3.5 C
United Kingdom
Sunday, March 8, 2026

More

    ਪੁਲਿਸ ਵੱਲੋਂ ਝੂਠਾ ਕੇਸ ਪਾਉਣ ਦਾ ਦੋਸ਼।

    ਮਹਿਲ ਕਲਾਂ 24 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

       ਕਸਬਾ ਮਹਿਲ ਕਲਾਂ ਦੇ ਅਵਤਾਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਮਹਿਲ ਕਲਾਂ ਨੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਕਸਬਾ ਮਹਿਲ ਕਲਾਂ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਪੁਲਿਸ ਵੱਲੋਂ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਉੱਪਰ ਇੱਕ ਝੂਠਾ ਕੇਸ ਪਾ ਕੇ ਗੈਂਗਸਟਰ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਗਿਆ ਸੀ ਪਰ ਮਾਨਯੋਗ ਅਦਾਲਤ ਨੇ ਆਪਣਾ ਸਹੀ ਫੈਸਲਾ ਸੁਣਾਉਂਦਿਆਂ ਉਸ ਦੇ ਕਾਫੀ ਕੇਸ ਬਰੀ ਕਰ ਦਿੱਤੇ ਸਨ ਦੇਖ ਜਿਨ੍ਹਾਂ ਵਿੱਚੋਂ ਕੋਈ ਚਾਰ ਪੰਜ ਕੇਸ ਚੱਲਦੇ ਆ ਰਹੇ ਹਨ ਅਤੇ ਮਾਨਯੋਗ ਅਦਾਲਤ ਵੱਲੋਂ ਜਵਾਨ ਤਾਂ ਮਿਲ ਚੁੱਕੀਆਂ ਹਨ ਪਰ ਜਦੋਂ ਉਹ 27 ਮਈ 2022 ਨੂੰ ਘਰ ਆ ਗਿਆ ਸੀ। ਕੋਈ ਤਕਰੀਬਨ ਡੇਢ ਮਹੀਨਾ ਉਹ ਘਰ ਵਿੱਚ ਰਿਹਾ ਉਸ ਦੀ ਹਾਜ਼ਰੀ ਥਾਣਾ ਟੱਲੇਵਾਲ ਵਿਖੇ ਲੱਗਦੀ ਸੀ ਉਨ੍ਹਾਂ ਇੱਕ ਪੁਲਿਸ ਅਧਿਕਾਰੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਨੂੰ 15 ਜੁਲਾਈ 2020 ਨੂੰ ਤਕਰੀਬਨ ਤਿੰਨ ਵਜੇ ਦੇ ਕਰੀਬ ਪੁਲਿਸ ਅਧਿਕਾਰੀ ਸਾਡੇ ਘਰ ਮਹਿਲ ਕਲਾਂ ਵਿਖੇ ਆਇਆ ਤਾਂ ਉਹ ਮੇਰੇ ਲੜਕੇ ਗੁਰਦੀਪ ਸਿੰਘ ਮਾਨਾ ਨੂੰ ਨਾਲ ਲੈ ਗਿਆ ਅਤੇ ਮੋਟਰਸਾਈਕਲ ਰਜਿਸਟਰੇਸਨ ਨੰਬਰ ਪੀਬੀ 19 ਅੈਲ 6162 ਵੀ ਨਾਲ ਲੈ ਗਿਆ ।ਉਨ੍ਹਾਂ ਕਿਹਾ ਕਿ ਅਸੀਂ ਤਰਲੇ ਮਿੰਨਤਾਂ ਵੀ ਕੀਤੀਆਂ ਪਰ।ਉਸ ਨੇ ਸਾਡੀ ਕੋਈ ਨਹੀਂ ਸੁਣੀ ਹੁਣ ਸਾਡੇ ਪਰਿਵਾਰ ਨਾਲ ਧੱਕਾ ਹੋ ਰਿਹਾ ਹੈ ਬਾਅਦ ਵਿੱਚ 16 ਜੁਲਾਈ 2020 ਪਿੰਡ ਸੇਖਾ ਨੇੜੇ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਨੇੜੇ ਪੁੱਠਾ ਦਿਖਾ ਕੇ ਉਸ ਉੱਪਰ ਨਸ਼ੀਲਾ ਪਾਊਡਰ 300 ਗ੍ਰਾਮ ਪਾ ਦਿੱਤਾ ਹੈ ਅਤੇ ਉਸ ਨਾਲ ਤਿੰਨ ਹੋਰ ਮੁੰਡੇ ਵੀ ਦਿਖਾ ਦਿੱਤੇ ।ਉਨ੍ਹਾਂ ਕਿਹਾ ਕਿ ਜਦ ਕਿ ਸਾਡਾ ਬੇਟਾ ਨਾ ਤਾਂ ਸ਼ਰਾਬ ਨਾ ਭੁੱਕੀ ਨਾ ਤੰਬਾਕੂ ਬੀੜੀ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ ਅਤੇ ਨਾ ਕੋਈ ਸਾਡੇ ਪਰਿਵਾਰ ਦਾ ਮੈਂਬਰ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ ਉਨ੍ਹਾਂ ਕਿਹਾ ਕਿ ਮੇਰੇ ਲੜਕੇ ਨੇ ਬਰਨਾਲਾ ਵਿਖੇ ਗੱਡੀ ਦੀ ਕਿਸ਼ਤ ਭਰਨ ਲਈ ਜਾਣਾ ਸੀ। ਉਸ ਪਾਸ ਕਿਸ਼ਤਾਂ ਦੇ 23000 ਹਜ਼ਾਰ ਰੁਪਏ ਸੀ ਅਤੇ ਇੱਕ ਆਈ ਫੋਨ ਸੀ ਜੋ ਪੁਲਿਸ ਮੇਰੇ ਬੇਟੇ ਦੇ ਪੈਸੇ ਅਤੇ ਫੋਨ ਵੀ ਨਾਲ ਲੈ ਗਈ । ਉਨ੍ਹਾਂ ਕਿਹਾ ਕਿ ਹੁਣ ਪੁਲਿਸ ਸਾਨੂੰ ਇਹ ਕਹਿ ਰਹੀ ਹੈ ਕਿ ਗੁਰਦੀਪ ਸਿੰਘ ਮਾਨਾ ਜਾਂਚ ਰਿਪੋਰਟ ਪਾਜ਼ੀਟਿਵ ਆ ਗਈ ਹੈ ਪਰ ਉਸ ਨੂੰ ਅਜਿਹੀ ਕਰੋੜਾਂ ਦੀ ਕੋਈ ਬਿਮਾਰੀ ਨਹੀਂ ਹੈ ।ਸਾਨੂੰ ਖ਼ਦਸ਼ਾ ਹੈ ਕਿ ਪੁਲਸ ਮੇਰੇ ਲੜਕੇ ਗੁਰਦੀਪ ਸਿੰਘ ਮਾਨਾਂ ਦਾ ਜਾਨੀ ਮਾਲੀ ਨੁਕਸਾਨ ਕਰ ਸਕਦੀ ਹੈ ਉਨ੍ਹਾਂ ਕਿਹਾ ਕਿ ਅਗਰ ਜੇਕਰ ਮੇਰੇ ਬੇਟੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਤਾਂ ਉਸ ਦੀ ਜ਼ਿੰਮੇਵਾਰੀ ਪੁਲਸ ਦੀ ਕਾਰ ਦੀ ਹੋਵੇਗੀ ਉਨ੍ਹਾਂ ਨੇ ਮਾਨਯੋਗ ਡੀਜੀਪੀ ਪੰਜਾਬ  ਐਸਐਸਪੀ ਬਰਨਾਲਾ ਪਾਸੋਂ ਮੰਗ ਕੀਤੀ ਕਿ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕਰਕੇ ਕਿਸੇ ਗਜ਼ਟਿਡ ਜਾ ਸੇਵਾ ਮੁਕਤ ਜੱਜ ਅਤੇ ਸੀ.ਬੀ.ਆਈ ਤੋਂ ਜਾਂਚ ਕਰਵਾ ਕੇ ਸਾਡੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ  ਇਸ ਮੌਕੇ ਬੀ ਕੇ ਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਛੀਨੀਵਾਲ ਕਲਾਂ,  ਜਸਮੇਲ ਸਿੰਘ ਚੰਨਣ ਵਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਪ੍ਰਧਾਨ ਜਥੇਦਾਰ ਮਹਿੰਦਰ ਸਿੰਘ ਸਹਿਜੜਾ, ਸੀਨੀਅਰ ਆਗੂ ਮਲਕੀਤ ਸਿੰਘ ਮਹਿਲ ਖ਼ੁਰਦ ,ਸਰਪੰਚ ਸੁਖਵਿੰਦਰ ਸਿੰਘ ਭੋਲਾ ਗੰਗੋਹਰ ਨੇ ਅਵਤਾਰ ਸਿੰਘ ਵਾਸੀ ਮਹਿਲ ਕਲਾਂ ਦੇ ਲੜਕੇ ਗੁਰਦੀਪ ਸਿੰਘ ਮਾਨਾ ਉੱਪਰ ਪੁਲਿਸ ਵੱਲੋਂ ਪਾਏ ਪਰਚੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਉੱਪਰ ਝੂਠੇ ਕੇਸ ਪਾਏ ਜਾ ਰਹੇ ਹਨ ਅਤੇ ਨਸ਼ੇ ਦੇ ਅਸਲੀ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ ਉਨ੍ਹਾਂ ਨੌਜਵਾਨ ਤੇ ਦਰਜ ਕੀਤਾ ਪਰਚਾ ਆਉਂਦੇ ਦਿਨਾਂ ਵਿੱਚ ਰੱਦ ਨਾ ਕੀਤਾ ਤਾਂ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲਾ ਤਿੱਖਾ ਸੰਘਰਸ਼ ਵੱਢਿਆ ਜਾਵੇਗਾ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਪੂਰੀ ਤਰ੍ਹਾਂ ਪਰਿਵਾਰ ਨਾਲ ਚਟਾਨ ਵਾਗ ਖੜ੍ਹੀ ਹਨ ਇਸ ਮੌਕੇ ਜਥੇਦਾਰ ਲਾਭ ਸਿੰਘ ਮਹਿਲਕਲਾਂ, ਇਸਤਰੀ ਅਕਾਲੀ ਦਲ ਦੀ ਆਗੂ ਚਰਨਜੀਤ ਕੌਰ ਮਹਿਲ ਕਲਾਂ, ਪੰਚ ਮਨਜੀਤ ਕੌਰ ,ਮਾਤਾ ਪਰਮਜੀਤ ਕੌਰ ,ਬੇਟੀ ਮਹਿਕ ਪ੍ਰੀਤ ਕੌਰ ,ਮੇਲਾ ਸਿੰਘ  ,ਮੇਜਰ ਸਿੰਘ ਕਲੇਰ ,ਅਵਤਾਰ ਸਿੰਘ ,,ਮਲਕੀਤ ਸਿੰਘ  ,ਜਗਜੀਤ ਸਿੰਘ ,ਜਗਤਾਰ ਸਿੰਘ ਰੂਮੀ ਵਾਲੇ, ਦਰਬਾਰਾ ਸਿੰਘ ਦੇਹੜਕਾ ,ਜਗਜੀਤ ਸਿੰਘ ,ਸੁਖਜੀਤ ਸਿੰਘ, ਗੁਰਪਾਲ ਸਿੰਘ ਆਦਿ ਵੀ ਹਾਜ਼ਰ ਸਨ ,ਜਦੋਂ ਇਸ ਸਬੰਧੀ ਥਾਣਾ ਸਦਰ ਦੇ ਮੁਖੀ ਬਲਜੀਤ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣੇ ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਮਾਨਾ ਆਪਣੇ ਸਾਥੀਆਂ ਨਾਲ ਕਿਰਾਏ ਤੇ ਮਕਾਨ ਲੈ ਕੇ ਬਰਨਾਲਾ ਵਿਖੇ ਰਹਿ ਰਹੇ ਸੀ ਅਤੇ ਮਿਲ ਕੇ ਸ਼ਹਿਰ ਤੇ ਪਿੰਡਾ ਅੰਦਰਾ ਨਸ਼ੇ ਦੀ ਸਪਲਾਈ ਕਰਦੇ ਆ ਰਹੇ ਸੀ ਪੁਲਸ ਵੱਲੋਂ ਉਨ੍ਹਾਂ ਕਿਹਾ ਕਿ  ਸਾਡੇ ਥਾਣੇ ਅੰਦਰ ਦੋਸ਼ੀਆਂ ਖਿਲਾਫ  ਮੁਕੱਦਮਾ ਨੰਬਰ 111ਧਾਰਾ 21/61/85 ਤਹਿਤ 16 ਜੁਲਾਈ 2020 ਨੂੰ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਬਿਲਕੁਲ ਸਹੀ ਹੈ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!