17 C
United Kingdom
Sunday, June 28, 2026

More

    ਗ਼ਜ਼ਲ

    ਮੰਗਲ ਮੀਤ ਪੱਤੋ
    ਸੱਜਣ ਸਾਡੇ ਦੂਰ ਗਏ ਨੇ
    ਰੋਜੀਉਂ ਹੋ ਮਜਬੂਰ ਗਏ ਨੇ

    ਠੰਡੇ ਹੌਂਕੇ ਭਰਦੇ ਭਰਦੇ
    ਤਪਦਾ ਛੱਡ ਤੰਦੂਰ ਗਏ ਨੇ

    ਛੇਤੀ ਮਿਲਣ ਦਾ ਦਾਅਵਾ ਕਰਕੇ
    ਮਨ ਵਿੱਚ ਛੱਡ ਸਰੂਰ ਗਏ ਨੇ

    ਹੋ ਕੇ ਬੇਵਫਾ ਨਹੀ ਵਿਛੜੇ
    ਨਾ ਕੋਈ ਦੇ ਨਾਸੂਰ ਗਏ ਨੇ

    ਪੱਤਣ ਖੜ੍ਹ ਕੇ ਬੇੜੀ ਵੇਖਾਂ
    ਦਿੱਲਬਰ ਪਹਿਲੇ ਪੂਰ ਗਏ ਨੇ

    ਦਿਲ ਤੇ ਪੱਥਰ ਰੱਖਣੇ ਪਏ ਨੇ
    ਛੱਡ ਸੱਜ ਵਿਆਹੀ ਹੂਰ ਗਏ ਨੇ

    ਚਾਵਾਂ ਦੇ ਨਾਲ ਭਰ ਕੇ ਝੋਲ਼ੀ
    ਭਰ ਕੇ ‘ਮੀਤ ‘ਸੰਧੂਰ ਗਏ ਨੇ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!