19.8 C
United Kingdom
Monday, June 22, 2026

More

    ਇਸਤਰੀ ਅਕਾਲੀ ਦਲ ਵੱਲੋਂ ਹਰੀ ਪੱਟੀ ਵਿਕਸਤ ਕਰਨ ਦੀ ਮੁਹਿੰਮ ਸ਼ੁਰੂ

    ਅਸ਼ੋਕ ਵਰਮਾ
    ਬਠਿੰਡਾ,17 ਜੁਲਾਈ।ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ, ਕੇਂਦਰੀ ਮੰਤਰੀ ੀ ਹਰਸਿਮਰਤ ਕੌਰ ਬਾਦਲ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਸਲਾਹਕਾਰ ਇਸਤਰੀ ਅਕਾਲੀ ਦਲ ਡਾ.ਅਮਰਜੀਤ ਕੌਰ ਕੋਟਫੱਤਾ ਨੇ ਜਿਲਾ ਬਠਿੰਡਾ ਵਿੱਚ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਤੇ ਹਰਾ ਭਰਾ ਬਣਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਜੋਕਿ  21 ਜੁਲਾਈ ਤੱਕ ਚਲਾਈ ਜਾਵੇਗੀ ।  ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ ਨੂੰ ਵਾਤਾਵਰਣ ਤੋਂ ਜਾਗਰੂਕ ਕਰਨਾ ਵੀ  ਹੈ। ਉਨਾਂ ਦੱਸਿਆ ਕਿ ਪਿੰਡ ਭਾਗੂ, ਫੂਸ ਮੰਡੀ, ਕਟਾਰ ਸਿੰਘ ਵਾਲਾ, ਜੱਸੀ ਪੌ ਵਾਲੀ, ਗਹਿਰੀ ਦੇਵੀ ਨਗਰ, ਕੋਟਸ਼ਮੀਰ ਅਤੇ ਕੋਟਫੱਤਾ ਵਿਖੇ ਨਿੰਮ ਦੇ ਬੂਟੇ ਲਗਾਏ ਗਏ। ਉਨਾਂ ਆਖਿਆ ਕਿ ਨਿੰਮ ਐਂਟੀਬਾਇਓਟਿਕ ਦਰਖਤ ਹੈ ਜਿਸ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਹੈ ਅਤੇ ਇਹ ਕੋਰੋਨਾਂ ਦੀ ਮਹਾਂਮਾਰੀ ਤੋਂ ਵੀ ਬਚਾਅ ਲਈ ਵੀ ਲਾਹੇਵੰਦ ਹੈ। ਉਨਾਂ ਕਿਹਾ ਕਿ ਬੀਬਾ ਬਾਦਲ ਵੱਲੋ ਸ਼ੁਰੂ ਕੀਤੀ ਨੰਨੀ ਛਾਂ ਸਕੀਮ ਅਧੀਨ ਸਿਲਾਈ, ਕਢਾਈ,ਚੱਟਣੀ,ਅਚਾਰ ਅਤੇ ਬੇਕਰੀ ਉਤਪਾਦ ਬਣਾਉਣ ਸਬੰਧੀ ਸਵੈ ਰੁਜਗਾਰ ਸੁਰੂ ਕਰਨ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਅਧੀਨ ਇਨਾਂ ਉਤਪਾਦਾਂ ਨੂੰ ਲਾਹੇਵੰਦ ਬਣਾਉਣ ਲਈ ਜੋ ਮਾਰਕਿਟਿੰਗ ਖਰਚਾ ਆਵੇਗਾ ਉਸ ਦਾ 50 ਫੀਸਦੀ ਹਿੱਸਾ ਮੰਤਰਾਲੇ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਵੱਖ ਵੱਖ ਪਿੰਡਾਂ ਦੇ ਪੰਚ , ਸਰਪੰਚ ਅਤੇ ਅਹੁਦੇਦਾਰਾਂ ਤੋਂ ਇਲਾਵਾ ਤਿ੍ਰਵੈਣੀ ਕਲੱਬ ਦੀਆਂ ਮੈਂਬਰ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!