14.8 C
United Kingdom
Monday, September 7, 2026

More

    ਪੱਬਜੀ ਵਰਗੀਆਂ ਗੇਮਜ਼ ਬੱਚਿਆਂ ਤੇ ਨੌਜਵਾਨਾਂ ਲਈ ਖਤਰਨਾਕ- ਪ੍ਰਿੰ. ਢਿੱਲੋਂ

    ਮੋਗਾ/ਬਿਲਾਸਪੁਰ (ਮਿੰਟੂ ਖੁਰਮੀ, ਕੁਲਦੀਪ ਗੋਹਲ)

    ਬੱਚਿਆਂ ਅਤੇ ਨੌਜਵਾਨਾਂ ਲਈ ਪੱਬਜੀ ਵਰਗੀਆਂ ਵੀਡੀਓ ਗੇਮਜ਼ ਬੇਹੱਦ ਖਤਰਨਾਕ ਸਾਬਤ ਹੋ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਮੰਦਭਾਗੀ ਘਟਨਾ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਦੀਆਂ ਸੁਰੱਖੀਆਂ ਬਣਦੀ ਹੋਈ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਚੌਕਸ ਕਰਦੀ ਨਜ਼ਰ ਪੈਂਦੀ ਹੈ। ਪਿਛਲੇ ਦਿਨੀ ਚੰਡੀਗੜ੍ਹ ਦੇ ਇਕ ਨੌਜਵਾਨ ਨੇ ਆਪਣੇ ਮਾਪਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਦੇ 16 ਲੱਖ ਤੋਂ ਵੱਧ ਰੁਪਏ ਪੱਬਜੀ ਗੇਮ ਰਾਹੀਂ ਬਰਬਾਦ ਕਰ ਦਿੱਤੇ ਹਨ। ਇਨ੍ਹਾਂ ਗੇਮਾਂ ਦੇ ਚੁੰਗਲ ਵਿਚ ਫਸੇ ਬੱਚੇ ਤੇ ਨੌਜਵਾਨ ਖੁਦਕੁਸ਼ੀ ਵਰਗੇ ਚੌਂਕਾ ਦੇਣ ਵਾਲੇ ਕਦਮ ਅਕਸਰ ਦਿਖਾਈ ਦਿੰਦੇ ਹਨ ਪਰ ਪਤਾ ਨਹੀਂ ਕਿਉਂ ਸਾਡੀ ਸਰਕਾਰ ਅਜਿਹੀਆਂ ਜਾਨਲੇਵਾ ਗੇਮਾਂ ਤੇ ਪਾਬੰਦੀ ਕਿਉਂ ਨਹੀਂ ਲਾ ਰਹੀ।
    ਸਮੇਂ, ਸਿਹਤ ਤੇ ਧਨ ਦੀ ਬਰਬਾਦੀ ਨੇ ਇਹ ਗੇਮਾਂ
    ਅਜਿਹੀਆਂ ਗੇਮਾਂ ‘ਤੇ ਲੰਬਾ ਸਮਾਂ ਬਿਤਾਉਣ ਕਾਰਨ ਨੌਜਵਾਨ ਜਿੱਥੇ ਕੀਮਤੀ ਸਮਾਂ ਵਿਅਰਥ ਗਵਾਉਂਦੇ ਹਨ ਅਤੇ ਪੜ੍ਹਾਈ ਦਾ ਨੁਕਸਾਨ ਕਰਦੇ ਹਨ। ਉੱਥੇ ਬਹੁਤ ਸਮਾਂ ਸਕਰੀਨ ਦੇਖਣ ‘ਤੇ ਬਿਤਾਉਣ ਕਾਰਨ ਅੱਖਾਂ ਦੀ ਜੋਤ ਗਵਾਉਣ ਦੇ ਰਾਹ ਵੀ ਪੈਂਦੇ ਹਨ। ਇਹ ਖੇਡਾਂ ਮਾਨਸਿਕ ਤੌਰ ‘ਤੇ ਬੇਹੱਦ ਮਾਰੂ ਸਾਬਤ ਹੁੰਦੀਆਂ ਹਨ ਕਿਉਂਕਿ ਇਹ ਬੱਚਿਆਂ ਤੇ ਨੌਜਵਾਨਾਂ ਨੂੰ ਮਾਨਸਿਕ ਰੋਗੀ ਵੀ ਬਣਾਉਂਦੀਆਂ ਹਨ। ਸਰੀਰਕ ਕਿਰਿਆਵਾਂ ਤੋਂ ਹੱਟ ਕੇ ਇਨ੍ਹਾਂ ਵਿਚ ਜ਼ਿਆਦਾ ਸਮਾਂ ਲੀਨ ਰਹਿਣ ਕਰ ਕੇ ਸਰੀਰਕ ਤੰਦਰੁਸਤੀ ਵੀ ਨਹੀਂ ਰਹਿੰਦੀ । ਜਦੋਂ ਮਾਪੇ ਟੋਕਦੇ ਹਨ ਤਾਂ ਉਨ੍ਹਾਂ ਦਾ ਸੁਭਾਅ ਚਿੜਚਿੜਾ ਤੇ ਝਗੜਾਲੁ ਕਿਸਮ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਅਜਿਹੀਆਂ ਗੇਮਾਂ ਬੱਚਿਆਂ ਦੀ ਸਿਹਤ ਧਨ ਅਤੇ ਸਮੇਂ ਦੀ ਬਰਬਾਦੀ ਦਾ ਸਰੋਤ ਬਣਦੀਆਂ ਹਨ ਜਿਸ ਨਾਲ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ
    ਅਜਿਹੀਆਂ ਗੇਮਜ਼ ‘ਤੇ ਪਾਬੰਦੀ ਲਾਉਣ ਦੀ ਕੀਤੀ ਮੰਗ

    ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਪੰਜ ਦਰਿਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਜਿਹੀ ਗੇਮਾਂ ਦੀ ਭਿਆਨਕਤਾ ਨੂੰ ਦੇਖਦਿਆਂ ਤੁਰੰਤ ਇਨ੍ਹਾਂ ‘ਤੇ ਪਾਬੰਦੀ ਲਗਾਈ ਜਾਵੇ। ਉਨ੍ਹਾਂ ਦੱਸਿਆ ਕਿ ਅਜਿਹੀ ਗੇਮ ‘ਚ ਛੋਟੇ ਬੱਚੇ ਤੇ ਨੌਜਵਾਨ ਮਾਨਸਿਕ ਰੋਗੀ ਬਣ ਜਾਂਦੇ ਹਨ ਅਤੇ ਅਜੀਬੋ ਗਰੀਬ ਹਰਕਤਾਂ ਕਰਨ ਲੱਗਦੇ ਹਨ। ਮਾਪਿਆਂ ਅਤੇ ਆਮ ਡਾਕਟਰਾਂ ਨੂੰ ਵੀ ਅਜਿਹੀਆਂ ਬਿਮਾਰੀਆਂ ਬਾਰੇ ਪਤਾ ਨਹੀਂ ਲੱਗਦਾ। ਸਿਰਫ ਮਨੋਵਿਗਿਆਨੀ ਹੈ ਅਜਿਹੀਆਂ ਸਮੱਸਿਆਵਾਂ ਨੂੰ ਸਮਝ ਕੇ ਇਨ੍ਹਾਂ ਦਾ ਹੱਲ ਕੱਢ ਸਕਦੇ ਹਨ। ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਬੱਚਿਆਂ ਵੱਲ ਪੂਰਾ ਧਿਆਨ ਦਿੱਤਾ ਜਾਵੇ ਕਿ ਉਹ ਆਪਣਾ ਸਮਾਂ ਕਿਵੇਂ ਬਿਤਾਉਂਦੇ ਹਨ ਅਤੇ ਉਨ੍ਹਾਂ ਦੀ ਸਿਹਤ ਕਿਹੋ ਜਿਹੀ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿਚ ਪਾਣੀ ਪੁਲਾਂ ਹੇਠੋਂ ਲੰਘ ਜਾਣ ਕਾਰਨ ਮਾਪਿਆਂ ਵੱਲੋਂ ਸਿਰਫ਼ ਪਛਤਾਵਾ ਹੀ ਰਹਿ ਜਾਵੇਗਾ। ਜਿਹੀਆਂ ਗੇਮਾਂ ਦੀ ਭਿਆਨਕਤਾ ਦਰਸਾਉਣ ਲਈ ਇਨ੍ਹਾਂ ਹੀ ਕਾਫੀ ਹੈ ਕਿ ਆਏ ਦਿਨ ਪੱਬਜੀ ਵਰਗੀਆਂ ਗੇਮਾਂ ‘ਚ ਰੁੱਝੇ ਰਹਿਣ ਵਾਲੇ ਨੌਜਵਾਨ ਖੁਦਕੁਸ਼ੀਆਂ ਰਾਹੀਂ ਆਪਣੀ ਜੀਵਨ ਲੀਲਾ ਖਤਮ ਕਰ ਰਹੇ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!