12.5 C
United Kingdom
Tuesday, September 8, 2026

More

    ਬਠਿੰਡਾ ਦੇ ਸੈਸ਼ਨ ਜੱਜ ਦੀ ਰਿਪੋਰਟ ਕਰੋਨਾ ਪਾਜ਼ੇਟਿਵ

    5ਨਵੇਂ ਕੇਸ, 4 ਠੀਕ ਹੋਏ, 62 ਨੈਗੇਟਿਵ ਰਿਪੋਰਟਾਂ

    ਅਸ਼ੋਕ ਵਰਮਾ

     ਬਠਿੰਡਾ, 7 ਜੁਲਾਈ ਬਠਿੰਡਾ ਜ਼ਿਲੇ ਵਿਚ ਅੱਜ ਕੋਵਿਡ 19 ਦੇ 5 ਨਵੇਂ ਕੇਸ ਸਾਹਮਣੇ ਆਏ ਹਨ।  ਅੱਜ ਬਠਿੰਡਾ ਦੇ ਸੈਸ਼ਨ ਜੱਜ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆਈ  ਹੈ । ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਇਸ ਤੋਂ ਬਿਨਾਂ ਅੱਜ ਜ਼ਿਲੇ ਵਿਚ 4 ਜਣੇ ਕੋਵਿਡ ਨੂੰ ਮਾਤ ਦੇ ਕੇ ਠੀਕ ਹੋ ਕੇ ਹਸਪਤਾਲ ਤੋਂ ਘਰ ਵੀ ਪਰਤ ਗਏ ਹਨ। ਇਸ ਤਰਾਂ ਹੁਣ ਐਕਟਿਵ ਕੇਸ 35 ਰਹਿ ਗਏ ਹਨ। ਇਸ ਤੋਂ ਬਿਨਾਂ ਅੱਜ 62 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਡਾ: ਕੁੰਦਨ ਪਾਲ ਨੇ ਦੱਸਿਆ ਕਿ ਅੱਜ ਪਾਜਿਟਿਵ ਆਏ ਕੇਸਾਂ ਵਿਚੋਂ  3 ਪਹਿਲਾਂ ਤੋਂ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਵਿਚੋਂ ਹਨ। ਜਦ ਕਿ ਇਕ ਦਾ ਦੂਜੇ ਰਾਜਾਂ ਦੀ ਯਾਤਰਾ ਦਾ ਪਿੱਛੋਕੜ ਹੈ । ਇੰਨਾਂ ਵਿਚੋਂ 3 ਪੁਰਸ਼ ਅਤੇ ਇਕ 12 ਸਾਲ ਦੀ ਲੜਕੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!