12.5 C
United Kingdom
Sunday, September 6, 2026

More

    ਪਿੰਡ ਸਹਿਜੜ੍ਹਾ ਵਾਸੀਆਂ ਨੂੰ ਲਵਪ੍ਰੀਤ ਸਿੰਘ ਦੀ ਖੁਦਕੁਸ਼ੀ ਕਰਨ ਦੀ ਕਹਾਣੀ ‘ਤੇ ਨਹੀਂ ਹੋ ਰਿਹਾ ਯਕੀਨ

    ਪਿੰਡ ਸਹਿਜੜ੍ਹਾ ਦੇ ਗੁਰਦਵਾਰੇ ਵਿੱਚ ਗ੍ਰੰਥੀ ਵਜ਼ੋਂ ਸੇਵਾਵਾਂ ਨਿਭਾ ਰਿਹਾ ਸੀ ਲਵਪ੍ਰੀਤ ਸਿੰਘ

    ਪਿੰਡ ਵਾਸੀਆਂ ਨੇ ਮੌਤ ਦੀ ਉੱਚ ਪੱਧਰੀ ਜਾਂਚ ਮੰਗੀ
    ਮਹਿਲ ਕਲਾਂ 23ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)


    ਪਿਛਲੇ ਦਿਨਾਂ ਤੋਂ ਪੰਜਾਬ ਦੇ ਸਿੱਖ ਨੌਜਵਾਨਾਂ ਦੀ ਕੀਤੀ ਜਾ ਰਹੀ ਫੜੋ ਫੜੀ ਤਹਿਤ ਐਨਆਈਏ ਚੰਡੀਗੜ੍ਹ ਵੱਲੋਂ ਜਾਂਚ ਲਈ ਸੱਦੇ ੨੨ ਸਾਲਾ ਨੌਜਵਾਨ ਲਵਪ੍ਰੀਤ ਸਿੰਘ ਵਾਸੀ ਰੱਤਾ ਖੇੜਾ ਵੱਲੋਂ ਕੀਤੀ ਕਥਿਤ ਖੁਦਕੁਸ਼ੀ ਦੀ ਕਹਾਣੀ ‘ਤੇ ਪਿੰਡ ਸਹਿਜੜ੍ਹਾ ਵਾਸੀਆਂ ਨੂੰ ਯਕੀਨ ਨਹੀਂ ਹੋ ਰਿਹਾ ਹੈ ਤੇ ਪਿੰਡ ਵਾਸੀ ਉਸਦੀ ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ।
    ਲਵਪ੍ਰੀਤ ਸਿੰਘ ਪਿੰਡ ਸਹਿਜੜ੍ਹਾ ਦੇ ਗੁਰਦਵਾਰਾ ਭਗਤ ਰਵੀਦਾਸ ਵਿਖੇ ਗ੍ਰੰਥੀ ਵਜ਼ੋਂ ਸੇਵਾਵਾ ਨਿਭਾਅ ਰਿਹਾ ਸੀ ਅਤੇ ਉਸਦੀ ਰਹਾਇਸ਼ ਵੀ ਗੁਰਦਵਾਰਾ ਸਾਹਿਬ ਵਿੱਚ ਹੀ ਸੀ, ਜਿਸ ਦਿਨ ੧੩ ਜੁਲਾਈ ਨੂੰ ਉਹ ਚੰਡੀਗੜ੍ਹ ਵਿਖੇ ਐਨਆਈਏ ਕੋਲ ਜਾਂਚ ਲਈ ਗਿਆ ਉਸ ਦਿਨ ਵੀ ਉਹ ਰੋਜਾਨਾ ਦੀ ਤਰ੍ਹਾਂ ਸਵੇਰ ਦਾ ਪਾਠ ਕਰਕੇ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਦਾ ਦੱਸ ਕੇ ਚੰਡੀਗੜ੍ਹ ਲਈ ਰਵਾਨਾ ਹੋਇਆ ਸੀ।
    ਪਿੰਡ ਸਹਿਜੜ੍ਹਾ ਵਿਖੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਦੇ ਹਰ ਵਰਗ ਦੇ ਲੋਕ ਲਵਪ੍ਰੀਤ ਸਿੰਘ ਦੀ ਸ਼ਖਸ਼ੀਅਤ ਦੇ ਕਾਇਲ ਹਨ ਕਿ ਉਹ ਬਹੁਤ ਸੱਚਾ ਸੁੱਚਾ ਤੇ ਨਿਮਰਤਾ ਭਰਭੂਰ ਨੌਜਵਾਨ ਸੀ।ਪਿੰਡ ਵਾਸੀਆਂ ਅਨੁਸਾਰ ਉਸਦੇ ਕਿਸੇ ਵੀ ਗੈਰ ਸਮਾਜਿਕ ਕਾਰਵਾਈ ਵਿੱਚ ਸ਼ਾਮਲ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਹੈ।
    ਗੁਰਦਵਾਰਾ ਭਗਤ ਰਵੀਦਾਸ ਪਿੰਡ ਸਹਿਜੜ੍ਹਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਰ ਸਿੰਘ,ਖਜਾਨਚੀ ਚਮਕੌਰ ਸਿੰਘ,ਕਮੇਟੀ ਮੈਂਬਰ ਜੁਗਿੰਦਰ ਸਿੰਘ,ਬਾਬਾ ਸੁਖਵਿੰਦਰ ਸਿੰਘ ਅਤੇ ਕਿਸਾਨ ਆਗੂ ਮਨਜੀਤ ਸਿੰਘ ਸਹਿਜੜ੍ਹਾ ਨੇ ਦੱਸਿਆ ਕਿ ਨੌਜਵਾਨ ਲਵਪ੍ਰੀਤ ਸਿੰਘ ਬਹੁਤ ਹੀ ਸਿਆਣਾ ਤੇ ਸੂਝਵਾਨ ਨੌਜਵਾਨ ਸੀ ਜੋ ਆਪਣੀ ਪਤਨੀ ਨਾਲ ਗੁਰਦਵਾਰਾ ਸਾਹਿਬ ਵਿੱਚ ਹੀ ਰਹਿੰਦਾ ਸੀ।ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਕੋਲ ਗੁਰਦਵਾਰਾ ਸਾਹਿਬ ਕਦੇ ਵੀ ਕੋਈ ਬਾਹਰਲਾ ਵਿਅਕਤੀ ਨਹੀਂ ਆਉਂਦਾ ਸੀ ਤੇ ਉਹ ਹਮੇਸ਼ਾਂ ਹੀ ਗੁਰਦਵਾਰੇ ਵਿੱਚ ਆਪਣੀਆਂ ਸੇਵਾਵਾਂ ਲਈ ਹਾਜ਼ਰ ਹੁੰਦਾ ਸੀ।ਉਹ ਕਦੇ ਕਿਸੇ ਪਾਰਟੀਵਾਜੀ ਵਿੱਚ ਨਹੀਂ ਪਿਆ ਤੇ ਨਾਂਹੀ ਕਦੇ ਕੋਈ ਭੜਕਾਊ ਗੱਲ ਕੀਤੀ ਸੀ।
    ਪਿੰਡ ਵਾਸੀਆਂ ਨੇ ਉਸਦੀ ਨਰਮਾਈ ਤੇ ਹਲੀਮੀ ਦਾ ਜਿਕਰ ਕਰਦਿਆਂ ਦੱਸਿਆ ਕਿ ਭਾਵੇਂ ਉਹ ਗ੍ਰੰਥੀ ਵਜ਼ੋਂ ਡਿਊਟੀ ਕਰਦਾ ਸੀ ਪਰ ਉਹ ਖੁਦ ਹੀ ਡਾਲੀ ਕਰ ਲੈਂਦਾ ਸੀ ਤੇ ਗੁਰਦਵਾਰੇ ਦੀ ਖੁਦ ਹੀ ਸਾਰੀ ਸਾਫ ਸਫਾਈ ਕਰ ਲੈਂਦਾ ਸੀ।
    ਲਵਪ੍ਰੀਤ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਦੀ ਖਬਰ ਪਿੰਡ ਦੇ ਲੋਕਾਂ ਨੂੰ ਜੱਚ ਨਹੀਂ ਰਹੀ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲਵਪ੍ਰੀਤ ਸਿੰਘ ਦੀ ਮੌਤ ਸਬੰਧੀ ਖਦਸ਼ਾ ਜਾਹਿਰ ਕੀਤਾ ਕਿ ਹਮੇਸ਼ਾਂ ਖੁਸ਼ ਰਹਿਣ ਵਾਲਾ ਤੇ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਹੌਂਸਲਾ ਦੇਣ ਵਾਲਾ ਚੇਤਨ ਨੌਜਵਾਨ ਖੁਦਕੁਸ਼ੀ ਨਹੀਂ ਕਰ ਸਕਦਾ ਹੈ,ਇਸ ਲਈ ਉਸਦੀ ਮੌਤ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।ਪਿੰਡ ਵਾਸੀਆਂ ਨੇ ਕਿਹਾ ਕਿ ਲਵਪ੍ਰੀਤ ਸਿੰਘ ਬਾਰੇ ਜਾਨਣ ਲਈ ਕੋਈ ਏਜੰਸੀ ਜਾਂ ਪੁਲਿਸ ਨੇ ਕਦੇ ਪਿੰਡ ਦਾ ਗੇੜਾ ਨਹੀਂ ਮਾਰਿਆ ਬਲਕਿ ਉਸਨੂੰ ਚੰਡੀਗੜ੍ਹ ਬੁਲਾਇਆ ਗਿਆ।
    ਇਸ ਮੌਕੇ ਪਿੰਡ ਦੇ ਮੋਹਤਵਰਾਂ ਨੇ ਕਿਹਾ ਕਿ ਦਲਿਤ ਪਰਿਵਾਰ ਨਾਲ ਸਬੰਧਤ ਲਵਪ੍ਰੀਤ ਸਿੰਘ ਹੀ ਉਸ ਗਰੀਬ ਪਰਿਵਾਰ ਦਾ ਇੱਕੋ ਇੱਕ ਕਮਾਊ ਸੀ ਤੇ ਉਸਦੀ ਭੇਦਭਰੇ ਹਾਲਤਾਂ ਵਿੱਚ ਮੌਤ ਹੋ ਗਈ ਇਸ ਲਈ ਸਰਕਾਰ ਵੱਲੋਂ ਉਸਦੇ ਪਰਿਵਾਰ ਨੂੰ ਲੱਖ ਰੁਪਏ ਦੀ ਆਰਥਿਕ ਸਹਾਇਤਾ ਤੇ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!