14.8 C
United Kingdom
Monday, June 22, 2026

More

    ਤੂੰ ਰੱਬ ਕੋਲੋਂ ਡਰ ਸੱਜਣਾਂ

    ਤੂੰ ਰੱਬ ਕੋਲੋਂ ਡਰ ਸੱਜਣਾਂ
    ਤੂੰ ਕਦੀ ਅੰਦਰ ਆਪਣੇ ਵੜ੍ਹ ਸੱਜਣਾਂ
    ਝੂਠ ਫ਼ਰੇਬ ਤੋਂ ਤੌਬਾ ਕਰਕੇ
    ਤੂੰ ਹੱਕ ਸੱਚ ਦੀਆਂ ਨਮਾਜ਼ਾਂ ਪੜ੍ਹ ਸੱਜਣਾਂ
    ਤੂੰ ਰੱਬ ਕੋਲੋਂ ਡਰ ਸੱਜਣਾਂ ।।

    ‌ ਮਹਿਲਾ ਨਾਲੋਂ ਫੱਕਰਾਂ ਦੀ ਕੁੱਲੀ ਚੰਗੀ
    ਹੇਰਾ ਫ਼ੇਰੀ ਨਾਲੋਂ ਮੁੱਸਕਤ ਦੀ ਗੁਲੀ ਚੰਗੀ
    ਉੱਚੀ ਧੋਣ ਭਵਾਉਣ ਨਾਲੋਂ
    ਤੂੰ ਨੀਵੇਂ ਵੱਲ ਨਿਗਾਹ ਕਰ ਸੱਜਣਾ
    ਤੂੰ ਰੱਬ ਕੋਲੋਂ ਡਰ ਸੱਜਣਾਂ।।

    ਤੇਰੇ ਅੰਦਰ ਸ਼ੈਤਾਨ ਕੋਈ ਵੜਿਆ ਹੈ
    ਤੇਰਾ ਰੋਮ ਰੋਮ ਗੁਨਾਹਾਂ ਨਾਲ ਭਰਿਆ ਹੈ
    ਇਸ ਭਵ ਸਾਗਰ ਤੇ ਫਤਹਿ ਪਾੳੁਣ ਲੲੀ
    ਕਿਸੇ ਕਾਮਲ ਮੁਰਸ਼ਦ ਦਾ ਪੱਲਾ ਫੜ ਸੱਜਣਾਂ
    ਤੂੰ ਰੱਬ ਕੋਲੋਂ ਡਰ ਸੱਜਣਾਂ ।।

    ਸਾਰਿਆਂ ਨੇ ਮਿੱਟੀ ਚ ਮਿਲ ਜਾਣਾ ਹੈ
    ਵੀਰ ਸ਼ਹੀਦਾ ਨੇ ਹੀ ਮਿੱਟੀ ਦਾ ਮਾਣ ਵਧਾਉਣਾ ਹੈ
    ਰਾਮ ਨਾਮ ਦਾ ਸਿਮਰਨ ਕਰਕੇ
    ਤੂੰ ਪੰਜ ਡਾਕੂਆਂ ਨੂੰ ਵੱਸ ਚ ਕਰ ਸੱਜਣਾ
    ਤੂੰ ਰੱਬ ਕੋਲੋਂ ਡਰ ਸੱਜਣਾਂ ।।

    ਕੁੱਲਭੂਸ਼ਨ ਸਲੋਤਰਾ
    ਕਾਦੀਆਂ 9780418357

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!