ਮਹਿਲ ਕਲਾਂ ,13 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਪੰਜਾਬ ਦੀ ਕੈਪਟਨ ਸਰਕਾਰ ਨੇ ਇੰਤਕਾਲ ਦੀ ਫੀਸ ਦੁੱਗਣੀ ਕਰਕੇ ਲੋਕਾ ਤੇ ਆਰਥਿਕ ਬੋਝ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਟੈਕਸਾ ਅਤੇ ਬਿਜਲੀ ਦੇ ਬਿਲਾ ਵਿਚ ਵਾਰ-ਵਾਰ ਕੀਤੇ ਜਾ ਰਹੇ ਵਾਧੇ ਕਾਰਨ ਪੰਜਾਬ ਦੇ ਲੋਕ ਦੁੱਖੀ ਹੋਏ ਪਏ ਹਨ ਇਹ ਵਿਚਾਰ ਸੀ ਪੀ ਆਈ ਐਮ ਦੇ ਜਿਲਾ ਸੱਕਤਰ ਕਾਮਰੇਡ ਭੂਪ ਚੰਦ ਚੰਨੌ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੀਤਾ।ਕਾਮਰੇਡ ਭੂਪ ਚੰਦ ਚੰਨੌ ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੇ ਚੱਲ ਰਹੇ ਕਰੋਪ ਦੇ ਮੱਦੇਨਜ਼ਰ ਲਾਕ ਡਾਊਨ ਦੌਰਾਨ ਹਰ ਵਰਗ ਦੇ ਲੋਕਾਂ ਦੇ ਕੰਮ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਲੋਕ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹਨ ਪਰ ।ਉਨ੍ਹਾਂ ਕੋਲ ਕੋਈ ਪੈਸਾ ਵਗੈਰਾ ਨਾ ਹੋਣ ਕਰਕੇ ਘਰਾਂ ਦੇ ਚੁੱਲ੍ਹੇ ਠੰਢੇ ਹੋਣ ਤੋਂ ਇਲਾਵਾ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਉਨਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿਚ ਕੋਈ ਵੀ ਵਾਅਦਾ ਪੁਰਾ ਨਹੀ ਕੀਤਾ। ਪੰਜਾਬ ਦੀ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜਾ ਮਾਫ ਨਹੀ ਕੀਤਾ, ਨੌਜਵਾਨਾ ਨੂੰ ਸਰਕਾਰੀ ਨੌਕਰੀ ਨਹੀ ਮਿਲੀ, ਸਮਾਰਟ ਫੋਨ ਵੀ ਨਹੀ ਮਿਲੇ, ਪੈਨਸ਼ਨ ਤੇ ਸ਼ਗਨ ਸਕੀਮ ਲਈ ਲੋਕ ਚੱਕਰ ਲਗਾ ਰਹੇ ਹਨ, ਮੁਲਾਜਮ ਵਰਗ ਧਰਨੇ ਦੇ ਰਿਹਾ ਹੈ, ਲੋਕ ਇਨਸਾਫ ਲਈ ਦਫਤਰਾ ਦੇ ਚੱਕਰ ਲਗਾ ਰਹੇ ਹਨ, ਵਿਕਾਸ ਕੰਮ ਠੱਪ ਪਏ ਹਨ, ਥਾਣਿਆ-ਚੌਕੀਆਂ ਅਤੇ ਸੜਕਾ ਤੇ ਪੁਲਸ ਨਾਲ ਕੁੱਟਮਾਰ ਹੋ ਰਹੀ ਹੈ। ਪੁਲਸ ਨੂੰ ਕਾਂਗਰਸੀ ਆਗੂ ਚਲਾ ਰਹੇ ਹਨ ਜਿਸ ਕਰਕੇ ਲੋਕਾ ਵਿਚ ਪੁਲਸ ਪ੍ਰਤੀ ਗੁੱਸਾ ਵੱਧਦਾ ਜਾ ਰਿਹਾ ਹੈ। ਸਾਢੇ ਤਿੰਨ ਸਾਲਾਂ ਬਾਅਦ ਵੀ ਕੇਂਦਰ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਦਾ ਖਜਾਨਾ ਖਾਲੀ ਹੈ, ਕਾਂਗਰਸੀ ਮੰਤਰੀ, ਵਿਧਾਇਕ ਅਤੇ ਕਾਂਗਰਸੀ ਨੇਤਾ ਕੈਪਟਨ ਸਰਕਾਰ ਤੇ ਸਵਾਲ ਖੜੇ ਕਰ ਰਹੇ ਹਨ। ਕੈਪਟਨ ਸਰਕਾਰ ਨੇ ਕਈ ਵਾਰ ਬਿਜਲੀ ਦੇ ਰੇਟਾ ਵਿਚ ਵਾਧਾ ਕੀਤਾ ਹੈ ਅਤੇ ਹੁਣ ਇੰਤਕਾਲ ਫੀਸ 300 ਰੁਪਏ ਤੋਂ ਵਧਾਕੇ 600 ਰੁਪਏ ਕਰ ਦਿੱਤੀ ਹੈ। ਕੋਰੋਨਾ ਮਹਾਮਾਰੀ ਕਰਕੇ ਲੋਕਾਂ ਦੇ ਕੰਮ ਪਹਿਲਾ ਹੀ ਬੰਦ ਪਏ ਹਨ ਅਤੇ ਕੈਪਟਨ ਸਰਕਾਰ ਨੇ ਲੋਕਾ ਦੇ ਕਾਰੋਬਾਰ ਬੰਦ ਹੋਣ ਦੇ ਬਾਵਜੂਦ ਵੀ ਬਿਜਲੀ ਦੇ ਵੱਡੇ-ਵੱਡੇ ਪੁਰਾਣੀ ਰੀਡਿੰਗ ਅਨੁਸਾਰ ਭੇਜ ਦਿੱਤੇ ਹਨ, ਨੀਲੇ ਰਾਸ਼ਨ ਕਾਰਡ ਕੱਟਕੇ ਗਰੀਬਾ ਨਾਲ ਧੋਖਾ ਕੀਤਾ ਹੈ। ਬੀਤੇ ਦਿਨੀ ਬੱਸਾ ਦੇ ਕਿਰਾਏ ਵਿਚ ਵਾਧਾ ਕਰਕੇ ਵੀ ਲੋਕਾ ਤੇ ਆਰਥਿਕ ਬੋਝ ਪਾਇਆ ਸੀ। ਕੈਪਟਨ ਸਰਕਾਰ ਨੇ ਪੰਜਾਬ ਵਿਚ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਹਨ।