ਮੇਲ ਵਰਕਰਾਂ ਦਾ ਪਰਖਕਾਲ ਸਮਾ ਘਟਾਉਣ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ
ਹੈਲਥ ਇੰਮਪਲਾਈਜ ਯੂਨੀਅਨ ਨੇ ਦਿੱਤਾ ਵਿਧਾਇਕ ਨੂੰ ਮੰਗ ਪੱਤਰ
ਮਹਿਲਕਲਾਂ 18 ਜੁਲਾਈ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਮਲਟੀਪਰਪਜ ਹੈਲਥ ਇੰਮਪਲਾਈਜ ਯੂਨੀਅਨ ਪੰਜਾਬ ਦੇ ਸੱਦੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਂਨ ਦੀ ਅਗਵਾਈ ਹੇਠ ਸਿਹਤ ਕਾਮਿਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਸੌਪਿਆ ਗਿਆ।ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਗੁਲਜ਼ਾਰ ਖਾਨ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਫਰੰਟ ਲਾਈਨ ਤੇ ਕੰਮ ਕਰ ਰਹੇ ਹੈਲਥ ਵਰਕਰਾਂ ਬਾਰੇ ਅਜੇ ਤੱਕ ਇੱਕ ਵਾਰ ਵੀ ਹਮਦਰਦੀ ਦੇ ਨਾਲ ਸੋਚਿਆ ਤੱਕ ਨਹੀਂ ਜਦਕਿ ਹੈਲਥ ਵਰਕਰਾਂ ਨੇ ਦਿਨ ਰਾਤ ਕੰਮ ਕਰਕੇ ਲੋਕਾਂ ਨੂੰ ਕੋਵਿਡ ਤੋਂ ਬਚਾਇਆ ਹੈ।ਉਹਨਾਂ ਕਿਹਾ ਕਿ ਜਥੇਬੰਦੀ ਨਵਨਿਯੁਕਤ ਹੈਲਥ ਵਰਕਰਾਂ ਦਾ ਪਰਖਕਾਲ ਸਮਾ ਤਿੰਨ ਸਾਤ ਤੋਂ ਘਟਾ ਕੇ ਦੋ ਸਾਲ ਕਰਨ ਠੇਕੇ ਤੇ ਕੰਮ ਕਰਦੇ ਹੈਲਥ ਵਰਕਰ ਫੀਮੇਲ ਨੂੰ ਰੈਗੂਲਰ ਕਰਨ ਅਤੇ ਕੋਵਿਡ ਦੇ ਵਿੱਚ ਕੰਮ ਕਰ ਰਹੇ ਹੈਲਥ ਵਰਕਰਾਂ ਨੂੰ ਵਿਸ਼ੇਸ਼ ਭੱਤਾ ਦੇਣ ਲਈ ਪੰਜਾਬ ਭਰ ਦੇ ਵਿੱਚ ਵਿਧਾਇਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਰਹੀ ਹੈ ਜੇਕਰ ਇਹਨਾਂ ਤੇ ਤੁਰੰਤ ਗੌਰ ਨਾ ਹੋਈ ਤਾਂ ਅਗਲੇ ਸਘੰਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।ਮੰਗ ਪੱਤਰ ਲੈਣ ਉਪਰੰਤ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਹੈਲਥ ਵਰਕਰਾਂ ਨੇ ਆਪਣੇ ਪਰਿਵਾਰ ਤਿਆਗ ਕੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਕੋਵਿਡ ਦੇ ਨਾਲ ਵੱਡੀ ਲੜਾਈ ਲੜੀ ਹੈ ਅਤੇ ਲੜ ਰਹੇ ਹਨ ਇਸ ਲਈ ਸਰਕਾਰ ਨੂੰ ਇਹਨਾਂ ਦਾ ਬਿਨਾਂ ਸ਼ਰਤ ਪਰਖ ਕਾਲ ਸਮਾ ਦੋ ਸਾਲ ਕਰੇ ਅਤੇ ਕੱਚਿਆਂ ਨੂੰ ਪੱਕਾ ਕਰੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਘੇਰੇਗੀ। ਇਸ ਮੌਕੇ ਉਹਨਾਂ ਦੇ ਨਾਲ ਕੁਲਵੰਤ ਸਿੰਘ,ਰਾਜੇਸ਼ ਕੁਮਾਰ,ਪੀ.ਏ ਬਿੰਦਰ ਸਿੰਘ,ਸੱਜਣ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।