
ਅਸ਼ੋਕ ਵਰਮਾ
ਬਠਿੰਡਾ, 22 ਜੁਲਾਈ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਠਿੰਡਾ ਜਿਲੇ ਦੇ ਗਰੀਬ ਪ੍ਰੀਵਾਰਾਂ ਦੀਆ ਔਰਤਾਂ ਦੇ ਸਮੂਹ ਬਣਾ ਕੇ ਉਨਾਂ ਦੀ ਸਮਰੱਥਾ ਦਾ ਵਿਕਾਸ ਕਰਨਾ ਅਤੇ ਗਰੀਬ ਪ੍ਰੀਵਾਰਾਂ ਦੀ ਆਮਦਨੀ ਵਿੱਚ ਵਾਧਾ ਕਰਨ ਦੀ ਬਨਾਈ ਗਈ ਯੋਜਨਾ ਲਾਹੇਵੰਦ ਸਾਬਤ ਹੋ ਰਹੀ ਹੈ । ਵਧੀਕ ਡਿਪਟੀ ਕਮਿਸਨਰ ਵਿਕਾਸ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਮਿਸ਼ਨ ਤਹਿਤ ਰੁਜਗਾਰ ਦੇਣ ਦੇ ਮਕਸਦ ਨਾਲ ਬਨਾਏ ਗਏ ਸੈਲਫ ਹੈਲਫ ਗਰੁੱਪ ਨੂੰ ਟੀ੍ਰਗਾਰਡ ਬਨਾਉਣ ਦਾ ਕੰਮ ਸੌਂਪਿਆਂ ਗਿਆ ਹੈ ।
ਬਲਾਕ ਮੋੜ ਅਧੀਨ 6 ਪਿੰਡਾਂ ਵਿੱਚ 40 ਸੈਲਫ ਹੈਲਪ ਗਰੁੱਪ ਦੀਆਂ 50 ਔਰਤਾਂ ਨੂੰ ਬਾਂਸ ਦੇ ਟ੍ਰੀਗਾਰਡ ਬਨਾਉਣ ਦਾ ਕੰਮ ਮਿਲਿਆ ਹੋਇਆ ਹੈ । ਕਲਸਟਰ ਕੋਆਡੀਨੇਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੇਡੂ ਔਰਤਾਂ ਨੂੰ ਰੁਜਗਾਰ ਦਿੱਤਾ ਜਾ ਰਿਹਾ ਹੈ ਕਿ ਤਾਂ ਜੋ ਉਹ ਆਪਣੀ ਰੋਜੀ ਰੋਟੀ ਖੁਦ ਚਲਾ ਸਕਣ । ਬਲਾਕ ਦੇ ਪਿੰਡਾਂ ਅੰਦਰ 8 ਹਜਾਰ ਟੀ੍ਰਗਾਰਡ ਗ੍ਰਾਮ ਪੰਚਾਇਤਾਂ ਨੂੰ ਬਣਾਕੇ ਦਿੱਤੇ ਜਾਣਗੇ। ਂਿੲੱਕ ਟ੍ਰੀਗਾਰਡ ਬਨਾਉਣ ਦੇ ਬਦਲੇ 70 ਰੁਪਏ ਦਿੱਤੇ ਜਾਣੇ ਹਨ । ਮਾਤਾ ਗੁਜਰੀ ਸੈਲਫ ਹੈਲਪ ਗਰੁੱਪ ਯਾਤਰੀ ਦੀ ਮੈਬਰ ਸੁਖਜਿੰਦਰ ਕੌਰ ਨੇ ਦੱਸਿਆ ਕਿ ਉਹ ਇੱਕ ਦਿਹਾੜੀ ਵਿੱਚ ਬਾਂਸ ਦੇ 4 ਟੀ੍ਰਗਾਰਡ ਬਣਾ ਦਿੰਦੀ ਹੈ, ਜਿਸ ਨਾਲ ਉਹ ਦਿਹਾੜੀ ਦੇ 280 ਰੁਪਏ ਕਮਾ ਲੈਦੀ ਹੈ ।
ਵਧੀਕ ਡਿਪਟੀ ਕਮਿਸਨਰ ਵਿਕਾਸ ਪਰਮਵੀਰ ਸਿੰਘ ਨੇ ਦੱਸਿਆ ਕਿ ਜਿਲੇ ਅੰਦਰ ਸੈਲਫ ਹੈਲਪ ਗਰੁੱਪਾਂ ਦੀਆਂ 513 ਔਰਤਾਂ ਟ੍ਰੀਗਾਰਡ ਬਨਾਉਣ ਦੇ ਕੰਮ ਤੇ ਲੱਗੀਆ ਹੋਈਆ ਹਨ । ਪਹਿਲੇ ਫੇਜ ਦੌਰਾਨ 1 ਲੱਖ 50 ਹਜਾਰ ਪੌਦੇ ਲਾਏ ਜਾਣਗੇ , ਂਿੲਸ ਕਰਕੇ 50 ਹਜਾਰ ਬਾਂਸ ਦਾ ਟ੍ਰੀਗਾਰਡ ਬਨਾਇਆ ਜਾਣਾ ਹੈ । ਪਿੰਡ ਰਾਏ ਖਾਨਾ ਦੇ ਸਰਪੰਚ ਮਲਕੀਤ ਖਾਨ ਨੇ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਦੀਆਂ ਅੋਰਤਾਂ ਨੂੰ ਰੁਜਗਾਰ ਮਿਲਣ ਦੇ ਨਾਲ ਨਾਲ ਮਗਨਰੇਗਾ ਮਜਦੂਰਾਂ ਨੂੰ ਵੀ ਟ੍ਰੀਗਾਰਡ ਲਾਉਣ ਦਾ ਕੰਮ ਮਿਲਿਆ ਹੋਇਆ ਹੈ ।
