3.5 C
United Kingdom
Sunday, March 8, 2026

More

    ਪ੍ਰਵਾਸੀ ਸ਼ਾਇਰ ਹਰਭਜਨ ਸਿੰਘ ਬੈਂਸ ਦੇ ਸੁਰਗਵਾਸ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

    ਜਲੰਧਰ -(ਤੇਜਿੰਦਰ ਮਨਚੰਦਾ)

    ਆਦਮਪੁਰ ਦੇ ਨੇੜੇ ਪਿੰਡ ਕੰਦੋਲਾ ਵਿਖੇ ਬਾਪੂ ਰੱਖਾ ਰਾਮ ਤੇ ਮਾਤਾ ਕਰਤਾਰ ਕੌਰ ਦੇ ਘਰ 18 ਮਾਰਚ 1934 ਨੂੰ ਜਨਮੇ ਤੇ 1985 ਤੋਂ ਅਮਰੀਕਾ ਰਹਿਣ ਵਾਲੇ ਨਾਮਵਰ ਸ਼ਾਇਰ ਹਰਭਜਨ ਸਿੰਘ ਬੈਂਸ ਦੇ ਸੁਰਗਵਾਸ ਹੋਣ ਤੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ) ਦੇ ਪ੍ਰਧਾਨ ਉਸਤਾਦ ਸ਼ਾਇਰ ਰਾਜਿੰਦਰ ਪਰਦੇਸੀ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਹਰਭਜਨ ਸਿੰਘ ਬੈਂਸ ਪੰਜਾਬੀ ਜ਼ੁਬਾਨ ਦਾ ਨਾਮਵਰ ਸ਼ਾਇਰ ਸੀ ਤੇ ਉਸਦੀਆਂ ਪੁਸਤਕਾਂ ‘ਕੱਲੀ ਨਾ ਕਲਮ ਸਮਝੋ’, ‘ਮਕਤਿਲ ਅੰਦਰ ਰਹਿਮ ਵਿਚਾਰ’, ‘ਤਜੀ ਮੇਘਲੇ ਤਾਸੀਰ’, ‘ਜਿੰਦਗੀ ਵਿਲਪ ਕਰੇ’, ‘ਮਿੱਟੀ ਦੀ ਡਲੀ’, ‘ਮਹਿਕ ਜਿਹੀ ਮੁਸਕਾਨ’ ਬਹੁਤ ਚਰਚਿਤ ਰਹੀਆਂ. ਦੇਸ਼ ਵਿਚ ਉਨ੍ਹਾਂ ਨੂੰ ਬਹੁਤ ਪਿਆਰ ਮਿਲਿਆ ਤੇ ਭਾਰਤ ਦੇ ਨਾਲ ਨਾਲ ਪਾਕਿਸਤਾਨ, ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀਆਂ ਸਾਹਿਤ ਸਭਾਵਾਂ ਵੱਲੋਂ ਸਮੇਂ ਸਮੇਂ ਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ. ਮੰਚ ਦੇ ਸੀਨੀ.ਉਪ ਪ੍ਰਧਾਨ ਪ੍ਰੋਫੈਸਰ ਮੋਹਨ ਸਪਰਾ, ਜਨ ਸਕੱਤਰ ਡਾ.ਕੰਵਲ ਭੱਲਾ, ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਕਿ ਕਵੀ ਹਰਭਜਨ ਸਿੰਘ ਬੈਂਸ ‘ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ’ ਨਾਲ ਲੰਮਾ ਸਮਾਂ ਜੁੜੇ ਰਹੇ ਤੇ ਜਦ ਵੀ ਉਹ ਪੰਜਾਬ ਆਉਂਦੇ ਮੰਚ ਦੀਆਂ ਸਾਹਤਿਕ ਗਤੀਵਿਧੀਆਂ ਵਿੱਚ ਭਰਪੂਰ ਹਿੱਸਾ ਲੈਂਦੇ ਸਨ. ਮੰਚ ਦੇ ਪ੍ਰਧਾਨ ਰਾਜਿੰਦਰ ਪਰਦੇਸੀ ਨੇ ਦੱਸਿਆ ਕਿ ਹਰਭਜਨ ਸਿੰਘ ਬੈਂਸ ਆਦਮਪੁਰ ਦੇ ਸਰਕਾਰੀ ਸਕੂਲ ਵਿੱਚ ਪੜ੍ਹਾਉਂਦੇ ਸਨ ਤੇ ਅਮਰੀਕਾ ਜਾਣ ਉਪਰੰਤ ਉਨ੍ਹਾਂ ਨੇ ਪੜ੍ਹਾਉੰਦਿਆਂ ਸਮੇਂ ਜਿੰਨੀ ਵੀ ਤਨਖਾਹ ਲਈ ਸੀ(ਜੋ ਕਿ ਲੱਖਾਂ ਰੂਪਏ ਸੀ) ਉਹ ਸਾਰੀ ਸਕੂਲ ਵਿਚ ਕਮਰੇ ਬਨਾਉਣ ਲਈ ਤੇ ਹੋਰ ਕਾਰਜਾਂ ਲਈ ਲਗਾ ਦਿੱਤੀ. ਬੈਂਸ ਹੋਰਾਂ ਦੇ ਭਰਾ ਅਜੀਤ ਸਿੰਘ ਤੇ ਜਸਵੰਤ ਸਿੰਘ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ. ਉਨ੍ਹਾਂ ਦੀ ਬੇਟੀ ਰਵਿੰਦਰ ਕੌਰ ਚਾਹਲ ਤੇ ਬੇਟੇ ਹਰਿੰਦਰਪਾਲ ਸਿੰਘ,ਗਗਨਦੀਪ ਸਿੰਘ,ਗੁਰਿੰਦਰ ਸਿੰਘ ਅਮਰੀਕਾ ਹੀ ਰਹਿੰਦੇ ਹਨ ਤੇ ਉੱਥੇ ਗੈਸ ਸਟੇਸ਼ਨਾਂ ਦੇ ਵੱਡੇ ਕਾਰੋਬਾਰੀ ਹਨ. ਦਿਲ ਦੀ ਧੜਕਣ ਰੁਕਣ ਨਾਲ ਸਦਾ ਲਈ ਸਾਥ ਛੱਡ ਜਾਣ ਵਾਲੇ ਹਰਭਜਨ ਸਿੰਘ ਬੈਂਸ ਦੇ ਅਕਾਲ ਚਲਾਣੇ ਤੇ ਗਹਿਰਾ ਅਫ਼ਸੋਸ ਪ੍ਰਗਟਾਉਂਦਿਆਂ ਉਸਤਾਦ ਸ਼ਾਇਰ ਹਰਬੰਸ ਸਿੰਘ ਅਕਸ, ਜਸਪਾਲ ਜੀਰਵੀ, ਅਕਵੀਰ ਕੌਰ, ਡਾ ਸਵਰਨਜੀਤ ਕੌਰ ਗਰੇਵਾਲ,ਆਸ਼ੀ ਈਸਪੁਰੀ,ਦੀਪਿਕਾ ਅਰੋੜਾ,ਕਾਰਟੂਨਿਸਟ ਤਜਿੰਦਰ ਮਨਚੰਦਾ, ਸੁਰਿੰਦਰ ਢੰਡਾ, ਨੱਕਾਸ਼ ਚਿੱਤੇਵਾਣੀ,ਮੁਖਵਿੰਦਰ ਸੰਧੂ,ਸੁਮਨਦੀਪ,ਪਰਮਵੀਰ ਕੌਰ ਜੀਰਾ, ਮਨਜੀਤ ਕੌਰ,ਪਰਮਦਾਸ ਹੀਰ,ਜਿੰਗਾ ਸਿੰਘ, ਗਾਇਕ ਕੁਮਾਰ ਲਾਗੂ, ਸੂਫ਼ੀ ਬਲਬੀਰ ਅਤੇ ਕਵੀ/ਪੱਤਰਕਾਰ ਜੋਗਿੰਦਰ ਸਿੰਘ ਸੰਧੂ ਨੇ ਕਿਹਾ ਕਿ ਹਰਭਜਨ ਸਿੰਘ ਬੈਂਸ ਹੋਰਾਂ ਦੇ ਸੁਰਗਵਾਸ ਹੋਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!