ਪ੍ਰਬੰਧਕਾਂ ਵੱਲੋਂ ਬੀਬੀ ਘਨੌਰੀ ਸਮੇਤ ਦਾਨੀ ਸੱਜਣਾਂ ਦਾ ਕੀਤਾ ਵਿਸ਼ੇਸ਼ ਸਨਮਾਨ
ਮਹਿਲ ਕਲਾਂ 25 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸ਼ਹੀਦ ਕਰਤਾਰ ਸਿੰਘ ਸਰਾਭਾ ਸਮਾਜ ਸੁਧਾਰ ਕਲੱਬ ਕਸਬਾ ਮਹਿਲ ਕਲਾਂ ਵੱਲੋਂ ਉੱਘੇ ਸਮਾਜ ਸੇਵੀ ਸਾਬਕਾ ਸਰਪੰਚ ਬਖਤੌਰ ਸਿੰਘ ਯੂ.ਅੈਸ.ੲੇ.ਰਣਜੀਤ ਸਿੰਘ ਸੀਲੋਆਣਾ ਯੂ ਐੱਸ ਏ ਅਤੇ ਸਵਰਗਵਾਸੀ ਸੁਰਜੀਤ ਸਿੰਘ ਦੇ ਪਰਿਵਾਰਾਂ ਦੇ ਉਪਰਾਲੇ ਸਦਕਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਕਸਬਾ ਮਹਿਲ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਵੇਂ ਲਗਾਏ ਬੁੱਤ ਦਾ ਉਦਘਾਟਨ ਅੱਜ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕੀਤਾ ਇਸ ਮੌਕੇ ਬੀਬੀ ਘਨੌਰੀ ਨੇ ਕਲੱਬ ਪ੍ਰਬੰਧਕਾਂ ਵੱਲੋਂ ਸਮਾਜ ਸੇਵੀ ਪਰਿਵਾਰਾਂ ਦੇ ਉਪਰਾਲੇ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਲਗਾਉਣ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਯੋਗਦਾਨ ਪਾਉਣ ਵਾਲੇ ਸ਼ਹੀਦ ਸ਼ਹੀਦਾਂ ਦੇ ਸਮਾਗਮ ਅਤੇ ਬੁੱਤ ਲਗਾਉਣ ਨਾਲ ਜਿੱਥੇ ਸਹੀਦਾ ਦੇ ਮਾਣ ਸਤਿਕਾਰ ਵਿੱਚ ਵਾਧਾ ਹੁੰਦਾ ਹੈ ਉੱਥੇ ਨੌਜਵਾਨ ਪੀੜ੍ਹੀ ਸ਼ਹੀਦਾਂ ਦੀ ਵਿਚਾਰਧਾਰਾ ਤੋ ਪ੍ਰੇਰਨਾ ਲੈ ਕੇ ਚੰਗੇ ਕੰਮਾਂ ਵੱਲ ਪ੍ਰੇਰਤ ਤੋਂ ਹੁੰਦੀ ਹੈ ਉਨ੍ਹਾਂ ਕਿਹਾ ਕਿ ਕੁਰਬਾਨੀਆਂ ਵਾਲੇ ਸਹੀਦਾਂ ਦੇ ਸਮਾਗਮਾ ਮਨਾਉਣ ਤੇ ਬੁੱਤ ਲਗਾਉਣ ਸਮੇਂ ਦੀ ਇੱਕ ਮੁੱਖ ਲੋੜ ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮਾਜ ਸੁਧਾਰ ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੂੰ ਨਵਾਂ ਸ਼ੈੱਡ ਬਣਾਉਣ ਲਈ 5 ਲੱਖ ਦੀ ਗ੍ਰਾਂਟ ਪੰਜਾਬ ਸਰਕਾਰ ਪਾਸੋਂ ਦਿਵਾਉਣ ਲਈ ਆਪਣਾ ਇੱਕ ਮੰਗ ਪੱਤਰ ਦਿੱਤਾ ਇਸ ਮੌਕੇ ਬੀਬੀ ਘਨੌਰੀ ਨੇ ਕਲੱਬ ਪ੍ਰਬੰਧਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਇਸ ਮੰਗ ਨੂੰ ਸਰਕਾਰ ਤੋਂ ਛੇਤੀ ਪੂਰੀ ਕਰਵਾਉਣ ਦੀ ਕੋਸ਼ਿਸ਼ ਕਰਨਗੇ ਇਸ ਮੌਕੇ ਕਲੱਬ ਪ੍ਰਬੰਧਕਾਂ ਵੱਲੋਂ ਬੀਬੀ ਘਨੌਰੀ ਸਮੇਤ ਸਮੂਹ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਸਰਪੰਚ ਜਸਵੰਤ ਸਿੰਘ ਜੌਹਲ ਪੰਡੋਰੀ ਕਲੱਬ ਸਰਪੰਚ ਬਲੌਰ ਸਿੰਘ ਤੋਤੀ ਕਲੱਬ ਪ੍ਰਧਾਨ ਧਿਆਨ ਸਿੰਘ ਮਿੱਠੂ ਪੰਚ ਜੋਗਿੰਦਰ ਸਿੰਘ ਵਿਚਾਰਵਾਨ ਹਰਮਨਦੀਪ ਸਿੰਘ ਜਨਰਲ ਸਕੱਤਰ ਜੰਗ ਸਿੰਘ ਸੋਢਾ ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਪਰਜਾਪਤ ਦਵਿੰਦਰ ਸਿੰਘ ਸੁਖਦੇਵ ਸਿੰਘ ਬਸੰਤ ਸਿੰਘ ਅਵਤਾਰ ਸਿੰਘ ਡਾਕਟਰ ਦਰਬਾਰਾ ਸਿੰਘ ਗੁਰਚਰਨ ਸਿੰਘ ਸੋਢਾ ਸਰਵਨ ਦਰਸ਼ਨ ਸਿੰਘ ਫੌਜੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਜਸਵੀਰ ਸਿੰਘ ਕੈਲੇ ਆਦਿ ਵੀ ਹਾਜ਼ਰ ਸਨ।