24.8 C
United Kingdom
Wednesday, June 24, 2026

More

    ਜਲ ਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਵੱਲੋਂ ਬਰਾਬਰ ਕੰਮ ਬਰਾਬਰ ਤਨਖਾਹ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ,10ਜੁਲਾਈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੇ ਮਹਿਕਮੇਂ ਵੱਲੋਂ ਆਪਣੇ ਦਿੱਤੇ ਜਾਂਦੇ  ਰੇਟਾਂ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹਾਂ ਦੇਣ ਦੀ ਮੰਗ ਕੀਤੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ, ਬਠਿੰਡਾ (ਰਜਿ: ਨੰ:26) ਦੇ ਪ੍ਰੈਸ ਸਕੱਤਰ ਲਛਮਣ ਸਿੰਘ ਨੇ  ਪ੍ਰੈਸ ਬਿਆਨ ਰਾਹੀਂ ਦੱਸਿਆ   ਕਿ ਅਮਨਦੀਪ ਸਿੰਘ (ਲੱਕੀ) ਜਿਲਾ ਪ੍ਰਧਾਨ ਅਤੇ ਇੰਦਰਜੀਤ ਸਿੰਘ ਮਾਨਸਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਜੱਥੇਬੰਦੀ ਨੇ  ਵਿੱਤ ਮੰਤਰੀ ਪੰਜਾਬ ਦੇ ਬਠਿੰਡਾ ਦਫਤਰ ਪਹੁੰਚ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਬਠਿੰਡਾ ਅਧੀਨ ਕੰਮ ਕਰਦੇ ਦਫਤਰੀ ਸਟਾਫ ਕਲਰਕ-ਕਮ-ਕੰਪਿਊਟਰ ਉਪਰੇਟਰ- ਡਾਟਾ ਐਂਟਰੀ ਉਪਰੇਟਰ-ਬਿੱਲ ਕਲਰਕਾਂ ਨੂੰ ਮਹਿਕਮੇਂ ਦੇ ਪੰਜਾਬ ਭਰ ਵਿੱਚ ਆਪਣੇ ਹੀ ਪਾਸ ਕੀਤੇ ਰੇਟਾਂ ਤੇ ਬਰਾਬਰ-ਕੰਮ-ਬਰਾਬਰ-ਤਨਖਾਹ ਲੈਣ ਲਈ ਮੰਗ ਪੱਤਰ ਦਿੱਤਾ ਹੈ।  ਦਫਤਰ ਇੰਚਾਰਜ ਹਰਬੰਸ ਸਿੰਘ ਸੱਗੂ ਅਤੇ ਭੁਪਿੰਦਰ ਸਿੰਘ ਸੰਗਤਪੁਰਾ ਨੇ ਮੰਗ ਪੱਤਰ ਲਿਆ ਅਤੇ ਭਰੋਸਾ ਦਿਵਾਇਆ ਕਿ ਉਨਾਂ ਦੀਆਂ ਮੰਗਾਂ ਮਹਿਕਮੇਂ ਤੋਂ ਮੰਨਜੂਰ ਕਰਵਾ ਦਿੱਤੀਆਂ ਜਾਣਗੀਆਂ। ਮੌਕੇ ਉਪਰ ਵਿਪਨਇੰਦਰ ਸਿੰਘ, ਕੁਲਵਿੰਦਰ ਸਿੰਘ, ਪ੍ਰਮੋਦ ਕੁਮਾਰ ਅਤੇ ਹੋਰ ਸਾਥੀ ਵੀ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!