17.5 C
United Kingdom
Monday, September 7, 2026

More

    ਮਾਨਸਾ ’ਚ ਵੀ ਗਰਜਿਆ ਫਾਸ਼ੀ ਵਾਦੀ ਹਮਲਿਆਂ ਵਿਰੋਧੀ ਫਰੰਟ

    ਅਸ਼ੋਕ ਵਰਮਾ,
     ਮਾਨਸਾ,8 ਜੁਲਾਈ।  ‘ਫਾਸ਼ੀਵਾਦੀ  ਹਮਲਿਆਂ  ਵਿਰੋਧੀ ਫਰੰਟ’  ਦੇ ਸੱਦੇ ਤੇ ਅੱਜ ਮਾਨਸਾ ਵਿੱਚ ਰੋਸ  ਪ੍ਰਦਰਸ਼ਨ  ਕਰਕੇ ਮੋਦੀ ਹਕੂਮਤ  ਦੇ ਕਥਿਤ ਫਾਸ਼ੀ ਹਮਲਿਆਂ  ਖਿਲਾਫ਼  ਮੰਗ ਪੱਤਰ  ਦਿੱਤਾ। ਸੀਪੀਆਈ ਕੌਮੀ ਕੌਂਸਲ ਦੇ ਮੈਂਬਰ ਸਾਬਕਾ ਵਿਧਾਇਕ ਹਰਦੇਵ ਅਰਸ਼ੀ,  ਸੀਪੀਆਈਐਮਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਰਾਣਾ ,ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਕਾ. ਤਾਰਾ ਚੰਦ ਬਰੇਟਾ, ਆਰਐਮਪੀਆਈ  ਦੇ ਸੂਬਾ ਆਗੂ ਕਾ. ਲਾਲ ਚੰਦ ਅਤੇ  ਲੋਕ ਸੰਗਰਾਮ ਮੋਰਚਾ ਦੇ ਸੂਬਾ ਆਗੂ ਕਾ. ਸੁਖਵਿੰਦਰ ਕੌਰ ਨੇ ਰੋਸ ਪ੍ਰੋਗਰਾਮ ਦੀ  ਅਗਵਾਈ ਕੀਤੀ।  ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਨੇ‘ਕਰੋਨਾ  ਮਹਾਂਮਾਰੀ ਦੀ ਆੜ ਵਿੱਚ ਸੁਮੱਚੇ ਦੇਸ ਵਿੱਚ ਅਣ ਐਲਾਨੀ ਐਮਰਜੈਂਸੀ ਲਾਗੂ ਕੀਤੀ ਹੋਈ ਹੈ ਅਤੇ ਸਰਕਾਰ ਦਾ ਵਿਰੋਧ ਕਰਨ ਵਾਲੇ ਪੱਤਰਕਾਰਾਂ , ਬੁੱਧੀਜੀਵੀਆਂ , ਨੌਜਵਾਨਾਂ ਅਤੇ ਵਿਦਿਆਰਥੀ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ। ਵਧੀਆਂ ਤੇਲ ਕੀਮਤਾਂ ਤੇ ਬਾਦਲ ਪ੍ਰੀਵਾਰ ਦੀ ਭੂਮਿਕਾ ਨੂੰ ਡਰਾਮੇਬਾਜੀ ਕਰਾਰ ਦਿੰਦਿਆਂ ਆਗੂਆਂ ਨੇ ਕਿਹਾ ਕਿ  ਕੇਂਦਰ ਵਿੱਚ ਸੱਤਾ ਦਾ ਆਨੰਦ ਵੀ ਮਾਣ ਰਿਹਾ ਹੈ ਜੋਕਿ ਆਪਣੇ ਨਿੱਜੀ ਸਵਾਰਥਾਂ ਕਾਰਨ ਪੰਜਾਬ ਦੇ ਲੋਕਾਂ ਨਾਲ ਧੋਖਾ  ਹੈ।
                                   ਆਗੂਆਂ ਨੇ ਕਾਰਪੋਰੇਟ ਘਰਾਣਿਆਂ ਦੇ ਕਰਜੇ ਮੁਆਫ ਕਰਨ ਦੀ ਥਾਂ ਔਰਤਾਂ ਵੱਲ ਮਾਈਕਰੋ ਫਾਇਨਾਸ ਕੰਪਨੀਆਂ ਦੇ ਕਰਜੇ ਮੁਆਫ ਕਰਨ, ਸੀਏਏ ਖਿਲਾਫ਼  ਚੱਲੇ  ਸੰਘਰਸ਼  ‘ਚ ਸ਼ਾਮਲ  ਵਰਕਰਾਂ,ਆਗੂਆਂ  ਤੇ ਆਮ ਲੋਕਾਂ ਦੀਆਂ ਗਿ੍ਰਫਤਾਰੀਆਂ ਰੱਦ  ਕਰਕੇ ਗਿ੍ਰਫਤਾਰ ਕਾਰਕੁਨਾਂ  ਨੂੰ  ਬਿਨਾਂ ਸ਼ਰਤ ਰਿਹਾਅ,ਯੂ.ਏ.ਪੀ.ਏ ,ਅਫਸਪਾ, ਐਨ ਐਸਏ,ਪੀਐਸਏ ਜਿਹੇ  ਕਾਲੇ ਕਾਨੂੰਨ  ਰੱਦ ਕਰਨ , ਖੇਤੀ  ਸੁਧਾਰਾਂ ਦੇ ਨਾਂ ਤੇ  ਲਿਆਂਦੇ  ਕਿਸਾਨੀ ਨੂੰ  ਉਜਾੜਣ  ਵਾਲੇ ਤਿੰਨੇ  ਆਰਡੀਨੈਂਸ ਵਾਪਸ ਲੈਣ ,ਬਿਜਲੀ  ਐਕਟ 2020 ਰੱਦ ਕਰਨ  ਸਮੇਤ ਮੰਗ ਪੱਤਰ ’ਚ ਦਰਜ ਵੱਖ ਵੱਖ ਮੰਗਾਂ ਮੰਨਣ ਦੀ ਮੰਗ ਕੀਤੀ । ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾ. ਨਰਿੰਦਰ ਕੌਰ ਬੁਰਜ ਹਮੀਰਾ ਨੇ ਨਿਭਾਈ । ਇਸ ਮੌਕੇ ਸੀਪੀਆਈ ਦੇ ਜਿਲਾ ਸੱਕਤਰ ਕਾ ਕਿ੍ਰਸ਼ਨ ਚੌਹਾਨ ,  ਲਿਬਰੇਸ਼ਨ ਦੇ  ਜਿਲਾ ਸੱਕਤਰ ਕਾ.   ਗੁਰਮੀਤ ਸਿੰਘ ਨੰਦਗੜ  ਆਰਐਮਪੀ ਆਈ  ਦੇ ਸੂਬਾ ਆਗੂ ਕਾਮਰੇਡ ਛੱਜੂ ਰਾਮ ਰਿਸ਼ੀ , ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਕੁਲਵੰਤ ਕਿਸ਼ਨਗੜ ਲੋਕ ਸੰਗਰਾਮ ਮੋਰਚਾ ਦੇ ਜਿਲਾ ਆਗੂ ਬਬਲੀ ਅਟਵਾਲ,ਸੀਪੀਆਈ ਦੇ ਸੀਤਾ ਗੋਬਿੰਦਪੁਰਾ,ਦਲਜੀਤ ਮਾਨਸ਼ਾਹੀਆ, ਰਤਨ ਭੋਲਾ, ਰੂਪ ਸਿੰਘ ਢਿੱਲੋਂ ਅਤੇ ਮਲਕੀਤ ਸਿੰਘ ਮੰਦਰ ਨੇ ਵੀ ਸੰਬੋਧਨ ਕੀਤਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!