15.9 C
United Kingdom
Monday, September 7, 2026

More

    ਚਾਰ ਸਾਹ

    ਦੁੱਖਭੰਜਨ ਰੰਧਾਵਾ
    0351920036369

    ਰੁੱਗ ਭਰ ਕੇ ਨਾ ਰੱਖ,
    ਦੇ ਕੇ ਚਾਰ ਸਾਹ ਨੀਂ,
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |
    ਤੂੰ ਹੀ ਮੇਰਾ ਮੱਕਾ ਏਂ,
    ਤੇ ਤੂੰ ਹੀ ਖੁਦਾ ਨੀਂ,
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਸੱਧਰਾਂ ਦੇ ਬਾਗ ਦੀ ,
    ਟਾਹਣੀਂ-ਟਾਹਣੀਂ ਟੁੱਟ ਗਈ |
    ਮੇਰੇ ਹੱਥੋਂ ਸਾਹਾਂ ਦੀ
    ਡੋਰ ਰੱਬਾ ਛੁੱਟ ਗਈ |
    ਰੁਲੇ ਪਏ ਆਂ ਆਪਾਂ,
    ਹੁਣ ਰੁਲੇ ਨਾ ਰੁਲਾ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਮੈਂ ਦੇਣੀਂ ਏ ਸਜ਼ਾ ਹੁਣ ,
    ਖੁਦ ਨੂੰ ਜ਼ਰੂਰ ਨੀਂ |
    ਹੋਇਆ ਕਿਹੜੀ ਗੱਲੋਂ ,
    ਏ ਮੇਰੇ ਤੋਂ ਕਸੂਰ ਨੀਂ |
    ਹੁੰਦਾ ਕਿਉਂ ਨਹੀਂ ,
    ਮੈਥੋਂ ਕਦੇ ਵੀ ਭਲਾ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਕਰ ਲਈ ਸਜ਼ਾ ਚਾਲੂ ,
    ਅੱਜ ਤੋਂ ਨਈਂ ਦੱਸਣਾਂ |
    ਹੌਕਿਆਂ ਚ ਸਾਹ ਲੈਣੇ,
    ਰੋਣਾ ਏ ਨਈਂ ਹੱਸਣਾਂ |
    ਖੁਦ ਨੂੰ ਮੈਂ ਲੈਣਾ ਏ,
    ਅੱਗ ਚ ਚਿਣਾ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਜਿੰਦਗੀ ਦੇ ਵਿੱਚ ਅੱਜ ,
    ਕਹਿਰ ਮੈਂ ਕਮਾਇਆ ਏ |
    ਕਿਉਂ ਏਸ ਕਮਜ਼ਾਤ ਨੇਂ ,
    ਦਿਲ ਤੇਰਾ ਦੁਖਾਇਆ ਏ |
    ਅੱਗੋਂ ਸਰ ਕਰਨਾ ਏ,
    ਮੈਂ ਅੱਗ ਦਾ ਪੜਾਅ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਰੱਬ ਕਰੇ ਲੱਗੇ ਤੈਨੂੰ,
    ਏ ਇੱਕ ਮਜ਼ਾਕ ਨੀ |
    ਓਧਰ ਮੇਰਾ ਹੋ ਜਾਵੇ,
    ਮੌਤ ਨਾਲ ਸਾਕ ਨੀਂ |
    ਤਾਰਿਆਂ ਦੇ ਵਿੱਚ ਤਾਰਾ,
    ਮੈਂ ਬਣ ਜਾਣੈਂ ਛਾ |
    ਛੱਡਕੇ ਨਾ ਜਾ ਖਨੀਂ,
    ਛੱਡਕੇ ਨਾ ਜਾ ਨੀਂ |

    ਮੈਨੂੰ ਯਾਦ ਕਰ ਰੋਵੀਂ ਨਾ,
    ਜਦੋਂ ਮੈਂ ਜਾਣਾ ਜੱਗ ਤੋਂ |
    ਹੋਣਾਂ ਅੱਗੀਂ ਇਸ਼ਨਾਨ,
    ਡਰ ਲਗਦਾ ਨਈਂ ਅੱਗ ਤੋਂ |
    ਤੈਨੂੰ ਕਰਦਾ ਰਵਾਂਗਾ,
    ਸਦਾ ਮੈਂ ਸਜਦੇ ਅਦਾ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਇੱਕੋ ਭਾਰਾ ਲੈ ਕੇ ਜਾਣਾ,
    ਕਿਉਂ ਦੀਦ ਤੇਰੀ ਹੋਈ ਨਾ |
    ਮਰਨਾ ਅਟੱਲ ਹੁੰਦੈ ਪਰ,
    ਮੈਨੂੰ ਸਮਝਿਆ ਕੋਈ ਨਾ |
    ਤੈਥੋਂ ਵੀ ਨਈ ਵੇਖ,
    ਹੋਣੀ ਹੁਣ ਮੇਰੀ ਸਵਾਹ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    ਫੇਰ ਨਾ ਤੂੰ ਆਖੀਂ ਤੈਨੂੰ,
    ਦੱਸ ਕੇ ਨਈਂ ਚਲਿਆ |
    ਦੁੱਖਭੰਜਨ ਦੀ ਜਿੰਦਗੀ ਨੂੰ,
    ਕਿਸ਼ਤਾਂ ਨੇ ਲੱਲਿਆ |
    ਆਖਰੀ ਸਲਾਮ ਜਾਣੀਂ,
    ਹੋਣ ਨੂੰ ਬਣੇ ਸੀ ਫਨਾਂਹ |
    ਛੱਡਕੇ ਨਾ ਜਾ ਨੀਂ,
    ਛੱਡਕੇ ਨਾ ਜਾ ਨੀਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!