13.1 C
United Kingdom
Sunday, June 7, 2026

More

    ਹੋਲੀ ਹਾਰਟ ਪਬਲਿਕ ਸਕੂਲ ਦਾ ਬਾਰਵੀਂ ਦਾ ਨਤੀਜਾ 100 % ਰਿਹਾ

    ਮਹਿਲ ਕਲਾਂ 13 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸੀ. ਬੀ. ਐਸ.ਈ. ਦੀ ਬਾਰਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਨੇ ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ, ਮਹਿਲ ਕਲਾਂ ਦੀਆਂ ਬੁਲੰਦੀਆਂ ਵਿੱਚ ਇੱਕ ਹੋਰ ਮੀਲ ਪੱਥਰ ਸਾਬਤ ਕਰ ਦਿਖਾਇਆ │ ਮਿਸਟਰ ਅਜਵਿੰਦਰ ਸਿੰਘ ਕਾਮਰਸ ਸਟਰੀਮ ਨੇ 94.8  % ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ│ ਇਸੇ ਤਰਾਂ ਜਸਪ੍ਰੀਤ ਸਿੰਘ ਗਿੱਲ,  ਸਾਇੰਸ ਸਟਰੀਮ ਨੇ 93.8% ਅਤੇ ਅਰਸ਼ਪ੍ਰੀਤ ਕੌਰ ,  ਸਾਇੰਸ ਸਟਰੀਮ ਨੇ 93 .2% ਨੰਬਰ ਪ੍ਰਾਪਤ ਕਰਕੇ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ│ ਇਸ ਸ਼ਾਨਦਾਰ ਰਿਜਲਟ ਵਿੱਚ ਅੱਠ ਬੱਚਿਆਂ ਨੇ 90 % ਤੋਂ ਉੱਪਰ ਅੰਕ ਹਾਸਲ ਕੀਤੇ,  26  ਬੱਚਿਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਅਤੇ ਬਾਕੀ ਸਾਰੇ ਬੱਚਿਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ│  ਪ੍ਰਿੰਸੀਪਲ ਮੈਡਮ ਮਿਸਜ਼ ਨਵਜੋਤ ਕੌਰ ਨੇ ਦੱਸਿਆ ਕਿ ਇਸ ਸ਼ਾਨਦਾਰ ਰਿਜਲਟ ਦਾ ਸਿਹਰਾ ਬੱਚਿਆਂ ਅਤੇ ਅਧਿਆਪਕਾਂ ਦੀ ਅਣਥੱਕ ਮਿਹਨਤ , ਵਧੀਆ ਪੜਾਉਣ ਦੇ ਤਰੀਕੇ ਅਤੇ ਤਣਾਅ ਰਹਿਤ ਮਾਹੌਲ ਨੂੰ ਜਾਂਦਾ ਹੈ│ ਉਹਨਾਂ ਨੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ│ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਸ਼ੀਲ ਕੁਮਾਰ ਗੋਇਲ ਜੀ ਨੇ ਸਕੂਲ ਦੀ ਅੈਪ ਰਾਹੀ ਵਿਦਿਆਰਥੀਆਂ ਨੂੰ ਸਕੂਲ ਦਾ ਨਤੀਜਾ ਵਧੀਆ ਆਉਣ ਤੇ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਬਿਹਤਰੀਨ ਕਾਰਗੁਜਾਰੀ  ਦਾ ਸਿਹਰਾ ਉਨਾ ਦੀ ਲਗਨ ਤੇ ਸਿੱਖਣ ਦੀ ਰਾਹਤ ਅਤੇ ਸਕੂਲ ਦੇ ਸਮੂਹ ਸਟਾਫ ਦੀ ਸਖ਼ਤ ਮਿਹਨਤ ਨੂੰ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਨ੍ਹਾਂ ਨਾਲ ਜੁੜੇ ਰਹਿਣ ਗੇ ਅਤੇ ਵਿਦਿਆਰਥੀਆਂ ਨੂੰ ਹੋਰ ਵੱਧ ਤੋਂ ਵੱਧ ਮਿਹਨਤ ਕਰਨ ਦੀ ਅਪੀਲ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!