19.8 C
United Kingdom
Monday, June 22, 2026

More

    ਆਮ ਆਦਮੀ ਪਾਰਟੀ ਵੱਲੋਂ ਪੁੱਡਾ ਤੇ ਬਿਨਾਂ ਨਕਸ਼ਾ ਚਾਰਦਿਵਾਰੀ ਕਰਨ ਦੇ ਦੋਸ਼

    ਅਸ਼ੋਕ ਵਰਮਾ
    ਬਠਿੰਡਾ,14ਜੁਲਾਈ। ਮਾਡਲ ਟਾਊਨ ਫੇਸ ਤਿੰਨ ਧੋਬੀਆਣਾ ਬਸਤੀ ਵਿਖੇ ਪੁੱਡਾ ਵੱਲੋਂ ਚਾਰਦੀਵਾਰੀ ਕਰਨ ਦੇ ਮਾਮਲੇ ’ਚ ਆਮ ਆਦਮੀ ਪਾਰਟੀ ਨੇ ਤਿੱਖਾ ਨੋਟਿਸ ਲਿਆ ਹੈ। ਪਾਰਟੀ ਆਗੂਆਂ ਨੇ ਦੋਸ਼ ਲਾਏ ਹਨ ਕਿ ਬਿਨਾਂ ਨਕਸ਼ਾ ਕੀਤੀ ਜਾ ਰਹੀ ਚਾਰਦਿਵਾਰੀ ਗੈਰਕਾਨੂੰਨੀ ਹੈ ਅਤੇ ਪਾਰਟੀ ਵਿਧਾਇਕਾਂ ਰਾਹੀਂ ਇਹ ਮਾਮਲਾ ਵਿਧਾਨ ਸਭਾ ’ਚ ਉਠਾਇਆ ਜਾਏਗਾ। ਆਮ ਆਦਮੀ ਪਾਟੀ ਦੇ ਬੁਲਾਰੇ ਨੀਲ ਗਰਗ ਅਤੇ ਵਪਾਰ ਸੈਲ ਦੇ ਆਗੂ ਅਨਿੱਲ ਠਾਕੁਰ ਨੇ ਦਾਅਵਾ ਕੀਤਾ ਹੈ ਕਿ ਸੂਚਨਾ ਦੇ ਅਧਿਕਾਰ ਐਕਟ ਤਹਿਤ ਮਿਲੀ ਜਾਣਕਾਰੀ ਅਨੁਸਾਰ ਪੁੱਡਾ ਕੋਲ ਇਸ ਜਗਾ ਦਾ ਨਕਸਾ ਵੀ ਨਹੀਂ ਹੈ। ਆਮ ਆਦਮੀ ਪਾਰਟੀ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਰਾਹ ਤੁਰੀ ਹੋਈ ਹੈ।  ਇਸ  ਦੀ ਤਾਜਾ ਮਿਸਾਲ ਮਾਡਲ ਟਾਊਨ ਫੇਜ਼ ਤਿੰਨ ਵਿਖੇ ਲੋਕਾਂ ਨੂੰ ਘਰਾਂ ਤੋਂ ਬੇਘਰ ਕਰ ਕੇ ਜ਼ਮੀਨ ਤੇ ਚਾਰਦੀਵਾਰੀ ਕਰਨ ਤੋਂ ਮਿਲਦੀ  ਹੈ।
                            ਆਪ ਆਗੂਆਂ ਨੇ ਦੱਸਿਆ ਕਿ ਪੁੱਡਾ ਕੋਲ ਇਸ ਜਗਾ ਦੀ ਹੱਦਬੰਦੀ ਦਾ ਕੋਈ ਵੀ ਨਕਸ਼ਾ ਨਹੀਂ ਹੈ ਜਿਸ ਦਾ ਖੁਲਾਸਾ ਬੀਤੇ ਦਿਨੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਤੋਂ ਹੋਇਆ ਹੈ। ਉਨਾਂ ਦੱਸਿਆ ਕਿ  ਵਿਧਾਨ ਸਭਾ ਵਿੱਚ ਕੈਪਟਨ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਇਸ ਬਾਰੇ ਜਵਾਬ ਮੰਗਿਆ ਜਾਵੇਗਾ । ਉਨਾਂ ਾਂ ਦੱਸਿਆ ਕਿ ਇਸ ਸਬੰਧੀ ਮਾਲ ਵਿਭਾਗ, ਬੀਡੀਏ ਤੇ ਤਹਿਸੀਲ ਦਫਤਰ ਨੇ ਵੀ ਲਿਖਤ ਦੱਸਿਆ ਹੈ ਕਿ ਇਸ ਜਮੀਨ ਦਾ ਉਨਾਂ ਕੋਲ ਕੋਈ ਰਿਕਾਰਡ ਨਹੀਂ ਹੈ। ਨੀਲ ਗਰਗ ਨੇ ਦੋਸ਼ ਲਾਇਆ ਕਿ ਜ਼ਿਲਾ ਪ੍ਰਸ਼ਾਸਨ ਕਥਿਤ ਸਿਆਸੀ ਸ਼ਹਿ ਤੇ ਕੰਮ ਕਰ ਰਿਹਾ ਹੈ ਅਤੇ ਆਪਣੇ ਚਹੇਤਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਸ ਜਗਾ ਤੇ ਬਣੇ ਘਰ ਤੋੜ ਕੇ ਲੋਕ ਬੇਘਰ ਕਰ ਦਿੱਤੇ ਹਨ। ਅਨਿਲ ਠਾਕੁਰ ਨੇ ਪ੍ਰ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਚਾਰਦੀਵਾਰੀ ਨੂੰ ਨਾ ਰੋਕਿਆ ਗਿਆ ਤਾਂ ਆਮ ਆਦਮੀ ਪਾਰਟੀ ਵੱਲੋਂ ਸੰਘਰਸ਼ ਵਿੱਢਿਆ ਜਾਏਗਾ।
                      ਓਧਰ ਪੁੱਡਾ ਦੇ ਮੁੱਖ ਪ੍ਰਸ਼ਾਸ਼ਕ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਪੁੱਡਾ ਦੀ ਜਗਾ ਆਪਣੀ ਹੈ ਜਿਸ ਤੇ ਚਾਰਦਿਵਾਰੀ ਕਰਨ ਲਈ ਕਿਸੇ ਤੋਂ ਇਜਾਜਤ ਲੈਣ ਦੀ ਲੋੜ ਨਹੀਂ ਹੈ। ਉਨਾਂ ਆਖਿਆ ਕਿ ਇਸ ਮਾਮਲੇ ’ਚ ਲਾਏ ਜਾ ਰਹੇ ਇਲਜਾਮ ਬੇਬੁਨਿਆਦ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!