24.8 C
United Kingdom
Wednesday, June 24, 2026

More

    ਬਾਬਾ ਨਰੈਣ ਸਿੰਘ ਜੀ (ਨਾਨਕਸਰ ਕਲੇਰਾਂ) ਦੇ ਜਨਮ ਦਿਹਾੜੇ ‘ਤੇ ਧਾਰਮਿਕ ਸਮਾਗਮ 18 ਤੋਂ 20ਜੁਲਾਈ ਤੱਕ

    ਮਹਿਲ ਕਲਾਂ 17 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਭਗਤੀ ਤੇ ਸ਼ਕਤੀ ਦੇ ਕੇਦਰ ਨਾਨਕਸਰ ਕਲੇਰਾਂ ਦੇ ਦੂਸਰੇ ਬਾਨੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਤੋਂ ਵਰੋਸਾਏ ਸੱਚਖੰਡ ਵਾਸੀ ਧੰਨ ਧੰਨ ਬਾਬਾ ਨਰੈਣ ਸਿੰਘ ਨਾਨਕਸਰ ਕਲੇਰਾਂ ਝੋਰੜਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਪਿੰਡ ਮਾਣੂਕੇ ਵਿਖੇ ਸੰਪਰਦਾਇ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਮੁੱਖੀ ਨਾਨਕਸਰ ਕਲੇਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਮਹਾਨ ਜਪ ਤਪ ਕਰਵਾਏ ਜਾ ਰਹੇ ਹਨ ਗੁਰਦੁਆਰਾ ਜੋੜੀਆ ਸਹਿਬ ‘ਤੇ ਗੁਰਦੁਆਰਾ ਵੰਡਿਆਣਾ ਸਹਿਬ ਪਿੰਡ ਮਾਣੂੰਕੇ ਅਤੇ ਵਿਸ਼ੇਸ ਸਮਾਗਮ ਗੁਰਦੁਆਰਾ ਨਾਨਕਸਰ ਤਪ ਅਸਥਾਨ ਤੇਰਾ ਮੰਜਿਲ ਝੋਰੜਾਂ ਵਿਖੇ ਵਿਖੇ ਮਿਤੀ 18 ਜੁਲਾਈ ਦਿਨ ਸ਼ੁੱਕਰਵਾਰ ਨੂੰ  ਅੱਜ ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਮਿਤੀ 20 ਜੁਲਾਈ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣਗੇ। ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਪਹਿਲਾਂ ਪੰਜ ਰੋਜ਼ਾ ਜਪ ਤਪ ਸਮਾਗਮ ਧਾਰਮਿਕ ਸਮਾਗਮ ਕਰਵਾਏ ਜਾਂਦੇ ਸਨ ਇਸ ਸਬੰਧੀ ਸੈਕਟਰੀ ਭਾਈ ਹਰਬੰਸ ਸਿੰਘ ਅਤੇ ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ ਜਾਣਕਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿਦੇਸ਼ ਅੰਦਰ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਫੈਲਣ ਦਾ ਡਰ ਕਾਰਨ ਅਤੇ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਅੈਤਕੀ ਧਾਰਮਿਕ ਸਮਾਗਮ ਵਿੱਚ ਤਬਦੀਲੀ ਕੀਤੀ ਗਈ ਹੈ ਉਨਾ ਨੇ ਦੱਸਿਆ ਕਿ ਅੈਤਕੀ ਵਿਸੇਸ  ਸਮਾਗਮ ਗੁਰਦੁਆਰਾ ਨਾਨਕਸਰ ਠਾਠ ਤਪ ਅਸਥਾਨ ਤੇਰਾ ਮੰਜਿਲਾ ਝੋਰੜਾਂ ਵਿਖੇ ਅੱਜ ਸ਼ੁਰੂਆਤ ਹੋ ਗਈ ਹੈ ਉਨਾ ਨੇ ਦੱਸਿਆ ਕਿ ਦੱਸਿਆ ਕਿ ਇਸ ਸਮਾਗਮ ਦੋਰਾਨ ਨਾਨਕਸਰ ਕਲੇਰਾਂ ਦੇ ਮੋਜੂਦਾ ਮਹਾਪੁਰਸ਼ਾ ਸੰਤ ਬਾਬਾ ਘਾਲਾ ਸਿੰਘ ਜੀ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ।ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ ਨੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੇ ਪ੍ਰਕੋਪ ਕਾਰਨ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਆਪਣਾ ਮੂੰਹ ਮਾਸਕ ਜਾਂ ਰੁਮਾਲ ਨਾਲ ਢੱਕ ਕੇ ਆਉ ਅਤੇ ਇੱਕ ਮੀਟਰ ਦਾ ਡਿਸਟੈਸ ਬਣਾ ਕੇ ਰੱਖਣ ਦੀ ਅਪੀਲ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!