12 C
United Kingdom
Monday, June 8, 2026

More

    ਜਨਤਕ ਇਕੱਠਾਂ ‘ਤੇ ਪਾਬੰਦੀ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਾਰ

    ਅਸ਼ੋਕ ਵਰਮਾ
    ਬਠਿੰਡਾ,14ਜੁਲਾਈ। ਪੰੰਜਾਬ ਖੇਤ ਮਜਦੂਰ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਜਨਤਕ ਇਕੱਠਾਂ ਉੱਤੇ ਲਾਈ ਪਾਬੰਦੀ ਕਰੋਨਾ ਦੇ ਫੈਲਾਅ ਨੂੰ ਰੋਕਣ ਦੀ ਬਜਾਏ ਸਰਕਾਰਾਂ ਦੇ ਚੌਤਰਫੇ ਹੱਲੇ ਖਿਲਾਫ ਲੋਕਾਂ ਦੇ ਉੱਠ ਰਹੇ ਸੰਘਰਸ਼ਾਂ ਦੇ ਗਲ ਅੰਗੂਠਾ ਦੇਣ ਦੇ ਦੋਸ਼ ਲਾਉਂਦਿਆਂ ਇਸ ਨੂੰ ਸਰਕਾਰ ਦੀ ਕੋਝੀ ਚਾਲਅਤੇ ਜਮਹੂਰੀ ਹੱਕਾਂ ਦਾ ਘਾਣ  ਕਰਾਰ ਦਿੱਤਾ ਹੈ। ਜੱਥੇਬੰਦੀ ਨੇ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਤੇ ਖੇਤ ਮਜਦੂਰ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਜਾਰੀ ਬਿਆਨ ਆਖਿਆ ਕਿ ਮੁੱਖ ਮੰਤਰੀ ਦਾ ਇਹ ਫੈਸਲਾ ਉਸਦੀ ਮੋਦੀ ਸਰਕਾਰ ਨਾਲ ਮਿਲੀਭੁਗਤ ਦਾ ਵੀ ਨੰਗਾ ਚਿੱਟਾ ਸਬੂਤ ਹੈ ਕਿਉਂਕਿ ਮਾਈਕਰੋਫਾਈਨਾਸ ਕੰਪਨੀਆਂ ਦੀ ਅੰਨੀ ਲੁੱਟ ਖਿਲਾਫ ਅਤੇ ਕੈਪਟਨ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਤੋਂ ਇਲਾਵਾ ਮੋਦੀ ਸਰਕਾਰ ਵਲੋਂ ਲਿਆਂਦੇ ਬਿਜਲੀ ਸੋਧ ਬਿੱਲ 2020 ਤੇ ਖੇਤੀ ਆਰਡੀਨੈਂਸਾਂ ਆਦਿ ਕਦਮਾਂ ਖਿਲਾਫ ਸੂਬੇ ਦੀਆਂ ਸੰਘਰਸਸੀਲ ਮਜਦੂਰ ਕਿਸਾਨ ਮੁਲਾਜਮ ਤੇ ਹੋਰ ਜਥੇਬੰਦੀਆਂ ਵੱਲੋਂ ਘੋਲਾ ਦਾ ਅਖਾੜਾ ਮਘਾਇਆ ਜਾ ਰਿਹਾ ਹੈ।
                               ਉਨਾਂ ਆਖਿਆ ਕਿ ਪੰਜਾਬ ’ਚ ਪੈਦਾ ਹੋਣ ਵਾਲੇ ਹਾਲਾਤਾਂ ਦੌਰਾਨ ਲੋਕਾ ਦੇ ਤਿੱਖੇ ਰੋਹ ਨੂੰ ਡੱਕਣ ਲਈ ਹੀ ਕੈਪਟਨ ਸਰਕਾਰ ਕਰੋਨਾ ਦੀ ਆੜ ਚ ਜਨਤਕ ਸੰਘਰਸ਼ਾਂ ਤੇ ਪਾਬੰਦੀਆਂ ਮੜ ਰਹੀ ਹੈ। ਉਹਨਾਂ ਆਖਿਆ ਕਿ ਕੈਪਟਨ ਦੇ ਇਸ ਫੈਸਲੇ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਤੇ ਭਾਜਪਾ ਦਰਮਿਆਨ ਮਹਿਜ ਕੁਰਸੀ ਦਾ ਹੀ ਵਿਰੋਧ ਹੈ ਲੋਕ ਦੋਖੀ ਨੀਤੀਆਂ ਅਤੇ ਲੋਕਾਂ ਦੇ ਜਮਹੂਰੀ ਹੱਕਾਂ ਦਾ ਘਾਣ ਕਰਨ ਦੇ ਮਾਮਲੇ ਤੇ ਇਹ ਪੂਰੀ ਤਰਾਂ ਇੱਕਮੱਤ ਹਨ। ਉਹਨਾਂ ਆਖਿਆ ਕਿ ਯੂਨੀਅਨ ਕੈਪਟਨ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕਰਦਿਆਂ ਕਰਜਾ ਮੁਆਫੀ ਤੇ ਹੋਰ ਮੰਗਾਂ ਨੂੰ ਲੈਕੇ 20,21 ਜੁਲਾਈ ਨੂੰ ਧਰਨੇ ਦੇਣ ਦੇ ਉਲੀਕੇ ਪ੍ਰੋਗਰਾਮ ਨੂੰ ਹਰ ਹਾਲਤ ਵਿੱਚ ਲਾਗੂ ਕਰੇਗੀ। ਉਹਨਾਂ ਕਿਹਾ ਕਿ ਇਲਾਜ ਦੇ ਢੁਕਵੇਂ ਪ੍ਰਬੰਧ ਨਾ ਕਰਨ, ਕਰੋਨਾ ਪਾਜੇਟਿਵ  ਮਰੀਜਾਂ ਨੂੰ ਹਸਪਤਾਲਾਂ ਚੋਂ ਕੱਢ ਕੇ ਘਰਾਂ ਭੇਜਣ ਅਤੇ ਬੱਸਾਂ ਚ ਪੂਰੀਆਂ ਸਵਾਰੀਆਂ ਲਿਜਾਣ ਦੀ ਆਗਿਆ ਦੇਣ, ਸ.ਰਾਬ ਦੇ ਠੇਕੇ ਖੋਲਣ ਆਦਿ ਦੇ ਹੁਕਮ ਜਾਰੀ ਕਰਨ ਸਮੇਂ ਬਿਮਾਰੀ ਦੇ ਫੈਲਣ ਦਾ ਕੋਈ ਚੇਤਾ ਭਲਾ ਕਿਓਂ ਨਹੀਂ ਆਇਆ?
                                  ਮਜਦੂਰ ਆਗੂਆਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਸਮੇਤ ਸਿਹਤ ਵਿਭਾਗ ਨਾਲ ਸਬੰਧਤ ਅਨੇਕਾਂ ਮਾਹਰ ਇਸ ਗੱਲ ਦੀ ਪੁਸਟੀ ਕਰ ਚੁੱਕੇ ਹਨ ਕਿ ਕਰੋਨਾ ਤੋਂ ਬਚਾਅ ਲਈ ਲਾਕਡਾਊਨ ਜਾਂ ਪਾਬੰਦੀਆਂ ਕੋਈ ਅੰਤਮ ਹੱਲ ਨਹੀਂ ਹੈ। ਇਸਦੇ ਬਾਵਜੂਦ ਕੈਪਟਨ ਤੇ ਮੋਦੀ ਸਰਕਾਰ ਟੈਸਟਾਂ ਤੋਂ ਇਲਾਵਾ ਇਕਾਂਤਵਾਸ ਕੇਂਦਰਾਂ, ਮੈਡੀਕਲ ਸਟਾਫ, ਵੈਟੀਲੇਟਰਾਂ ਆਦਿ ਦਾ ਪ੍ਰਬੰਧ ਕਰਨ ਦੀ ਥਾਂ ਰੋਕਾਂ ਲਾਕੇ ਕੇ ਆਪਣੀ ਜਿੰਮੇਵਾਰੀ ਤੋਂ ਨਾ ਸਿਰਫ ਭੱਜ ਸਗੋਂ ਲੋਕਾਂ ਨਾਲ ਧ੍ਰੋਹ ਕਮਾ ਰਹੀਆਂ ਹਨ।  ਮਜਦੂਰ ਆਗੂਆਂ ਨੇ ਮੁੜ ਦੋਸ਼ ਲਾਇਆ ਕਿ ਕਰੋਨਾ ਨੂੰ ਨਜਿੱਠਣ ਚ  ਸੂਬਾ ਸਰਕਾਰ ਵਲੋਂ ਮੁਜਰਮਾਨਾ ਕੁਤਾਹੀ ਕਰਨ ਦੇ ਬਾਵਜੂਦ ਇਸਦਾ ਦੋਸ ਲੋਕਾਂ ਸਿਰ ਮੜਿਆ ਜਾ ਰਿਹਾ ਹੈ।  ਦੋਵਾਂ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਪੰਜਾਬ ਦੇ ਸੰਘਰਸ਼ਸ਼ੀਲ ਲੋਕ ਇਸ ਨਾਦਰਸ਼ਾਹੀ ਫਰਮਾਨ ਨੂੰ ਕਦੇ ਵੀ ਨਹੀਂ ਮੰਨਣਗੇ ਅਤੇ ਕੈਪਟਲ ਸਰਕਾਰ ਦੇ ਇਸ ਫੈਸਲੇ ਦਾ ਤਿੱਖਾ ਵਿਰੋਧ ਕੀਤਾ 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!