16.9 C
United Kingdom
Sunday, June 7, 2026

More

    ਸਰਬੱਤ ਦਾ ਭਲਾ ਟਰੱਸਟ ਨੇ 50 ਪਾਠੀ, ਰਾਗੀ ਅਤੇ ਢਾਡੀ ਸਿੰਘਾਂ ਨੂੰ ਰਾਸ਼ਨ ਤਕਸੀਮ ਕੀਤਾ

    ਨਿਹਾਲ ਸਿੰਘ ਵਾਲਾ (ਜਗਵੀਰ ਆਜ਼ਾਦ )

    ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਅਤੇ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਮਹਾਨ ਹਨ। ਉਹਨਾਂ ਵੱਲੋਂ ਜਿੱਥੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਨੂੰ 20 ਵੈਂਟੀਲੇਟਰ, ਤਿੰਨ ਲੱਖ ਟ੍ਰਿਪਲ ਲੇਅਰ ਮਾਸਕ, 20 ਹਜਾਰ ਐਨ 95 ਮਾਸਕ, 13 ਹਜਾਰ ਪੀ.ਪੀ.ਈ. ਕਿੱਟਾਂ, ਥਰਮਲ ਥਰਮਾਮੀਟਰ ਅਤੇ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਹਨ, ਉਥੇ ਆਮ ਲੋਕਾਂ ਨੂੰ ਅਪ੍ਰੈਲ ਮਹੀਨੇ ਤੋਂ ਲੈ ਕੇ ਹਰ ਮਹੀਨੇ ਲੱਖਾਂ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾ ਕੇ ਸਮਾਜ ਸੇਵੀ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ।

    ਇਹਨਾ ਵਿਚਾਰਾਂ ਦਾ ਪ੍ਰਗਟਾਵਾ ਨਿਹਾਲ ਸਿੰਘ ਵਾਲਾ ਦੇ ਤਹਿਸੀਲਦਾਰ ਭਿਪੰਦਰ ਸਿੰਘ ਨੇ ਅੱਜ ਪਿੰਡ ਮਾਣੂਕੇ ਗਿੱਲ ਵਿੱਚ ਇਲਾਕੇ ਦੇ 50 ਪਾਠੀ, ਰਾਗੀ, ਢਾਡੀ ਅਤੇ ਕਵੀਸ਼ਰ ਸਿੰਘਾਂ ਨੂੰ ਰਾਸ਼ਨ ਦੀਆ ਕਿੱਟਾ ਤਕਸੀਮ ਕਰਨ ਮੌਕੇ ਕੀਤਾ । ਉਹਨਾ ਕਿਹਾ ਕਿ ਲਾਕਡਾਊਨ ਦੌਰਾਨ ਪਾਠੀ, ਰਾਗੀ, ਢਾਡੀ, ਕਲਾਕਾਰ, ਹਲਵਾਈ, ਟੈਂਟ ਮਾਲਕ, ਟੈਕਸੀ ਡ੍ਰਾਈਵਰ ਆਦਿ ਸਭ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ ਤੇ ਇਹਨਾਂ ਦੀ ਕਿਸੇ ਨੇ ਵੀ ਸਾਰ ਨਹੀਂ ਲਈ, ਇਸ ਲਈ ਸਰਬੱਤ ਦਾ ਭਲਾ ਵੱਲੋਂ ਇਹਨਾਂ ਲੋਕਾਂ ਨੂੰ ਰਾਸ਼ਨ ਦੇਣਾ ਬਹੁਤ ਹੀ ਵੱਡਾ ਪੁੰਨ ਕਾਰਜ ਹੈ, ਜਿਸ ਲਈ ਡਾ. ਉਬਰਾਏ ਸਾਹਿਬ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ, ਥੋੜੀ ਹੈ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਐਕਟਿੰਗ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਟਰੱਸਟ ਵੱਲੋਂ ਅਪ੍ਰੈਲ ਮਹੀਨੇ ਵਿੱਚ 25 ਹਜਾਰ, ਮਈ ਮਹੀਨੇ ਵਿੱਚ 40 ਹਜਾਰ, ਜੂਨ ਮਹੀਨੇ ਵਿੱਚ 60 ਹਜਾਰ ਅਤੇ ਹੁਣ ਜੁਲਾਈ ਮਹੀਨੇ ਵਿੱਚ ਇੱਕ ਲੱਖ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਵਾਰ ਰਾਗੀ, ਢਾਡੀ, ਕਵੀਸ਼ਰ, ਪਾਠੀ ਸਿੰਘਾਂ, ਵਿਧਵਾ ਔਰਤਾਂ, ਟੈਕਸੀ ਡ੍ਰਾਈਵਰਾਂ, ਹਲਵਾਈਆਂ, ਟੈਂਟ ਅਤੇ ਕਲਾਕਾਰਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਕਿਉਂਕਿ ਕਰੋਨਾ ਦੌਰਾਲ ਇਹਨਾਂ ਲੋਕਾਂ ਦੇ ਰੁਜਗਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ।

    ਉਹਨਾ ਦੱਸਿਆ ਕਿ ਮੰਗਲਵਾਰ ਸ਼ਾਮ ਤਿੰਨ ਵਜੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਬਸਤੀ ਗੋਬਿਦਗੜ ਮੋਗਾ ਵਿਖੇ 350 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਮੋਗਾ ਦੇ ਐਸ.ਐਸ.ਪੀ. ਹਰਮਨਬੀਰ ਸਿੰਘ ਗਿੱਲ ਵੱਲੋਂ ਰਾਸ਼ਨ ਤਕਸੀਮ ਕੀਤਾ ਜਾਵੇਗਾ । ਇਸ ਮੌਕੇ ਬਲਾਕ ਨਿਹਾਲ ਸਿੰਘ ਵਾਲਾ ਦੇ 24 ਅਤੇ ਬਲਾਕ ਬਾਘਾ ਪੁਰਾਣਾ ਦੇ 26 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਇਸ ਮੌਕੇ ਰਾਗੀ ਅਤੇ ਢਾਡੀ ਸਭਾ ਮੋਗਾ ਦੇ ਪ੍ਰਧਾਨ ਇੰਦਰਜੀਤ ਸਿੰਘ ਬੱਡੂਵਾਲ ਨੇ ਰਾਗੀ ਅਤੇ ਢਾਡੀ ਸਭਾ ਦੀਆਂ ਸਮੱਸਿਆਵਾਂ ਸਮਝਣ ਅਤੇ ਉਹਨਾ ਦਾ ਹੱਲ ਕਰਨ ਲਈ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

    ਇਸ ਮੌਕੇ ਉਕਤ ਤੋਂ ਇਲਾਵਾ ਟਰੱਸਟ ਮੈਂਬਰ ਰਣਜੀਤ ਸਿੰਘ ਮਾੜੀ ਮੁਸਤਫਾ, ਅਵਤਾਰ ਸਿੰਘ ਘੋਲੀਆ, ਜਗਰੂਪ ਸਿੰਘ ਸਰੋਆ, ਸੁਖਦੇਵ ਸਿੰਘ ਬਰਾੜ, ਜਸਵੀਰ ਸਿੰਘ ਜੱਸੀ ਦੀਨਾ, ਗੁਰਚਰਨ ਸਿੰਘ ਰਾਜੂ ਪੱਤੋ, ਜਗਸੀਰ ਸਿੰਘ ਰਾਊਕੇ, ਰਾਜਵਿੰਦਰ ਸਿੰਘ ਰੌਂਤਾ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਬਲਵਿੰਦਰ ਸਿੰਘ ਮਾਣੂਕੇ, ਜਗਦੇਵ ਸਿੰਘ ਹਿੰਮਤਪੁਰਾ, ਹਰਮਿੰਦਰ ਸਿੰਘ ਕੋਟਲਾ, ਸਰਪੰਚ ਜਸਪਾਲ ਸਿੰਘ ਅਤੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਪਤਵੰਤੇ ਹਾਜਰ ਸਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!