19.7 C
United Kingdom
Thursday, May 1, 2025

More

    ਪੱਤਰਕਾਰ ਰਣਜੀਤ ਬਾਵਾ ਨੂੰ ਸਦਮਾ, ਪਿਤਾ ਦਾ ਅਕਾਲ ਚਲਾਣਾ


    ਮੋਗਾ, ਨਿਹਾਲ ਸਿੰਘ ਵਾਲਾ
    (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

    ਨਿਹਾਲ ਸਿੰਘ ਵਾਲਾ ਤੋਂ ਜੱਗ ਬਾਣੀ ਦੇ ਸੀਨੀਅਰ ਪੱਤਰਕਾਰ ਰਣਜੀਤ ਕੁਮਾਰ ਬਾਵਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ੍ਰੀ ਸੁਖਦੇਵ ਚੰਦ ਬਾਵਾ (80) ਦੀ ਅੱਜ ਸਵੇਰੇ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਰਣਜੀਤ ਬਾਵਾ ਅਤੇ ਉਹਨਾਂ ਦੇ ਭਰਾ ਹਰਪ੍ਰੀਤ ਬਾਵਾ ਨਾਲ ਦੁੱਖ ਪ੍ਰਗਟ ਕਰਦਿਆਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਡਵੋਕੇਟ ਨਸੀਬ ਬਾਵਾ ਮੋਗਾ, ਇੰਗਲੈਂਡ ਤੋ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪੰਜ ਦਰਿਆ ਦੇ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਨਿਹਾਲ ਸਿੰਘ ਵਾਲਾ ਤੇ ਮੋਗਾ ਤੋਂ ਗੋਪੀ ਰਾਉਕੇ, ਮਨਪ੍ਰੀਤ ਮੱਲੇਆਣਾ, ਜਗਜੀਤ ਖਾਈ,  ਵਿੱਕੀ ਕਪੂਰ, ਲਖਵੀਰ ਮੋਗਾ, ਸੁਭਮ  ਵਰਮਾ, ਸਰਬਜੀਤ ਰੌਲੀ, ਸੁਖਜੀਵਨ ਕੁੱਸਾ, ਜੁਗਿੰਦਰ ਸਿੰਘ,  ਸਰਬਜੀਤ ਰੌਲੀ, ਮਲੇਸ਼ੀਆ ਤੋਂ ਵਿਰਾਸਤ ਪੇਪਰ ਵੱਲੋਂ ਜੁਗਰਾਜ ਸੰਘਾ,  ਨਿਹਾਲ ਸਿੰਘ ਵਾਲਾ ਤੋਂ ਭੂਸ਼ਣ ਗੋਇਲ, ਗੌਰਵ ਗੁਪਤਾ, ਜੁਗਰਾਜ ਲੋਹਾਰਾ, ਚਮਕੌਰ ਲੋਪੋ, ਸੁਖਮੰਦਰ ਹਿੰਮਤਪੁਰੀ, ਮਿੰਟੂ ਖੁਰਮੀ,  ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਟਿਵਾਣਾ, ਸ਼ੰਮੀ ਗੁਪਤਾ, ਰਜਿੰਦਰ ਖੋਟੇ, ਕੁਲਦੀਪ ਘੋਲੀਆ, ਹਰਦੀਪ ਧੰਮੀ , ਦਾਰਾ ਭਾਗੀਕੇ, ਬਲਵਿੰਦਰ ਸਮਰਾ, ਕੁਲਦੀਪ ਗੋਹਲ, ਜਗਵੀਰ ਅਜ਼ਾਦ, ਗੁਰਮੀਤ ਮਾਣੂਕੇ, ਸੱਤਪਾਲ ਭਾਗੀਕੇ ਤੋਂ ਇਲਾਵਾ ਕਨੇਡਾ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਜਗਸੀਰ ਸ਼ਰਮਾ, ਜੀਵਨ ਰਾਮਗੜ੍ਹ ਨੇ ਵੀ ਰਣਜੀਤ ਬਾਵਾ ਨਾਲ ਦੁੱਖ ਪ੍ਰਗਟ ਕੀਤਾ। ਸਮਾਜ ਸੇਵੀਆਂ ਵਿੱਚ ਡਾ ਹਰਗੁਰਪ੍ਰਤਾਪ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਡਾ ਗੁਰਮੇਲ ਸਿੰਘ ਮਾਛੀਕੇ, ਸਮਾਜ ਸੇਵੀ ਹੈਪੀ ਸਿੰਗਲਾ, ਸਮਾਜ ਸੇਵੀ ਅਸ਼ੋਕ ਕੁਮਾਰ ਪੁਰੀ, ਜਸਵਿੰਦਰ ਦੀਦਾਰੇ ਵਾਲਾ, ਡਾ ਬੂਟਾ ਰਾਮ, ਜੀਵਨ ਬਿਲਾਸਪੁਰ ਨੇ ਵੀ ਦੁੱਖ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਸਮੇਂ ਨਿਹਾਲ ਸਿੰਘ ਵਾਲਾ ਦੇ ਸਮੂਹ ਪੱਤਰਕਾਰ ਸਾਥੀਆਂ ਨੇ ਰਣਜੀਤ ਬਾਵਾ ਨਾਲ ਦੁੱਖ ਸਾਂਝਾ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!