14.8 C
United Kingdom
Saturday, September 5, 2026

More

    ਬਾਬਾ ਫ਼ਰੀਦ ਗਰੁੱਪ ਵੱਲੋਂ ਕੈਰੀਅਰ ਦੇ ਮੌਕਿਆਂ’ ਬਾਰੇ ਵੈਬੀਨਾਰ ਕਰਵਾਇਆ

    ਅਸ਼ੋਕ ਵਰਮਾ
    ਬਠਿੰਡਾ ,24ਜੁਲਾਈ।  ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵੱਲੋਂ ‘ਕੰਪਿਊਟਰ ਅਤੇ ਆਰਟਸ ਦੇ ਗਰੈਜੂਏਟ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਮਾਈਕਰੋਸਾਫ਼ਟ ਟੀਮਜ਼ ਰਾਹੀਂ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਬਤੌਰ ਪੈਨਲਿਸਟ ਉੱਘੇ ਪ੍ਰੇਰਨਾਦਾਇਕ ਬੁਲਾਰੇ ਸ੍ਰੀ ਸੋਫ਼ੀ ਜ਼ਹੂਰ, ਸੀ.ਈ.ਓ., ਹਿਊਮਨਕੈਪ, ਪ੍ਰਸਿੱਧ ਸਿੱਖਿਆ ਉੱਦਮੀ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਬੀ.ਐਫ.ਜੀ.ਆਈ. ਅਤੇ ਸ੍ਰੀ ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ),  ਵਿਦਿਆਰਥੀਆਂ, ਉਨਾਂ ਦੇ ਮਾਪਿਆਂ, ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।

                     ਇਸ ਮੌਕੇ ਸ੍ਰੀ ਸੋਫ਼ੀ ਜ਼ਹੂਰ, ਸੀ.ਈ.ਓ., ਹਿਊਮਨਕੈਪ ਨੇ ਦੱਸਿਆ ਕਿ ਸਾਫ਼ਟਵੇਅਰ ਇੰਜੀਨੀਅਰਿੰਗ ਇੱਕ ਵਿਸ਼ਾਲ ਖੇਤਰ ਹੈ ਜਿਸ ਵਿੱਚ ਵਿਭਿੰਨ ਤਰਾਂ ਦੀਆਂ ਬਹੁਤ ਸਾਰੀਆਂ ਨੌਕਰੀਆਂ ਉਪਲਬਧ ਹਨ ਪਰ ਵਿਸ਼ੇਸ਼ਤਾ ਲਈ ਕਿਸੇ ਖ਼ਾਸ ਖੇਤਰ ਵਿੱਚ ਮੁਹਾਰਤ ਹੋਣੀ ਬਹੁਤ ਜ਼ਰੂਰੀ ਹੈ।  ਇਸ ਲਈ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਚੰਗੇ ਕੈਰੀਅਰ ਲਈ ਆਪਣੇ ਕੇਂਦਰਿਤ ਖੇਤਰ ਨਾਲ ਸੰਬੰਧਿਤ ਸਰਟੀਫਿਕੇਟ ਕੋਰਸ ਕਰਨ ਅਤੇ ਲੋੜੀਂਦੀਆਂ ਸਕਿੱਲਜ ਲਾਜ਼ਮੀ ਹਾਸਲ ਕਰਨ। ਉਨਾਂ ਨੇ ਕਿਹਾ ਕਿ ਇੰਟਰਨਸ਼ਿਪ ਦੀ ਬਹੁਤ ਮਹੱਤਤਾ ਹੈ ਜਿਸ ਦੌਰਾਨ ਵਿਦਿਆਰਥੀ ਦੇ ਵਿਹਾਰਕ ਗਿਆਨ ਵਿੱਚ ਭਰਪੂਰ ਵਾਧਾ ਹੁੰਦਾ ਹੈ ਅਤੇ ਬਹੁਤ ਸਾਰੀਆਂ ਸ਼ੰਕਾਵਾਂ ਵੀ ਦੂਰ ਹੁੰਦੀਆਂ ਹਨ। ਉਨਾਂ ਨੇ ਦੱਸਿਆ ਕਿ ਇਹ ਅਨੁਮਾਨ ਹੈ ਕਿ ਭਾਰਤ ਵਿੱਚ ਆਉਣ ਵਾਲੇ 2-3 ਸਾਲਾਂ ਵਿੱਚ 20000 ਨਵੇਂ ਸਟਾਰਟ ਅੱਪ ਖੁੱਲਣ ਜਾ ਰਹੇ ਹਨ । ਸਟਾਰਟ ਅੱਪ ਨੂੰ ਸ਼ੁਰੂ ਕਰਨ ਲਈ ਇੱਕ ਸਫਲ ਉੱਦਮੀ ਵਿੱਚ ਚੰਗੇ ਸੇਲਜ਼ਮੈਨ ਵਾਲੇ ਗੁਣ ਹੋਣੇ ਚਾਹੀਦੇ ਹਨ ਅਤੇ ਉਸ ਕੋਲ ਇੱਕ ਜਨੂੰਨ ਹੋਣਾ ਲਾਜ਼ਮੀ ਹੈ। ਉਨਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਤੋਂ ਬਾਅਦ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਪ੍ਰਤਿਭਾਸ਼ਾਲੀ ਅਤੇ ਮਹਾਨ ਲੋਕ ਨਵੇਂ ਵਿਚਾਰਾਂ ਨਾਲ ਸਾਹਮਣੇ ਆਉਣਗੇ।

    ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਆਰਟਸ ਦੇ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਕੈਰੀਅਰ ਦੇ ਮੌਕੇ ਅਤੇ ਪਲੇਸਮੈਂਟ ਦੀਆਂ ਸੰਭਾਵਨਾਵਾਂ ਹਨ। ਇਸ ਲਈ ਆਪਣੇ ਟੀਚੇ ਨੂੰ ਨਿਰਧਾਰਿਤ ਕਰਨ ਅਤੇ ਆਪਣੇ ਦਿ੍ਰਸ਼ਟੀ ਕੋਣ ਨੂੰ ਬਦਲਣ ਦੀ ਲੋੜ ਹੈ । ਪਰ ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਕਿਸ ਖੇਤਰ ਵਿੱਚ ਕੀ ਕਰ ਸਕਦੇ ਹੋ । ਉਨਾਂ ਕਿਹਾ ਕਿ ਵਿਦਿਆਰਥੀਆਂ ਦੀ ਪਲੇਸਮੈਂਟ ਘੱਟ ਹੋਣ ਲਈ ਅਸੀਂ ਖ਼ੁਦ, ਸਾਡੀ ਸੋਚ, ਸਾਡਾ ਵਿੱਦਿਅਕ ਮਾਹੌਲ ਅਤੇ ਸਾਡੀਆਂ ਵਿੱਦਿਅਕ ਸੰਸਥਾਵਾਂ ਜ਼ਿੰਮੇਵਾਰ ਹਨ ਕਿਉਂਕਿ ਅਸੀਂ ਅੰਕਾਂ ਨੂੰ ਆਧਾਰ ਬਣਾ ਕੇ ਕੈਰੀਅਰ ਵਿਕਲਪਾਂ ਦੀ ਚੋਣ ਕਰਦੇ ਹਾਂ ਜਦੋਂ ਕਿ ਸਾਨੂੰ ਆਪਣੀ ਰੁਚੀ, ਸਮਰੱਥਾ ਅਤੇ ਯੋਗਤਾ ਅਨੁਸਾਰ ਆਪਣੇ ਕੈਰੀਅਰ ਨੂੰ ਚੁਣਨਾ ਚਾਹੀਦਾ ਹੈ ਜਿਸ ਨੂੰ ਜਾਣਨ ਦਾ ਸਭ ਤੋਂ ਉੱਤਮ ਢੰਗ ਐਪਟੀਚਿਊਡ ਟੈੱਸਟ ਹੈ ਜੋ ਕਿ ਬੀ.ਐਫ.ਜੀ.ਆਈ.ਦੀ ਵੈੱਬਸਾਈਟ … ’ਤੇ ਬਿਲਕੁਲ ਮੁਫ਼ਤ ਵਿੱਚ ਆਨਲਾਈਨ ਉਪਲਬਧ ਹੈ।
                    ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ਕੰਪਿਊਟਰ ਅਤੇ ਆਰਟਸ ਦੇ ਗਰੈਜੂਏਟ ਵਿਦਿਆਰਥੀਆਂ ਲਈ ਅਕਾਦਮਿਕ ਕੋਰਸਾਂ, ਪੋਸਟ ਗਰੈਜੂਏਟ ਡਿਪਲੋਮਾ/ਸਰਟੀਫਿਕੇਟ ਕੋਰਸਾਂ, ਹੁਨਰ ਆਧਾਰਿਤ ਕੋਰਸਾਂ, ਸਿਵਲ ਸੇਵਾਵਾਂ ਲਈ ਯੂ.ਪੀ.ਐਸ.ਸੀ. /ਪੀ.ਪੀ.ਐਸ.ਸੀ ./ਐਸ.ਐਸ.ਸੀ. ਦੀਆਂ ਵਿਭਿੰਨ ਪ੍ਰਤੀਯੋਗੀ ਪ੍ਰੀਖਿਆਵਾਂ ਤੋਂ ਇਲਾਵਾ ਰੇਲਵੇ ਅਤੇ ਬੈਂਕਿੰਗ ਆਦਿ ਖੇਤਰਾਂ ਵਿੱਚ ਨੌਕਰੀ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ । ਉਨਾਂ ਦੱਸਿਆ ਕਿ ਕੰਪਿਊਟਰ ਅਤੇ ਆਰਟਸ ਦੇ ਗਰੈਜੂਏਟ ਵਿਦਿਆਰਥੀ ਕੇਵਲ ਨੌਕਰੀ ਲੈਣ ਵਾਲੇ ਹੀ ਨਹੀਂ ਸਗੋਂ ਨੌਕਰੀ ਦੇਣ ਵਾਲੇ ਉੱਦਮੀ ਵੀ ਬਣ ਸਕਦੇ ਹਨ ।
             ਇਸ ਵੈਬੀਨਾਰ ਦੀ ਸੰਚਾਲਕ ਮੈਡਮ ਸਿਮਰਨ ਸੇਖੋਂ ਨੇ ਦੱਸਿਆ ਕਿ ‘ਐਗਰੀਕਲਚਰ ਦੇ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਅਗਲੇ ਵੀਰਵਾਰ ਮਿਤੀ 30 ਜੁਲਾਈ, 2020 ਨੂੰ ਸ਼ਾਮ 4:00 ਵਜੇ ਹੋਵੇਗਾ ਜਿਸ ਵਿੱਚ ਉੱਘੇ ਖੇਤੀਬਾੜੀ ਅਰਥ ਸ਼ਾਸਤਰੀ ਪ੍ਰੋ.(ਡਾ.) ਸ. ਸਰਦਾਰਾ ਸਿੰਘ ਜੌਹਲ (ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ) ਅਤੇ ਡਾ. ਜੀਤ ਸਿੰਘ ਸੰਧੂ (ਵਾਈਸ ਚਾਂਸਲਰ ਐਸ.ਕੇ.ਐਨ ਐਗਰੀਕਲਚਰ ਯੂਨੀਵਰਸਿਟੀ, ਜੈਪੁਰ) ਪੈਨਲਿਸਟ ਵਜੋਂ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦੇਣਗੇ। ਇਸ ਵੈਬੀਨਾਰ ਵਿੱਚ ਵਿਦਿਆਰਥੀ ਬੀ.ਐਫ.ਜੀ.ਆਈ. ਦੇ ਫੇਸਬੁੱਕ ਪੇਜ ਜਾਂ ਵੈੱਬਸਾਈਟ ਦੁਆਰਾ ਜੁੜ ਸਕਦੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!