ਇਸ ਮੀਟਿੰਗ ਵਿੱਚ ਡੀ.ਐਮ. ਐਸ.ਸੀ. ਕਾਰਪੋਰੇਸਨ ਹੁਕਮ ਚੰਦ ਅਗਰਵਾਲ ਨੇ ਦੱਸਿਆ ਕਿ ਬੀ.ਟੀ.ਐਸ. ਸਕੀਮ ਅਧੀਨ 15 ਲਾਭਪਾਤਰੀਆਂ ਨੂੰ 1.50 ਲੱਖ ਰੁਪਏ ਦੀ ਸਬਸਿਡੀ ਅਤੇ 12.55 ਲੱਖ ਬੈਕ ਕਰਜਾ ਕੁੱਲ 14.05 ਰੁਪਏ ਦੇ ਕਰਜੇ ਮਨਜੂਰ ਕੀਤੇ ਗਏ ਹਨ। ਇਸ ਤੋ ਇਲਾਵਾ ਸਿੱਧਾ ਕਰਜਾ ਸਕੀਮਾਂ ਤਹਿਤ 16 ਬਿਨੈਕਾਰਾਂ ਨੂੰ 36 ਲੱਖ ਰੁਪਏ ਦੇ ਕਰਜੇ ਦੀ ਮਨਜੂਰੀ ਵੀ ਸਮਿਲ ਹੈ। ਉਨਾ ਦੱਸਿਆ ਕਿ ਅਨੁਸੂਚਿਤ ਵਰਗ ਅਤੇ ਪਛੜੀ ਸ੍ਰੇਣੀ ਵਰਗ ਦੇ ਬੇਰੋਜਗਾਰ ਵਿਅਕਤੀ ਜੋ ਆਪਣਾ ਰੋਜਗਾਰ ਚਲਾਉਣਾ ਚਾਹੁੰਦੇ ਹਨ ਐਸ.ਸੀ. ਕਾਰਪੋਰੇਸਨ ਦੇ ਦਫਤਰ ਜੋ ਕਿ ਡਾ. ਅਬੰਦੇਕਰ ਭਵਨ ਵਿੱਚ ਸਥਿਤ ਹੈ ਨਾਲ ਸੰਪਰਕ ਕਰ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!