22.5 C
United Kingdom
Sunday, June 21, 2026

More

    ਬਠਿੰਡਾ ਪੁਲਿਸ ਨੇ ਠੱਗੀ ਮਾਮਲੇ ’ਚ ਪਤੀ ਪਤਨੀ ਤੇ ਸ਼ਿਕੰਜਾ ਕਸਿਆ

    ਅਸ਼ੋਕ ਵਰਮਾ
    ਬਠਿੰਡਾ,9ਜੁਲਾਈ । ਬਠਿੰਡਾ ਪੁਲਿਸ ਨੇ ਇੱਕ ਟਰਾਂਸਪੋਰਟ ਕਾਰੋਬਾਰੀ  ਦੀ ਸ਼ਕਾਇਤ ਤੇ ਆਪਣੀ ਕੰਪਨੀ ’ਚ ਮੁਲਾਜਮ ਅਤੇ ਉਸ ਦੀ ਪਤਨੀ ਖਿਲਾਫ 19 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਮਾਮਲੇ ’ਚ ਪੁਲਿਸ ਕੇਸ ਦਰਜ ਕੀਤਾ ਹੈ । ਸ਼ਕਾਇਤਕਰਤਾ ਗੌਰਵ ਗਰਗ ਪੁੱਤਰ ਰਤਨ ਲਾਲ ਵਾਸੀ ਹਜੂਰਾ ਕਪੂਰਾ ਕਲੋਨੀ ਬਠਿੰਡਾ ਨੇ ਸ਼ਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਦੇ ਮੁਲਾਜਮ ਨੇ ਕੰਪਨੀਆਂ ਤੋਂ ਆਏ ਪੈਸੇ ਆਪਣੇ ਖਾਤਿਆਂ ’ਚ ਜਮਾਂ ਕਰਵਾ ਲਏ ਹਨ। ਥਾਣਾ ਕੋਤਵਾਲੀ ਪੁਲਿਸ ਨੇ ਵਿਕਾਸ ਗਰਗ ਅਤੇ ਉਸ ਦੀ ਪਤਨੀ ਸੋਨੀਆ ਗਰਗ ਵਾਸੀ ਸ਼ਕਤੀ ਵਿਹਾਰ ਬਠਿੰਡਾ ਨੂੰ ਧਾਰਾ 420,406 ਤਹਿਤ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ੍ਰ ਗਨੇਸ਼ ਰੋਡ ਕੈਰੀਅਰ ਕੰਪਨੀ ਦੇ ਮਾਲਕ ਗੌਰਵ ਗਰਗ ਨੇ ਐਸਐਸਪੀ ਬਠਿੰਡਾ ਨੂੰ ਵਿਕਾਸ ਗਰਗ ,ਉਸ ਦੀ ਪਤਨੀ ਸੋਨੀਆ ਗਰਗ ਉਰਫ ਸੋਨੂੰ ਬਾਲਾ ਅਤੇ ਜਤਿੰਦਰ ਗੋਇਲ ਖਿਲਾਫ ਕਥਿਤ ਮਿਲੀਭੁਗਤ ਨਾਲ ਠੱਗੀ ਮਾਰਨ ਸਬੰਧੀ ਸ਼ਕਾਇਤ ਦਿੱਤੀ ਸੀ।
                     ਸ਼ਕਾਇਤਕਰਤਾ ਨੇ ਦੱਸਿਆ ਕਿ ਵਿਕਾਸ ਗਰਗ ਉਰਫ ਵਿੱਕੀ ਗਰਗ ਉਸ ਕੋਲ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਜਦੋਂ ਲੰਘੀ 12 ਜੂਨ ਨੂੰ ਉਸ ਨੇ ਆਪਣੀਆਂ ਲੈਣਦਾਰ ਕੰਪਨੀਆਂ ਲਾਲ ਸੰਪਰਕ ਕੀਤਾ ਤਾਂ  ਉਨਾਂ ਨੇ ਦੱਸਿਆ ਕਿ ਉਹ ਵਿਕਾਸ ਗਰਗ ਦੇ ਪਟਾ ਮਾਰਕੀਟ ਸਥਿਤ ਯੂਕੋ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਿਵਲ ਲਾਈਨ ਬਠਿੰਡਾ ਤੋਂ ਇਲਾਵਾ ਸੋਨੀਆ ਗਰਗ ਦੇ ਖਾਤੇ ’ਚ ਜਮਾਂ ਕਰਵਾ ਚੁੱਕੇ ਹਨ। ਸ਼ਕਾਇਤ ’ਚ ਦੱਸਿਆ ਹੈ ਕਿ ਪਿਛਲੇ ਤਿੰਨ ਸਾਲ ਦੇ ਖਾਤਿਆਂ ਦੀ ਪੜਤਾਲ ਕਰਨ ਤੇ ਪਤਾ ਲੱਗਿਆ ਕਿ ਵਿਕਾਸ ਗਰਗ  ਖੁਦ ਨੂੰੂ ਉਸ ਦੀ ਕੰਪਨੀ ਦਾ ਮਾਲਕ ਦੱਸ ਕੇ ਕੰਪਨੀਆਂ ਤੋਂ ਪੇਮੈਂਟ ਲੈਂਦਾ ਆ ਰਿਹਾ ਹੈ। ਸ਼ਕਾਇਤ ਅਨੁਸਾਰ ਵਿਕਾਸ ਗਰਗ ਨੇ ਕੰਪਨੀ  ਦਾ ਲੈਟਰਪੈਡ ਵਰਤ ਕੇ ਦੋ ਮੋਬਾਇਲ ਨੰਬਰ ਵੀ ਆਪਣੇ ਨਾਮ ਕਰਵਾ ਲਏ ਜੋ ਸ੍ਰੀ ਗਨੇਸ਼ ਰੋਡ ਕੈਰੀਅਰ ਦੇ ਨਾਮ ਚੱਲ ਰਹੇ ਸਨ।
                     ਉਸ ਨੇ ਦੱਸਿਆ ਕਿ ਹੁਣ ਵਿਕਾਸ ਗਰਗ ਉਸ ਦੇ ਦੋਵੇਂ ਮੋਬਾਇਲ ਨੰਬਰ,ਦੋ ਮੋਬਾਇਲ ਫੋਨ ਅਤੇ ਮੋਟਰਸਾਈਕਲ ਨਹੀਂ ਦੇ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨਾਲ ਵੱਜੀ ਠੱਗੀ ਦੀ ਰਾਸ਼ੀ 18 ਤੋਂ 19 ਲੱਖ ਰੁਪਏ ਬਣਦੀ ਹੈ। ਸ਼ਕਾਇਤਕਰਤਾ ਨੇ ਸਬੂਤ ਦੇ ਤੌਰ ਤੇ ਬੈਂਕ ਖਾਤਿਆਂ ਦੀਆਂ ਸਟੇਟਮੈਂਟਾਂ,ਜਾਅਲੀ ਮਾਲਕੀ ਵਾਲੇ ਵਿਜ਼ਟਿੰਗ ਕਾਰਡ,ਕੰਪਨੀ ਦੇ ਮੋਬਾਇਲ ਨੰਬਰਾਂ ਦੀ ਕਾਪੀ,ਕਾਲ ਰਿਕਾਰਡਿੰਗ ,ਮੋਟਰਸਾਈਕਲ ਦੀ ਮਾਲਕੀ ਦੇ ਦਸਤਾਵੇਜ਼ ਅਤੇ ਮੋਬਾਇਲ ਨੰਬਰਾਂ ਦੇ ਬਿੱਲ ਵੀ ਪੁਲਿਸ ਨੂੰ ਸੌਂਪੇ ਹਨ। ਉਨਾਂ ਦੱਸਿਆ ਕਿ ਪੈਸਿਆਂ ਕਾਰਨ ਉਸ ਦਾ ਕਾਰੋਬਾਰ ਤਬਾਹ ਹੋਣ ਕਰਕੇ ਉਸ ਦੇ ਸਿਰ ਕਰਜਾ ਚੜੜਗਿਆ ਹੈ। ਸ਼ਕਾਇਤਕਰਤਾ ਨੇ ਵਿਕਾਸ ਗਰਗ ਉਸ ਦੀ ਪਤਨੀ ਸੋਨੀਆ ਗਰਗ ਅਤੇ  ਵਿਕਾਸ ਗਰਗ ਦੇ ਰਿਸ਼ਤੇਦਾਰ ਜਤਿੰਦਰ ਗੋਇਲ ਵਾਸੀ ਮੌੜ ਮੰੰਡੀ ਖਿਲਾਫ ਕਥਿਤ ਠੱਗੀ ਮਾਰਨ  ਲੈਕੇ ਕਾਰਵਾਈ ਅਤੇ ਆਪਣਾ ਪੈਸਾ ਤੇ ਸਮਾਨ ਵਾਪਿਸ ਦਿਵਾਉਣ ਦੀ ਮੰਗ ਕੀਤੀ ।

    ਸੀਆਈਏ ਸਟਾਫ ਨੇ ਕੀਤੀ ਪੜਤਾਲ
    ਸੀਨੀਅਰ ਪੁਲਿਸ ਕਪਤਾਨ ਬਠਿੰਡਾ ਨੇ ਗੌਰਵ ਗਰਗ ਵੱਲੋਂ ਦਿੱਤੀ ਸ਼ਕਾਇਤ ਦੀ ਪੜਤਾਲ ਸੀਆਈਏ ਸਟਾਫ ਵਨ ਬਠਿਡਾ ਨੂੰ ਸੌਂਪੀ ਸੀ। ਐਸਐਸਪੀ ਨੂੰ ਸੌਂਪੀ ਜਾਂਚ ਰਿਪੋਰਟ ’ਚ ਦੱਸਿਆ ਹੈ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ਕਾਇਤਕਰਤਾ ਦੀ ਕੰਪਨੀ ਦੇ ਪੈਸੇ ਵਿਕਾਸ ਗਰਗ ਅਤੇ ਸੋਨੀਆ ਗਰਗ ਦੇ ਖਾਤਿਆਂ ’ਚ ਜਮਾਂ ਹੋਏ ਹਨ ਜੋ ਕਾਇਦੇ ਅਨੁਸਾਰ ਨਹੀਂ ਹੋਣੇ ਚਾਹੀਦੇ ਸਨ। ਇਸੇ ਤਰਾਂ ਯੋਗੇਸ਼ ਗਰਗ ਜੋ ਵਿਕਾਸ ਦੀ ਪਤਨੀ ਦੇ ਪਹਿਲੇ ਪਤਾ ਦਾ ਲੜਕਾ ਹੈ ਦੇ ਖਾਤੇ ’ਚ ਵੀ ਪੇਮੈਂਟ ਜਮਾਂ ਹੋਈ ਹੈ। ਪੜਤਾਲੀਆ ਰਿਪੋਰਟ ’ਚ ਮੋਟਰਸਾਈਕਲ ਵਾਪਿਸ ਨਾਂ ਕਰਨ ਅਤੇ ਮੋਬਾਇਲ ਨੰਬਰ ਆਪਣੇ ਨਾਮ ਟਰਾਂਸਫਰ ਕਰਵਾਉਣ ਦੀ ਗੱਲ ਵੀ ਸਾਬਤ ਹੋਈ ਹੈ ਪਰ ਜਤਿੰਦਰ ਗੋਇਲ ਕੋਈ ਹੱਥ ਸਿੱਧ ਨਹੀਂ ਹੋਇਆ ਹੈ। ਜਾਂਚ ਅਧਿਕਾਰੀ ਨੇ ਵਿਕਾਸ ਗਰਗ ਅਤੇ ਸੋਨੀਆ ਗਰਗ ਖਿਲਾਫ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ।

                 ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ:ਐਸਐਚਓ
    ਥਾਣਾ ਕੋਤਵਾਲੀ ਦੇ ਮੁੱਖ ਥਾਣਾ ਅਫਸਰ ਦਵਿੰਦਰ ਸਿੰਘ ਦਾ ਕਹਿਣਾ ਸੀ ਕਿ ਐਸਐਸਪੀ ਵੱਲੋਂ ਜਾਰੀ ਹੁਕਮਾਂ ਦੇ ਅਧਾਰ ਤੇ  ਮੁਕੱਦਮਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਹਾਈਕੋਰਟ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਮੁਲਜਮਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਜਾਏਗਾ ਜੋ ਦੋ ਵਾਰ ਸੱਛ ਸੱਤ ਦਿਨਾਂ ਦਾ ਦਿੱਤਾ ਜਾਣਾ ਹੁੰਦਾ ਹੈ। ਉਨਾਂ ਦੱਸਿਆ ਕਿ ਜੇ  ਮੁਲਜਮ ਆਪਣਾਂ ਪੱਖ ਰੱਖਣ ਲਈ ਪੇਸ਼ ਨਹੀਂ ਹੁਦੇ ਤਾਂ ਉਨਾਂ  ਨੂੰ ਗਿ੍ਰਫਤਾਰ ਕਰਕੇ ਪੁੱਛ ਪੜਤਾਲ ਕੀਤੀ ਜਾਏਗੀ। ਉਨਾਂ ਦੱਸਿਆ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਏ ਉਸਾਂ ਅਨੁਸਾਰ ਕਾਰਵਾਈ ਕੀਤੀ ਜਾਏਗੀ।
              ਵਿਸ਼ਵਾਸ਼ ਨੂੰ ਸੱਟ ਵੱਜੀ : ਗੌਰਵ ਗਰਗ
    ਸ੍ਰੀ ਗਨੇਸ਼ ਰੋਡ ਕੈਰੀਅਰ ਦੇ ਮਾਲਕ ਗੌਰਵ ਗਰਗ ਦਾ ਕਹਿਣਾ ਸੀ ਕਿ ਅਸਲ ’ਚ ਪੈਸਿਆਂ ਨਾਲੋਂ ਵਧ ਕੇ ਉਨਾਂ ਦੇ ਭਰੋਸੇ ਨੂੰ ਵੱਡੀ ਸੱਟ ਮਾਰੀ ਗਈ ਹੈ ਜਿਸ ਨੂੰ ਲੈਕੇ ਉਹ ਭਾਰੀ ਤਣਾਅ ਹੇਠ ਹੈ। ਉਨਾਂ ਪੁਲਿਸ ਤੋਂ ਵਿਕਾਸ ਗਰਗ ਅਤੇ ਉਸ ਦੀ ਪਤਨੀ ਸੋਨੀਆ ਗਰਗ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਭਵਿੱਖ ’ਚ ਅਜਿਹਾ ਕਰਨ ਤੋਂ ਪਹਿਲਾਂ ਸੌ ਵਾਰੀ ਸੋਚੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!