17 C
United Kingdom
Sunday, June 21, 2026

More

    ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ਼ ਵੱਲੋਂ ਤਿੰਨ ਰੋਜ਼ਾ ਹੜਤਾਲ ਦਾ ਆਗਾਜ਼

    ਅਸ਼ੋਕ ਵਰਮਾ

    ਬਠਿੰਡਾ ,9 ਜੁਲਾਈ ।ਬਠਿੰਡਾਂ ਜਿਲੇ ਦੀਆਂ ਆਸਾਂ ਵਰਕਰਾਂ ਨੇ ਜਿਲੇ ਦੇ ਵੱਖ ਵੱਖ ਸਬ ਸੈਂਟਰਾ ਵਿਖੇ ਸੂਬਾਈ ਆਗੂ ਅਮਰਜੀਤ ਕਮੇਅਨਾ , ਸੂਬਾ  ਮੀਤ ਪ੍ਰਧਾਨ  ਸਰਬਜੀਤ ਕੌਰ  ਮਚਾਕੀ ,ਜਿਲਾ ਪ੍ਰਧਾਨ ਸੂਰੰਜਨਾ ਰਾਣੀ  ਜਨਰਲ ਸਕੱਤਰ ਮਨਜੀਤ ਕੌਰ ਦੀ ਅਗਵਾਈ ਹੇਠ ਇਕਠੇ ਹੋ ਕੇ ਪੰਜਾਬ ਸਰਕਾਰ ਦੀ ਆਸ਼ਾ ਵਰਕਰਾਂ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਇਸ ਮੌਕੇ ਵੱਖ ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਜਿਲਾ ਆਗੂ ਸੁਰੰਜਨਾ ਰਾਣੀ, ਜੁਗਿੰਦਰ ਕੌਰ  ਜਸਵੀਰ ਕੌਰ ਜੰਗੀਰਾਨਾ  ਸੰਗਤ ਬਲਾਕ , ਪਰਨੀਤ ਕੌਰ ,ਰਾਣੀ, ਸੁਨੀਤਾ ਵੀਰਪਾਲ  ਗੋਨਿਆਣਾ,ਰੀਨਾ ਤਿਵਾਰੀ , ਮੰਜੂ ਨਿਸ਼ਾ  ਸਾਵਿਤਾ ਰਾਣੀ  ,ਅਮਨ  ਸਵਰਨ ਕੌਰ ਭਗਤਾ , ਮਨਜੀਤ ਕੌਰ, ਅਤੇ  ਰਮਨ   ਨੇ ਦੱਸਿਆ ਕਿ ਕੋਵਿਡ19 ਦੀ ਮਹਾਂਮਾਰੀ ਦੌਰਾਨ ਔਖੀ ਹਾਲਤ ਵਿੱਚ ਕੰਮ ਬਦਲੇ ਪਹਿਲੀ ਜਨਵਰੀ ਤੋਂ 30 ਜੂਨ ਤੱਕ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸੀਲੀਟੇਟਰਜ ਨੂੰ 2000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ ਜੋ ਕਿ ਹੁਣ  ਬੰਦ ਕਰ ਦਿੱਤਾ ਹੈ। ਇਸ ਦੇ ਉਲਟ ਕਰੋਨਾ ਮਹਾਂਮਾਰੀ ਦੇ ਸੰਕਟ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵੱਧਣ ਨਾਲ ਆਸ਼ਾ ਵਰਕਰਾਂ ਤੇ ਕੰਮ ਦਾ ਦਬਾਅ ਵੱਧ ਗਿਆ ਹੈ।   ਘਰ ਘਰ ਸਰਵੇਖਣ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਉਨ੍ਹਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਦਿਨ ਰਾਤ  ਗਰਮੀ ਵਿਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਵੈਬਸਾਈਟ ਨਾ ਚਲਣ ਡਾਟਾ ਚਾੜਣ ਲਈ ਖਜਲ ਖੁਆਰ ਹੋ ਰਹੀਆਂ ਹਨ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੁਬਾਈ ਆਗੂ ਹਰਿੰਦਰ ਦੁਸਾਂਝ,ਅਮਰਜੀਤ ਸ਼ਾਸ਼ਤਰੀ ਮੁੱਖ ਸਲਾਹਕਾਰ ਆਸਾਂ ਵਰਕਰਜ ਅਤੇ ਫੈਡਰੇਸ਼ਨ ਨੇ  ਆਸ਼ਾ ਵਰਕਰਾਂ ਦੀ ਹੜਤਾਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ  ਇੱਕ ਪਾਸੇ ਸਰਕਾਰ ਕਰੋਨਾ ਫਤਹਿ ਕਰਨ ਲਈ ਵੱਡੇ ਵੱਡੇ  ਕਾਗਜ਼ੀ ਐਲਾਨ ਕਰ ਰਹੀ ਹੈ ਪਰ ਕਰੋਨਾ ਮਹਾਂਮਾਰੀ ਦੀ ਮੂਹਰਲੀ ਕਤਾਰ ਦੀਆਂ ਅਸਲੀ ਯੋਧੇ ਆਸਾਂ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਕੋਵਿਡ  19 ਦੀ ਮਹਾਂਮਾਰੀ ਸਮੇਂ ਵੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਕੋਈ ਮੀਟਿੰਗ ਨਹੀਂ ਬੁਲਾਈ।   ਇਸ ਮੌਕੇ ਵੱਖ ਵੱਖ ਬਲਾਕਾਂ ਦੇ ਅਗੂਅਓ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ 12 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦਿੱਤਾ ਜਾਵੇ। ਜਿਨ੍ਹਾਂ ਚਿਰ ਪੰਜਾਬ ਕਰੋਨਾ ਮੁਕਤੀ ਫਤਿਹ ਮਿਸ਼ਨ ਪੂਰਾ ਨਹੀਂ ਹੁੰਦਾ ਉਨ੍ਹਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਿਆ ਜਾਵੇ। ਆਸ਼ਾ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ। ਮਿਰਤਕ ਆਸ਼ਾ ਵਰਕਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਪ੍ਰਸੂਤਾ ਛੁੱਟੀ ਅਤੇ ਹਰ ਤਰ੍ਹਾਂ ਦੀਆਂ ਲੋੜੀਂਦੀ ਛੁੱਟੀ ਤੇ ਮੋਬਾਈਲ ਫੋਨ ਭੱਤਾ  ਅਤੇ ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕੀਤਾ ਜਾਵੇ। ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!