ਦੁੱਖਭੰਜਨ ਰੰਧਾਵਾ
0351920036369
ਤੇਰਾ ਮੇਰਾ ਰਿਸ਼ਤਾ ਏ ਵੱਖਰਾ ਜ਼ਮਾਨੇਂ ਤੋਂ,
ਦੂਰ ਅਸੀਂ ਆ ਗਏ ਯਾਰਾ ਆਪਣੇਂ ਬੇਗਾਨੇਂ ਤੋਂ |
ਤੇਰੇ ਮੈਨੂੰ ਪਿਆਰ ਦਾ ਨਸ਼ਾ ਬੇਸੁ਼ਮਾਰ ਏ,
ਤੇਰਾ ਕਰਜ਼ਾਈ ਮੇਰਾ ਸਾਹ ਹਰ ਵਾਰ ਏ,
ਮਜ਼ਾ ਭਰਕੇ ਟੁੱਟਣ ਚ ਕੀ ਪੁੱਛੀਂ ਪੈਮਾਨੇਂ ਨੂੰ |
ਤੇਰਾ ਮੇਰਾ ਰਿਸ਼ਤਾ ਏ ਵੱਖਰਾ ਜ਼ਮਾਨੇਂ ਤੋਂ,
ਤੇਰੇ ਇਸ਼ਕੇ ਦੀ ਭੱਠ ਵਿੱਚ ਸੜਦਾ ਹਾਂ ਰੋਜ਼ ਮੈਂ,
ਤੇਰੇ ਗ਼ਮ ਦੇ ਕਟਹਿਰੇ ਉੱਤੇ ਚੜਦਾ ਹਾਂ ਰੋਜ਼ ਮੈਂ,
ਸੜਨ ਚ ਕੀ ਮਜ਼ਾ ਕਦੇ ਪੁੱਛੀਂ ਪਰਵਾਨੇਂ ਨੂੰ|
ਤੇਰਾ ਮੇਰਾ ਰਿਸ਼ਤਾ ਏ ਵੱਖਰਾ ਜ਼ਮਾਨੇਂ ਤੋਂ
ਤੇਰੀ ਰਗ ਵਿੱਚ ਵਹਿਣਾਂ ਤੇਰੇ ਕੋਲ ਆਉਣਾ ਮੈਂ,
ਭਟਕਿਆ ਹਾਂ ਕਿੰਨਾਂ ਬਸ ਏਹੀ ਸਮਝਾਉਣਾ ਮੈਂ,
ਭਟਕ ਨਾ ਜਾਵਾਂ ਮੈਂ ਆਪਣੇਂ ਨਿਸ਼ਾਨੇ ਤੋਂ |
ਤੇਰਾ ਮੇਰਾ ਰਿਸ਼ਤਾ ਏ ਵੱਖਰਾ ਜ਼ਮਾਨੇਂ ਤੋਂ
ਤੂੰ ਮੇਰੇ ਵਿੱਚ ਡੁੱਬੀ ਮੈਂ ਤੇਰੇ ਵਿੱਚ ਡੁੱਬਿਆ,
ਕੰਡਾ ਦੋਵਾਂ ਨੂੰ ਇਸ਼ਕੇ ਦਾ ਸਰੂਰ ਨਾਲ ਚੁੱਭਿਆ,
ਦੁਨੀਆਂ ਨੇ ਲੈਣਾ ਕੀ ਏ ਸਾਡੇ ਅਫਸਾਨੇ ਤੋਂ |
ਤੇਰਾ ਮੇਰਾ ਰਿਸ਼ਤਾ ਏ ਵੱਖਰਾ ਜ਼ਮਾਨੇਂ ਤੋਂ
ਲਗਦੀ ਏਂ ਸਦਾ ਮੈਨੂੰ ਸਿਆਲਾਂ ਵਾਲੀ ਹੀਰ ਨੀ,
ਰਾਂਝਣੇਂ ਨੂੰ ਮਿਲ ਗਈ ਏਂ ਉਹਦੀ ਤਕਦੀਰ ਨੀ,
ਦੁੱਖਭੰਜਨ ਦੇ ਕੰਨੀਂ ਮੁੰਦਾਂ ਪੁੱਛਲੈ ਦੀਵਾਨੇਂ ਤੋਂ |
ਤੇਰਾ ਮੇਰਾ ਰਿਸ਼ਤਾ ਏ ਵੱਖਰਾ ਜ਼ਮਾਨੇਂ ਤੋਂ