24.8 C
United Kingdom
Wednesday, June 24, 2026

More

    ਕੁਈਨਜ਼ਲੈਂਡ ‘ਚ ਕੁਆਰੰਟੀਨ ਦੌਰਾਨ 200 ਤੋਂ ਵੱਧ ਲੋਕ ਲਾਪਤਾ

    10,000 ਤੋਂ ਵੱਧ ਲੋਕਾਂ ਨੂੰ ਜੁਰਮਾਨੇ
    (ਹਰਜੀਤ ਲਸਾੜਾ, ਬ੍ਰਿਸਬੇਨ 23 ਜੁਲਾਈ)

    ਸੂਬਾ ਕੁਈਨਜ਼ਲੈਂਡ ਵਿੱਚ ਅਪ੍ਰੈਲ ਦੇ ਅੱਧ ਤੋਂ ਬਾਅਦ ਕੋਵਿਡ-19 ਟਾਸਕ ਫੋਰਸ ਵੱਲੋਂ ਕਰੋਨਾਵਾਇਰਸ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਦਾ 200 ਤੋਂ ਵੱਧ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ। ਕਰੀਬ 185 ਲੋਕਾਂ ਨੇ ਸਿਹਤ ਅਧਿਕਾਰੀਆਂ ਨੂੰ ਗਲਤ ਸੰਪਰਕ ਵੇਰਵੇ ਦਿੱਤੇ ਸਨ। ਫੜੇ ਜਾਣ ‘ਤੇ ਇਹਨਾਂ ਸਾਰਿਆਂ ਨੂੰ ਭਾਰੀ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿੱਚੋਂ ਹੋਰ 25 ਲੋਕਾਂ ਨੇ ਅਧਿਕਾਰੀਆਂ ਨੂੰ ਸਹੀ ਜਾਣਕਾਰੀ ਤਾਂ ਮੁਹੱਈਆ ਕਰਵਾਈ ਸੀ ਪਰ ਜਦੋਂ ਪੁਲੀਸ ਗਈ ਤਾਂ ਉਹ ਕਿਤੇ ਵੀ ਨਹੀਂ ਮਿਲੇ। ਪੁਲੀਸ ਨੇ ਕਿਹਾ ਕਿ 210 ਲੋਕਾਂ ਨੂੰ ਪੁੱਛ-ਪੜਤਾਲ ਲਈ ਲੋੜੀਂਦਾ ਐਲਾਨਿਆ ਗਿਆ ਹੈ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਸਵੈ-ਕੁਆਰੰਟੀਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਬਾਕੀ ਲੋਕਾਂ ਵਿੱਚੋਂ 125 ਨੇ ਸੂਬਾ ਛੱਡ ਦਿੱਤਾ, ਉਹ ਆਦੇਸ਼ਾਂ ਦੇ ਅਧੀਨ ਸਨ। ਡਿਪਟੀ ਕਮਿਸ਼ਨਰ ਸਟੀਵ ਗੋਲਸ਼ਚੇਵਸਕੀ ਨੇ ਗੰਭੀਰਤਾ ਨਾਲ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾ ਵਾਲੀ ਗੱਲ ਹੈ ਕਿ ਕੁੱਝ ਲੋਕ ਆਪਣੀ ਖੁਦਗਰਜ਼ੀ ਅਤੇ ਲਾਪ੍ਰਵਾਹੀ ਨਾਲ ਸਮੁੱਚੇ ਸਮਾਜ ਨੂੰ ਜੋਖ਼ਮ ਵਿਚ ਪਾ ਰਹੇ ਹਨ। ਸੂਬੇ ਦੀ ਪ੍ਰੀਮੀਅਰ ਅਨਾਸਤਾਸੀਆ ਪਲਾਸਕਜ਼ੁਕ ਨੇ ਸੂਬੇ ਵਿੱਚ ਕੁਆਰੰਟੀਨ ਤੋਂ ਲਾਪਤਾ ਲੋਕਾਂ ਦੀ ਗਿਣਤੀ ਬਾਰੇ ਕਿਹਾ ਹੈ ਕਿ ਇਹ ਕੇਸ ਅਪਰੈਲ ਦੇ ਸ਼ੁਰੂ ਵਿਚ ਸਾਹਮਣੇ ਆਏ ਸਨ। ਇਸ ਲਈ ਸੂਬੇ ‘ਚ ਵਾਇਰਸ ਦੇ ਫੈਲਣ ਦੀ ਕੋਈ ਚਿੰਤਾ ਨਹੀਂ ਹੈ ਪਰ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਭਾਰੀ ਜੁਰਮਾਨੇ ਅਤੇ ਛੇ ਮਹੀਨੇ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਜਿਕਰਯੋਗ ਹੈ ਕਿ ਸੂਬੇ ਵਿੱਚ 10 ਜੁਲਾਈ ਤੋਂ, 10,000 ਤੋਂ ਵੱਧ ਲੋਕਾਂ ਨੂੰ ਸਰਹੱਦੀ ਨਿਯਮਾਂ ਦੀ ਉਲੰਘਣਾ ਕਾਰਨ ਜੁਰਮਾਨੇ ਹੋਏ ਹਨ।
    ਕੁਈਨਜ਼ਲੈਂਡ ਸਿਹਤ ਵਿਭਾਗ ਅਨੁਸਾਰ ਸੂਬੇ ‘ਚ ਹੁਣ ਤੱਕ ਕੋਵਿਡ-19 ਦੇ 1,073 ਕੇਸਾਂ ‘ਚੋਂ 6 ਮੌਤਾਂ ਹੋਈਆਂ ਹਨ ਅਤੇ 474,333 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!