ਟਿਊਸ਼ਨ, ਸਿੱਖਣ ਜਾਂ ਹਦਾਇਤ ਲਈ ਜਦੋ ਸਾਨੂੰ ਵਾਧੂ ਪੈਸੇ ਦੇਣੇ ਪੈਦੇਂ ਹਨ ਤਾਂ ਉਸਨੂੰ ਟਿਊਸ਼ਨ ਕਹਿੰਦੇ ਹਨ। ਇਹ ਸਬਦ ਟਿਊਸ਼ਨ “ਐਗਲੋ ਫਰੈਂਚ” ਭਾਸ਼ਾ ਦੇ ਸਬਦ ਟਿਊਸ਼ੀਅਨ ਤੋ ਨਿਕਲਿਆ ਹੈਂ, ਜਿਸਦਾ ਅਰਥ ਹੈ ਸੁਰੱਖਿਆ ਦੇਣਾ ਜਾਂ ਧਿਆਨ ਦੇਣਾ ਤੋਂ ਹੈ। ਕੁਝ ਲੋਕਾਂ ਦਾ ਵਿਚਾਰ ਹੈ ਕਿ ਵਿਸ਼ਵਵਿਦਿਆਲੇ ਤੁਹਾਨੂੰ ਸਮਝ ਤੇ ਸੁਰਖਿਆ ਪੑਦਾਨ ਕਰਦੇ ਹਨ ਇਹ ਵੀ ਟਿਊਸ਼ਨ ਹੀ ਹੈ। ਪਰ ਟਿਊਸ਼ਨ ਇੱਕ ਸਚਾਈ ਹੈ ਜਿਸਦਾ ਦਾ ਸਾਹਮਣਾ ਹਰੇਕ ਵਿਦਿਆਰਥੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਰਦਾ ਹੈ। ਇਹ ਜਰੂਰੀ ਨਹੀਂ ਕਿ ਲਗਾਤਾਰ ਕਿਸੇ ਕੋਲ ਜਾ ਕੇ ਪੜਨਾ ਹੀ ਟਿਊਸ਼ਨ ਹੈਂ ,ਅਸੀਂ ਜਦੋ ਵੀ ਆਪਣੀ ਕਿਸੇ ਸਮੱਸਿਆ ਦਾ ਹੱਲ, ਉਮਰ ਦੇ ਕਿਸੇ ਵੀ ਮੋੜ ਤੇ ਖੜੇ ਹੋਈਏ, ਕਿਸੇ ਦੀ ਮਦਦ ਨਾਲ ਕਰਦੇ ਹਾਂ ਤਾਂ ਉਹ ਟਿਊਸ਼ਨ ਹੀ ਹੁੰਦੀ ਹੈ। ਇਸੇ ਲਈ ਮੈਂ ਸ਼ੁਰੂ ਵਿੱਚ ਇਹ ਕਿਹਾ ਹੈ ਕਿ ਟਿਊਸ਼ਨ ਦਾ ਸਾਹਮਣਾ ਹਰੇਕ ਵਿਦਿਆਰਥੀ ਕਰਦਾ ਹੈ। ਵਿਦਿਆਰਥੀ ਇਸ ਲਈ ਕਹਿ ਰਿਹਾ ਹਾਂ ਜਦੋਂ ਤੁਸੀਂ ਕਿਸੇ ਤੋਂ ਗਿਆਨ ਲੈਦੇਂ ਹੋ , ਚਾਹੇ ਉਮਰ ਕਿੰਨੀ ਵੀ ਹੋਵੇ ਵਿਦਿਆਰਥੀ ਹੀ ਹੁੰਦੇ ਹੋ, ਤੇ ਸਿਖਾਉਣ ਵਾਲਾ ਭਾਵੇਂ ਉਮਰ ਵਿੱਚ ਛੋਟਾ ਹੀ ਕਿਉਂ ਨਾ ਹੋਵੇ ਉਹ ਗੁਰੂ ਹੀ ਹੁੰਦਾ ਹੈ। ਇਸ ਲਈ ਮੈਂ ਸਭ ਇੱਕ ਲਈ ਹੀ ਵਿਦਿਆਰਥੀ ਸਬਦ ਵਰਤ ਰਿਹਾ ਹਾਂ।
ਪਰ ਅੱਜਕੱਲ ਦੇ ਬਦਲਦੇ ਮਾਹੌਲ ਵਿੱਚ ਟਿਊਸ਼ਨ ਦਾ ਮਤਲਬ ਹੀ ਬਦਲ ਗਿਆ ਹੈ ਤੇ ਇਸਦਾ ਮਤਲਬ ਸਿਰਫ਼ ਤੇ ਸਿਰਫ਼ ਕਿਤਾਬੀ ਪੜਾਈ ਤੇ ਵੱਧ ਤੋਂ ਵੱਧ ਪੇਪਰਾਂ ਵਿੱਚੋਂ ਨੰਬਰ ਲੈਣ ਤੱਕ ਹੀ ਰਹਿ ਗਿਆ ਹੈਂ… ਜਾ ਇਹ ਵੀ ਆਖ ਸਕਦੇ ਹਾਂ ਇੱਕ ਫੈਸ਼ਨ ਬਣ ਗਿਆ ਹੈ, ਬੱਚੇ ਨੂੰ ਜਰੂਰਤ ਹੈ ਜਾ ਨਹੀਂ ਪਰ ਜੇਕਰ ਕਲਾਸ ਦੇ ਬਾਕੀ ਸਾਥੀ ਜਾ ਰਹੇ ਹਨ ਤਾਂ ਮੈਂ ਕਿਉਂ ਨਾ ਜਾਵਾਂ। ਹੋਰ ਤਾਂ ਹੋਰ ਜੇਕਰ ਗੁਆਢੀਆਂ ਦੇ ਬੱਚੇ ਟਿਊਸ਼ਨ ਜਾਦੇ ਹਨ ਤਾਂ ਸਾਡੇ ਕਿਉਂ ਨਹੀਂ ਦੇਖਾ ਦੇਖੀ ਹੀ ਇਹ ਪਰਚੱਲਿਤ ਹੋ ਰਿਹਾ ਹੈ। ਕਈ ਮਾਪਿਆਂ ਦੀ ਮਜਬੂਰੀ ਹੈ ਜਿਵੇਂ ਉਹ ਆਪ ਘੱਟ ਪੜੇ ਲਿਖੇ ਹਨ ਜਾਂ ਦੋਵੇ ਹੀ ਕੰਮ ਕਾਰਾ ਵਿੱਚ ਰੁਝੇ ਹਨ ,ਪਰ ਜੋ ਬਿਲਕੁਲ ਹੀ ਵੇਹਲੇ ਹਨ ਉਹ ਵੀ ਬੱਚਿਆਂ ਦਾ ਸਮਾਂ ਟਿਊਸ਼ਨ ਤੇ ਹੀ ਲਗਵਾ ਰਹੇ ਹਨ।
ਮੈਂ ਟਿਊਸ਼ਨ ਦੇ ਵਿਰੁੱਧ ਨਹੀਂ ਹਾਂ ਕਈ ਵਾਰ ਚਲੋ ਬੱਚੇ ਨੂੰ ਇੱਕ ਅਧਿਆਪਕ ਤੋਂ ਕੁਝ ਘੱਟ ਸਮਝ ਆਉਦਾ ਹੈ, ਦੂਜੇ ਤੋਂ ਠੀਕ ਸਮਝ ਲੈਦਾਂ ਹੈ ਇਹ ਕਿਸੇ ਖਾਸ ਬੱਚੇ ਵਿੱਚ ਤਾਂ ਹੋ ਸਕਦਾ ਹੈ ਪਰ ਸਾਰਿਆਂ ਬੱਚਿਆਂ ਲਈ ਜਰੂਰੀ ਨਹੀ।
ਮੇਰੀ ਤਾਂ ਏਹੀ ਰਾਇ ਹੈ ਕਿ ਜੇਕਰ ਟਿਊਸ਼ਨ ਦੀ ਲੋੜ ਹੈ ਵੀ ਤਾਂ ਮਾਪੇ ਖੁੱਦ ਧਿਆਨ ਦੇਣ, ਜੇਕਰ ਖੁੱਦ ਨਹੀ ਕਰ ਪਾ ਰਹੇ ਤਾਂ ਚੰਗਾ ਅਧਿਆਪਕ ਲੱਭਣ ਨਾ ਕਿ ਜਿੱਥੇ ਰਿਸ਼ਤੇਦਾਰਾਂ ਦੇ ਬੱਚੇ ਜਾਂ ਮਿੱਤਰਾਂ ਦੇ ਬੱਚੇ ਜਾ ਰਹੇ ਹਨ ਉੱਥੇ ਅੱਖਾਂ ਮੀਚ ਕੇ ਹੀ ਭੇਜ ਦਿਉ। ਹਰ ਵਿਸੇ ਦਾ ਮਾਹਰ ਅਧਿਆਪਕ ਅਲੱਗ ਅਲੱਗ ਹੁੰਦਾ ਹੈ। ਖਾਸ ਕਰਕੇ ਇਹ ਗੱਲ ਜਰੂਰ ਆਪਣੇ ਦਿਮਾਗ ਵਿੱਚ ਰੱਖਣੀ ਚਾਹੀਦੀ ਹੈ ਟਿਊਸ਼ਨ ਤੇ ਜਾ ਕੇ ਵੀ ਪੜਨਾ ਤੁਹਾਡੇ ਬੱਚੇ ਨੇ ਹੀ ਹੈ, ਇਹ ਨਹੀਂ ਹੈ ਟਿਊਸ਼ਨ ਤੇ ਲਗਾ ਦਿੱਤਾ ਹੈ ਤਾਂ ਬੱਚੇ ਚੰਗੇ ਨੰਬਰ ਲੈਕੇ ਪਾਸ ਹੋ ਜਾਵੇਗਾ , ਅਜਿਹਾ ਵਹਿਮ ਸਾਨੂੰ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ। ਧਿਆਨ ਤੁਹਾਨੂੰ ਹੀ ਦੇਣਾ ਪਵੇਗਾ ਕਿਉਂਕਿ ਇਸ ਉੱਤੇ ਤੁਹਾਡੇ ਬੱਚਿਆਂ ਦਾ ਭਵਿੱਖ ਨਿਰਭਰ ਕਰਦਾ ਹੁੰਦਾ ਹੈ।
ਅੰਤ ਵਿੱਚ ਇਹ ਹੀ ਕਹਾਂਗਾ ਕਿ ਬੱਚਿਆਂ ਨੂੰ ਕਿਤਾਬੀ ਕੀੜੇ ਨਾ ਬਨਣ ਦਿਓ । ਇੰਨਾ ਨਾ ਪੜਾਈ ਵਿੱਚ ਹੀ ਵਿਅਸਤ ਰੱਖੋ ਕੇ ਇੱਕ ਦਿਨ ਉਹ ਪੜੑ -ਪੜੑ ਕੇ ਅੱਕ ਹੀ ਨਾ ਜਾਣ। ਕਿਰਪਾ ਕਰਕੇ ਟਿਊਸ਼ਨ ਦਾ ਅਰਥ ਟਿਊਸ਼ਨ ਹੀ ਰਹਿਣ ਦਿਉ।
ਸੰਦੀਪ ਦਿਉੜਾ
8437556667