19.4 C
United Kingdom
Wednesday, June 24, 2026

More

    ਗੁਪਤ ਅੰਗ ਵੱਢਣ ਨੂੰ ਲੈਕੇ ਪੰਜ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ

    ਅਸ਼ੋਕ ਵਰਮਾ
    ਬਠਿੰਡਾ,7ਜੁਲਾਈ ।  ਬਠਿੰਡਾ ਜਿਲੇ ’ਚ ਕਿੰਨਰਾਂ ਵੱਲੋਂ ਇੱਕ ਨੌਜਵਾਨ ਦਾ ਗੁਪਤ ਅੰਗ ਵੱਢਣ ਦਾ ਸਨਸਨੀਖੇਜ ਮਾਮਾਲਾ ਸਾਹਮਣੇ ਆਇਆ ਹੈ। ਥਾਣਾ ਸੰਗਤ ਪੁਲਿਸ ਨੇ ਇਸ ਮਾਮਲੇ ’ਚ ਪੰਜ ਜਣਿਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰ੍ਚ ਕਰ ਦਿੱਤੀ ਹੈ। ਪੁਲਿਸ ਨੇ ਇਸ ਮਾਮਲੇ ’ਚ ਪਾਲ ਸਿੰਘ, ਕਾਲੂ ਰਾਮ, ਰਾਜੂ, ਸੰਤੋਸ਼ ਅਤੇ ਪ੍ਰਵੀਨ ਵਾਸੀਅਨ ਗੁਰੂਸਰ ਸੈਣੇਵਾਲਾ ਨੂੰ ਧਾਰਾ 307, 326,323,382, 342, 143 ਤਹਿਤ ਨਾਮਜਦ ਕੀਤਾ ਹੈ। ਮੁਦਈ ਵਿਨੋਦ ਕੁਮਾਰ ਵਾਸੀ ਦਿਆਲਪੁਰ ਕੇਰੀ ਥਾਣਾ ਹਿੰਦੁਮਲਕੋਟ ਜ਼ਿਲਾ ਸ਼੍ਰੀ ਗੰਗਾਨਗਰ ਨੇ ਥਾਣਾ ਸੰਗਤ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ । ਉਹ ਆਪਣੇ ਪ੍ਰੀਵਾਰ ਦੇ ਪਾਲਣ ਪੋਸ਼ਣ ਤੇ ਘਰ ਦੇ ਗੁਜਾਰੇ ਖਾਤਰ  ਮੰਦਰਾਂ ਆਦਿ ਵਿਚ ਹੋਣ ਵਾਲੇ ਧਾਰਮਿਕ ਸਮਾਗਮਾਂ ’ਚ ਕੰਮ ਕਰਦਾ ਸੀ। ਲਾਕਡਾਊਨ ਲੱਗਣ ਕਾਰਨ ਧਾਰਮਿਕ ਤੇ ਸਮਾਜਿਕ ਕੰਮ ਪੂਰੀ ਤਰਾਂ ਠੱਪ ਹੋਣ ਕਰਕੇ ਉਸ ਨੂੰ ਘਰ ਚਲਾਉਣਾ ਮੁਸ਼ਕਲ ਹੋ ਗਿਆ।
                            ਮੁਦਈ ਨੇ ਦੱਸਿਆ ਕਿ  ਸੰਕਟ ਦੌਰਾਨ ਹੀ  ਉਸ ਦਾ ਸੰਪਰਕ ਬਠਿੰਡਾ ਜਿਲੇ ਦੇ ਸੰੰਗਤ ਇਲਾਕੇ ’ਚ ਪੈਂਦੇ ਪਿੰੰਡ ਗੁਰੂਸਰ ਸੈਣੇਵਾਲਾ ’ਚ ਰਹਿੰਦੇ ਕਿੰਨਰਾਂ ਦੇ ਨਾਲ ਸੰਪਰਕ ਹੋਇਆ। ਉਸ ਨੇ ਦੱਸਿਆ ਕਿ ਪਾਲ ਸਿੰਘ, ਕਾਲੂ ਰਾਮ, ਰਾਜੂ, ਸੰਤੋਸ਼ ਅਤੇ ਪ੍ਰਵੀਨ ਇਸ ਗਰੁੱਪ ’ਚ ਸ਼ਾਮਲ ਸਨ ਜਿੰਨਾਂ ਨੇ ਦੱਸਿਆ ਕਿ ਉਨਾਂ ਨੂੰ ਬੱਚਿਆਂ ਦੇ ਜਨਮ, ਵਿਆਹ ਅਤੇ ਹੋਰ ਖੁਸ਼ੀ ਆਦਿ ਦੇ ਸਮਾਗਮਾਂ ’ਚ ਨੱਚ ਗਾ ਕੇ ਵਧੀਆ ਕਮਾਈ ਹੋ ਰਹੀ ਹੈ। ਇਸ ਗਰੁੱਪ ਨੇ ਮੁਦਈ ਨੂੰ ਆਪਣਾ ਧੰਦਾ ਚੰਗਾ ਚੱਲਦਾ ਹੋਣ ਦੀ ਗੱਲ ਆਖੀ ਜਿਸ ਕਰਕੇ ਉਸ ਨੂੰ ਝਾਂਸੇ  ’ਚ ਫਸਾ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਆਪਣੇ ਨਾਲ  ਜੁੁੜਨ ਦੀ ਸੂਰਤ ’ਚ ਰੋਜਾਨਾ ਵਧੀਆ ਕਮਾਈ ਕਰਨ ਅਤੇ ਘਰ ਦੇ ਨਾਲ ਨਾਲ ਬੱਚਿਆਂ ਦਾ ਵਧੀਆ ਪਾਲਣ ਪੋਸ਼ਣ ਹੋਣ ਦੀ ਗੱਲ ਵੀ ਆਖੀ ਗਈ । ਉਨਾਂ ਦੱਸਿਆ ਕਿ ਘਰ ਦੇ ਹਾਲਾਤਾਂ ਨੂੰ ਦੇਖਦਿਆਂ ਅਤੇ ਕੰਮ ਮਿਲਣ ਦੇ ਚੱਕਰ ’ਚ ਉਹ ਪੰਜਾਂ ਦੀਆਂ ਗੱਲਾਂ ਵਿਚ ਆ ਕੇ ਉਹ ਕਿੰਨਰਾਂ ਦੇ ਨਾਲ ਰਲ ਗਿਆ।
                      ਵਿਨੋਦ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇੰਨਾਂ ਲੋਕਾਂ ਨੇ ਰਾਤ ਵੇਲੇ ਉਸ ਨੂੰ ਖਾਣਾ ਖਵਾਇਆ ਜਿਸ ਵਿਚ ਕੋਈ ਨਸ਼ੀਲੀ ਦਵਾਈ ਮਿਲਾਈ ਹੋਈ ਸੀ। ਉਨਾਂ ਦੱਸਿਆ ਕਿ  ਬੇਹੋਸ਼ੀ ਦੀ ਹਾਲਤ ’ਚ ਉਨਾਂ ਨੇ ਉਸ ਦਾ ਗੁਪਤ ਅੰਗ ਕੱਟ ਦਿੱਤਾ ਜਿਸ ਦਾ ਪਤਾ ਉਸ ਨੂੰ ਸਵੇਰੇ ਹੋਸ਼ ਆਉਣ ਤੇ ਲੱਗਿਆ। ਉਨਾਂ ਦੱਸਿਆ ਕਿ ਉਹ ਕਿਸੇ ਤਰਾਂ ਇਸ ਗਰੁੱਪ ਦੇ ਚੁੰਗਲ ਵਿਚੋਂ ਨਿਕਲ ਗਿਆ ਅਤੇ ਆਪਣੇ ਨਾਲ ਮੰਦਭਾਗੀ ਘਟਨਾਂ  ਦੀ ਸ਼ਿਕਾਇਤ ਪਹਿਲਾਂ ਰਾਜਸਥਾਨ ਦੇ ਥਾਣਾ ਹਿੰਦੂ ਮਲਕੋਟ ਪੁਲਿਸ ਕੋਲ ਕੀਤੀ ਸੀ। ਵਿਨੋਦ ਕੁਮਾਰ ਮੁਤਾਬਕ ਕਿਉਂਕਿ ਵਾਰਦਾਤ ਸੰਗਤ ਥਾਣਾ ਅਧੀਨ ਵਾਪਰੀ ਹੈ ਜਿਸ ਕਰਕੇ ਉਸ ਨੇ ਇੱਕ ਸ਼ਿਕਾਇਤ ਸੰਗਤ ਪੁਲਿਸ ਨੂੰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਬਰੀ ਸਹਾਇਕ ਥਾਣੇਦਾਰ ਅੰਮਿ੍ਰਪਾਲ ਸਿੰਘ ਦਾ ਕਹਿਣਾ ਸੀ ਕਿ ਵਿਨੋਦ ਕੁਮਾਰ ਦੀ ਸ਼ਕਾਇਤ ਦੇ ਅਧਾਰ ਤੇ ਪੰਜ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨਾਂ ਦੱਸਿਆ ਕਿ ਫਿਲਹਾਲ ਕੋਈ ਗਿ੍ਰਫਤਾਰੀ ਨਹੀਂ ਹੋਈ ਪਰ ਇਸ ਵਾਰਦਾਤ ਲਈ ਜਿੰਮੇਵਾਰ ਮੁਲਜਮਾਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਿਆ ਜਾਏਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!