10.9 C
United Kingdom
Sunday, September 6, 2026

More

    ਮਾਨਸਾ ਪੁਲਿਸ ਨੇ ਪੌਦੇ ਲਾਕੇ ਸ਼ੁਰੂ ਕੀਤੀ ਵਾਤਾਵਰਨ ਬਚਾਓ ਮੁਹਿੰਮ

    ਅਸ਼ੋਕ ਵਰਮਾ
    ਮਾਨਸਾ, 24 ਜੁਲਾਈ। ਮਾਨਸਾ ਪੁਲਿਸ ਨੇ ਐਸਐਸਪੀ ਡਾ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਅੱਜ ਇੱਕ ਹਜਾਰ ਪੌਦੇ ਲਾਕੇ ਵਾਤਾਵਰਨ ਬਚਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਐਸ.ਐਸ.ਪੀ. ਮਾਨਸਾ ਅਤੇ ਡਿਪਟੀ ਕਮਿਸ਼ਨਰ  ਮਹਿੰਦਰਪਾਲ ਨੇ ਪੁਲਿਸ ਲਾਈਨ ਮਾਨਸਾ ਵਿਖੇ ਤਿਰਵੈਣੀ ਲਗਾ ਕੇ ਮੁਹਿੰਮ ਦਾ ਉਦਘਾਟਨ ਕੀਤਾ।ਕੋਵਿਡ-19 ਤੋਂ ਬਚਾਅ ਲਈ ਨਿਭਾਈਆਂ ਜਾ ਰਹੀਆਂ ਸਖਤ ਡਿਊਟੀਆਂ ਦੇ ਬਾਵਜੂਦ  ਮਾਨਸਾ ਪੁਲਿਸ  ਨੇ ਸਮਾਜਿਕ ਗਤੀਵਿਧੀਆਂ ਵਿਚ ਯੋਗਦਾਨ ਪਾਇਆ ਹੈ।ਇਸੇ ਲੜੀ ਨੂੰ ਜਾਰੀ ਰੱਖਦਿਆਂ ਐਸ ਐਸ ਪੀ. ਵੱਲੋਂ ਵਾਤਾਵਰਨ ਬਚਾਉਣ ਲਈ ਬੀੜਾ ਚੁੱਕਿਆ ਗਿਆ ਹੈ।  ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਮਾਨਸਾ ਪੁਲਿਸ ਦੇ ਥਾਣਿਆਂ, ਚੌਕੀਆਂ ਅਤੇ ਦਫਤਰਾਂ ਵਿਖੇ ਖਾਲੀ ਥਾਵਾਂ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਅਤੇ ਇੰਨਾਂ ਥਾਵਾਂ ਤੇ ਤਾਇਨਾਤ ਹਰੇਕ ਕਰਮਚਾਰੀ ਨੂੰ ਬੂਟਿਆਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਦਿੱਤੀ ਜਾਵੇਗੀ।
                    ਐਸ.ਐਸ.ਪੀ. ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਮੁਹਿੰਮ ਨਾਲ ਜਿਲੇ ਦੇ ਸਾਰੇ ਮਹਿਕਮਿਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚਾਂ, ਕਲੱਬਾਂ ਅਤੇ ਆਮ ਪਬਲਿਕ ਨੂੰ ਵੀ ਪ੍ਰੇਰਿਤ ਕਰਕੇ ਜੋੜਿਆ ਜਾਵੇਗਾ ਅਤੇ ਜਿਲੇ ਵਿਚ ਖਾਲੀ ਪਈਆਂ ਸਾਰੀਆਂ ਸਰਕਾਰੀ/ਜਨਤਕ ਥਾਵਾਂ ਤੇ ਫਲਦਾਰ ਅਤੇ ਛਾਂਦਾਰ ਬੂਟੇ ਲਗਵਾ ਕੇ ਇਹਨਾਂ ਦੀ ਸਾਂਭ-ਸੰਭਾਲ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਹਰੇਕ ਵਿਅਕਤੀ ਘੱਟੋਂ ਘੱਟ ਇੱਕ ਪੌਦਾ ਜਰੂਰ ਲਗਾਵੇ ਤਾਂ ਜੋ ਸਾਫ-ਸੁਥਰਾ ਵਾਤਾਵਰਨ ਬਣਾਇਆ ਜਾ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਉਣ ਦਾ ਨੇਕ ਉਪਰਾਲਾ ਕੀਤਾ ਜਾ ਸਕੇ। ਉਨਾਂ ਕਾਮਨਾ ਕੀਤੀ ਕਿ ਦੇਸ. ਕੋਰੋਨਾ ਮਹਾਂਮਾਰੀ ਦੇ ਸੰਕਟ ’ਚੋਂ ਜਲਦੀ ਹੀ ਨਿੱਕਲ ਕੇ ਫਿਰ ਤੋਂ ਖੁਸ਼ਹਾਲ ਅਤੇ ਤੰਦਰੁਸਤ ਹੋਵੇਗਾ।
                    ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ
    ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਦਾ ਕਹਿਣਾ ਸੀ ਕਿ  ਪੁਲਿਸ ਵੱਲੋਂ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ ਕੀਤੇ ਜਾ ਰਹੇ ਯਤਨ ਸ਼ਲਾਘਾਯੋਗ ਹਨ । ਉਨਾਂ ਦੱਸਿਆ ਕਿ ਤਹਿਸੀਲ ਅਤੇ ਐਸ.ਡੀ.ਐਮ. ਦਫਤਰ ਆਦਿ ਦੀਆਂ ਇਮਾਰਤਾਂ ਵਿਖੇ ਖਾਲੀ ਥਾਵਾਂ ਤੇ ਜਲਦੀ ਹੀ ਪੌਦੇ ਲਗਵਾਏ ਜਾ ਰਹੇ ਹਨ।ਉਨਾਂ ਆਖਿਆ ਕਿ ਹਰ ਵਿਅਕਤੀ ਇਸ ਰਾਹ ਤੇ ਤੁਰੇ ਤਾਂ ਆਉਣ ਵਾਲੇ ਕੁੱਝ ਵਰਿਆਂ ’ਚ ਮਾਨਸਾ ਹਰਾ ਭਰਾ ਜਿਲਾ ਬਣਾਇਆ ਜਾ ਸਕਦਾ ਹੈ। ਉਨਾਂ ਸਮੂਹ ਜਿਲਾ ਵਾਸੀਆਂ: ਨੂੰ ਪੌਦੇ ਲਾਉਣ ਅਤੇ ਉਨਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!