
ਅਮਨ ਉੱਪਲ ਬੱਸੀਆਂ
ਸਮੇਂ ਨਾਲ ਆਉਂਦੀਆਂ ਬਹਾਰਾਂ ਟੂਣੇਹਾਰੀਆਂ
ਸਮੇਂ ਨਾਲ ਬਿਰਖਾਂ ‘ਤੇ ਛਾਉਣ ਪਤਝਾਰੀਆਂਂ।
ਸਮਾਂ ਹੀ ਪਛਾਣ ਮਾੜੇ ਚੰਗਿਆਂ ਦੀ ਬਣਦਾ,
ਸਮਾਂ ਹੀ ਤਾਂ ਗਮੀਆਂ ਦੀ ਛਤਰੀ ਨੂੰ ਤਣਦਾ।
ਸਮਾਂ ਵੱਡੇ ਜਖਮਾਂ ਨੂੰ ਹੌਲੀ ਹੌਲੀ ਭਰਦਾ,
ਸਮਾਂ ਮਾੜੇ ਵਕਤਾਂ ‘ਚ ਪਛਾਣ ਹੁੰਦਾ ਕਰਦਾ।
ਸਮਾਂ ਨੀ ਗੁਲਾਮੀ ਕਿਸੇ ਤਕੜੇ ਦੀ ਕਰਦਾ,
ਸਮਾਂ ਨਹੀਉਂ ਕਿਸੇ ਪਹਿਲਵਾਨ ਕੋਲੋਂ ਡਰਦਾ।
ਉਹਦੀ ਝੋਲੀ ਸੱਚ ਜਾਣੋ ਰਹਿਮਤਾਂ ਨਾ ਭਰਦਾ,
ਸਮੇਂ ਦੀ ਕਦਰ ਜਿਹੜਾ ਸਮੇਂ ਨਾਲ ਕਰਦਾ !!