17 C
United Kingdom
Sunday, June 7, 2026

More

    ਡੀਜ਼ਲ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਸੜਕਾਂ ‘ਤੇ ਉਤਰੀ ਯੂਥ ਕਾਂਗਰਸ

    ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ

    ਸੰਗਰੂਰ . ਕੁਲਵੰਤ ਛਾਜਲੀ
    -ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਯੂਥ ਕਾਂਗਰਸ ਨੇ ਆਗੂਆਂ ਵੱਲੋਂ ਸੜਕਾਂ ‘ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਇਸ ਤਹਿਤ ਅਾਲ ੲਿੰਡਿਅਾ ਯੂਥ ਕਾਂਗਰਸ ਸੱਕਤਰ ਜਗਦੇਵ ਗਾਗਾ, ਦਵਿੰਦਰ ਸਿੰਘ ਛਾਜਲੀ ਦੀ ਅਗਵਾਈ ਹੇਠ ਯੂਥ ਕਾਂਗਰਸ ਦੇ ਵਰਕਰਾਂ ਨੇ ਵਿਧਾਨ ਸਭਾ ਦਿੜਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਖੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਜਗਦੇਵ ਗਾਗਾ ਕਿਹਾ ਕਿ ਕੇਂਦਰ ਸਰਕਾਰ ਨੇ ਲਾਕਡਾਊਨ ਦੇ ਦਿਨਾਂ ਵਿਚ ਲੋਕਾਂ ਨੂੰ ਲੁੱਟਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉਨਾਂ ਕਿਹਾ ਕਿ ਇਕ ਪਾਸੇ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆਂ ਹਨ। ਪਰ ਦੂਜੇ ਪਾਸੇ ਮੋਦੀ ਸਰਕਾਰ ਨੇ ਲੋਕਾਂ ਨੂੰ ਲੁੱਟਣ ਲਈ ਕੀਮਤਾਂ ਵਿੱਚ ਲਗਾਤਾਰ ਵਾਧਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਉਨਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਦੇ ਇਸ ਲੋਕ ਵਿਰੋਧੀ ਰਵੱਈਏ ਦਾ ਵਿਰੋਧ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੇਲ ਦੀਆਂ ਕੀਮਤਾਂ 100 ਰੁਪਏ ਪਤੀ ਲੀਟਰ ਤੋਂ ਵੀ ਉੱਪਰ ਹੋ ਜਾਣਗੀਆਂ ਅਤੇ ਮੋਦੀ ਸਰਕਾਰ ਅੱਛੇ ਦਿਨਾਂ ਬਜਾਏ ਸਗੋਂ ਜਨਤਾ ਮਹਿੰਗਾਈ ਕਰਕੇ ਲੋਕਾਂ ਦੀਆਂ ਡਾਕਾ ਮਾਰਨ ਤੇ ਲੱਗੀ ਹੋਈ ਹੈ। ੲਿਸ ਮੌਕੇਡਾ: ਸਤਿਗੁਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ, ਲੱਕੀ ਛਾਜਲੀ, ਅਜੈਬ ਸਿੰਘ ਵਾਲੀਆ, ਗੁਰਸੇਵਕ ਰਟੋਲ, ਸਤਪਾਲ ਫਤਿਹਗੜ੍ਹ, ਕਾਲੀ ਛਾਜਲੀ, ਰੱਬਦਾਸ ਛਾਜਲੀ, ਬੀਰਾ ਨੀਲੋਵਾਲ, ਰਣਦੀਪ ਸਿੰਘ,ਲਾਡੀ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!