17 C
United Kingdom
Saturday, June 27, 2026

More

    ਗ਼ਜ਼ਲ

    ਕੋਈ ਬੁੱਤ ਕੋਈ ਪੈਮਾਨਾ ਬਣ ਗਿਆ ਹੋਣੈ,
    ਤੂੰ ਜਿਸ ਵੱਲ ਵੇਖਿਆ ਓਹੀ ਦੀਵਾਨਾ ਬਣ ਗਿਆ ਹੋਣੈ।

    ਜੋ ਗੱਲ ਨਿੱਕੀ ਜਿਹੀ ਸੀ ਮੇਰੇ ਓਥੋਂ ਤੁਰਨ ਤੋਂ ਪਹਿਲਾਂ,
    ਰੁਖ਼ਸਤ ਹੁੰਦਿਆਂ ਓਹੀ ਫਸਾਨਾ ਬਣ ਗਿਆ ਹੋਣੈ।

    ਰੋਜ਼ੀ ਰੋਟੀ ਲਈ ਜਿਵੇਂ ਮੈਂ ਹੋਇਆ ਪਰਦੇਸੀ,
    ਓਵੇਂ ਹੀ ਤੇਰਾ ਦਿਲ ਲੱਗਣ ਦਾ ਬਹਾਨਾ ਬਣ ਗਿਆ ਹੋਣੈ।

    ਕਰੇ ਦਿਲ ਪੁੱਜ ਜਾਂ ਛੇਤੀ ਵਤਨ ਆਪਣੇ ਮੈਂ ਘਰ ਆਪਣੇ,
    ਕਿ ਸਭ ਦੇ ਸ਼ੌਕ ਦਾ ਕਾਫ਼ੀ ਸਮਾਨਾ ਬਣ ਗਿਆ ਹੋਣੈ।

    ਹੋਈ ਮੁੱਦਤ ਨਾ ਜਿਸਨੂੰ ਵੇਖਿਆ ਮੁੜ ਕੇ ਦੁਬਾਰਾ ਫਿਰ,
    ਮੇਰੇ ਬਚਪਨ ਵਾਲੀ ਥਾਂ ਵਿਰਾਨਾ ਬਣ ਗਿਆ ਹੋਣੈ।

    ਕਿ ਜਿਸਨੂੰ ਸਿੰਜਿਆ ਦੇ ਕੇ ਲਹੂ ਮੈਂ ਥਾਂ ਪਸੀਨੇ ਦੇ,
    “ਅਮਨ” ਓਹੋ ਦੀਵਾਰ ਓ ਦਰ ਸੁਹਾਨਾ ਬਣ ਗਿਆ ਹੋਣੈ।

    ਪ੍ਰੀਤਅਮਨ , ਮੋਰਿੰਡਾ
    6280932905

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!