ਅਧਿਆਪਕਾਂ ਨੇ ਮਿਸ਼ਨ ਫਹਿਤ ਤਹਿਤ ਲੋਕਾਂ ਨੂੰ ਜਾਗਕਰੂਕ ਕਰਨ ਲਈ ਬਣਾਈਆਂ ਰੰਗੋਲੀਆਂ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਦੇ ਆਦੇਸ਼ਾਂ ‘ਤੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਦੀ ਯੋਗ ਅਗਵਾਈ ਹੇਠ ਅਧਿਆਪਕਾਂ ਦਾ ਰੰਗੋਲੀ ਮੁਕਾਬਲੇ ਆਨਲਾਈਲ ਕਰਵਾਏ ਗਏ। ਇਸ ਵਿੱਚ ਲੱਗਭੱਗ 100 ਅਧਿਆਪਕਾ , ਸਿੱਖਿਆ ਪ੍ਰੋਵਾਈਡ, ਐਸਟੀਆਰ ਤੇ ਆਈ ਈ ਵੀ ਵਲੰਟੀਅਰ ਨੇ ਹਿੱਸਾ ਲਿਆ। ਮਿਸ਼ਨ ਫਤਿਹ ਦੇ ਥੀਮ ਦੇ ਤਹਿਤ ਮਾਸਕ,ਹੱਥ ਧੋਣ, ਸੈਨੀਟਾਈਜਰ ਦੀ ਵਰਤੋਂ ਸਬੰਧੀ ਰੰਗੋਲੀ ਤਿਆਰ ਕੀਤੀ ਗਈ। ਜੱਜਾ ਦੀ ਭੂਮਿਕਾ ਸੰਜੇ ਕੁਮਾਰ ਆਰਟ ਐਡ ਕਰਾਫਟ ਅਧਿਆਪਕ, ਬਲਜੀਤ ਕੌਰ ਈਟੀਟੀ ਅਧਿਆਪਕ ਤੇ ਐਚ ਟੀ ਗੁਰਮੀਤ ਕੌਰ ਨਿਭਾਈ।
ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ ਸਥਾਨ ‘ਤੇ ਵਨਦੀਪ ਕੌਰ ਈਟੀਟੀ ਝੀਤਾ ਖੁਰਦ, ਹਰਵਿੰਦਰ ਕੌਰ ਸਿੱਖਿਆ ਪ੍ਰੋਵਾਈਡਰ ਤਾਰਾਗੜ੍ਹ, ਦੂਜੇ ਸਥਾਨ ‘ਤੇ ਲਖਦੀਪ ਕੌਰ ਈਟੀਟੀ ਗੁਰੂ ਅਰਜਨ ਦੇਵ ਨਗਰ ਰੁਪਿੰਦਰ ਕੌਰ ਈਟੀਟੀ ਬਹੋੜ ਅਤੇ ਤੀਜੇ ਸਥਾਨ ਤੇ ਅਮਨਪ੍ਰੀਤ ਕੌਰ ਈਟੀਟੀ ਕੋਟ ਖਾਲਸਾ ਅਤੇ ਮਨਦੀਪ ਕੌਰ ਈਟੀਟੀ ਬਹੋੜ ਰਹੀ।
ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਜੇਤੂ ਅਧਿਆਪਕਾ ਨੂੰ ਆਨਲਾਈਲ ਸਰਟੀਫੀਕੇਟ ਦਿੱਤੇ ਜਾਣਗੇ। ਕੰਵਲਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸ਼ਨ ਤਹਿਤ ਇਹ ਰੰਗੋਲੀ ਮੁਕਾਬਲੇ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਵਲੋ ਘਰ ਘਰ ਜਾ ਕੇ ਵੀ ਕੋਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਪ ਜਿਲ੍ਹਾ ਸਿੱਖਿਆ ਅਫਸਰ ਰੇਖਾ ਮਹਾਜਨ ਨੇ ਦੱਸਿਆ ਕਿ ਅਧਿਆਪਕ ਆਨਲਾਈਨ ਕਲਾਸਾਂ ਤੇ ਵਿਦਿਅਕ ਮੁਕਾਬਲਿਆਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਵਾ ਰਹੇ ਹਨ। ਰੇਖਾ ਮਹਾਜਨ ਨੇ ਦੱਸਿਆ ਕਿ ਮਿਸ਼ਨ ਫਤਿਹ ਸਬੰਧੀ ਰੰਗੋਲੀ ਮੁਕਾਬਲਾ ਉਹਨਾਂ ਨੂੰ ਵਧੀਆ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਵਿਦਿਅਕ ਮੁਕਾਬਲਿਆਂ ਲਈ ਵੱਧ ਤੋ ਵੱਧ ਪ੍ਰੇਰਿਤ ਕਰਨ ਲਈ ਕਰਵਾਇਆ ਗਿਆ ਹੈ ਅਤੇ ਆਸ ਹੈ ਕਿ ਆਉਣ ਵਾਲੇ ਵਿਦਿਅਕ ਮੁਕਾਬਲੇ ਧਾਰਮਿਕ ਗੀਤ ਵਿੱਚ ਹਰੇਕ ਅਧਿਆਪਕ ਯਤਨ ਕਰੇਗਾ ਤੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਪਹਿਲੇ ਸਥਾਨ ਤੇ ਲਿਆਉਣ ਵਿੱਚ ਮਦਦ ਕਰੇਗਾ।