24.8 C
United Kingdom
Wednesday, June 24, 2026

More

    ਟੀਐਸਯੂ ਵੱਲੋਂ ਆਗੂਆਂ ਦੀ ਮੁਅਤੱਲੀ ਦੇ ਹੁਕਮ ਰੱਦ ਕਰਨ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ, 7 ਜੁਲਾਈ।
    ਟੀਐਸਯੂ ਵੱਲੋਂ ਸਰਕਲ ਫਿਰੋਜਪੁਰ ਦੇ ਆਗੂਆਂ ਦੀ ਬਦਲੀ ਅਤੇ ਮੁਅੱਤਲੀ ਦੇ ਹੁਕਮ ਰੱਦ ਕਰਨ ਦੀ ਮੰਗ ਕੀਤੀ ਗਈ। ਟੈਕਨੀਕਲ ਸਰਵਿਸ ਯੂਨੀਅਨ ਸਰਕਲ ਕਮੇਟੀ ਬਠਿੰਡਾ ਦੇ ਆਗੂਆਂ ਪ੍ਰਧਾਨ ਬਲਜਿੰਦਰ ਕੁਮਾਰ ਸ਼ਰਮਾ, ਸਕੱਤਰ ਇੰਜ. ਨਛੱਤਰ ਸਿੰਘ, ਮੀਤ ਪ੍ਰਧਾਨ ਹਰਜਿੰਦਰ ਸਿੰਘ,ਮੀਤ ਸਕੱਤਰ ਮੋਹਨ ਲਾਲ, ਖਜਾਨਚੀ ਭੀਮ ਸੈਨ ਅਤੇ ਜੋਨ ਸਕੱਤਰ ਨਗਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਪੀਐਸਈਬੀ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਬੋਰਡ ਮੈਨੇਜਮੈਂਟ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਲ ਫਿਰੋਜਪੁਰ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਸ/ਡ ਦੇ ਪ੍ਰਧਾਨ ਰੇਸ਼ਮ ਸਿੰਘ ਵੱਲੋਂ ਸੰਘਰਸ਼ ਦੇ ਰੂਪ ਵਿੱਚ ਲਾਗੂ ਕੀਤੀ ਵਰਕ ਟੂ ਰੂਲ ਤੋਂ ਔਖੇ ਹੋਏ ਅਧਿਕਾਰੀਆਂ ਵੱਲੋਂ ਉਨਾਂ ਦੀ ਬਦਲੀ ਕਰਨ ਅਤੇ ਮੁਅੱਤਲੀ ਦੇ ਹੁਕਮ ਕੀਤੇ ਗਏ ਜਿਸ ਦੀ ਸਰਕਲ ਕਮੇਟੀ ਬਠਿੰਡਾ ਪੂਰਜੋਰ ਸ਼ਬਦਾਂ ’ਚ ਨਿਖੇਧੀ ਕਰਦੀ ਹੈ। ਉਨਾਂ ਆਖਿਆ ਕਿ ਜੇਕਰ ਮੈਨੇਜਮੈਂਟ ਨੇ ਇਨਾਂ ਆਗੂਆਂ ਦੀ ਬਦਲੀ ਅਤੇ ਮੁਅੱਤਲੀ ਦੇ ਹੁਕਮ ਰੱਦ ਨਾ ਕੀਤੇ ਤਾਂ ਬਠਿੰਡਾ ਸਰਕਲ ਦੇ ਸਮੂਹ ਸਾਥੀ ਫਿਰੋਜਪੁਰ ਸਰਕਲ ਨਾਲ ਮੋਢੇ ਨਾਲ ਮੋਢਾ ਜੋੜ ਕੇ  ਸੰਘਰਸ ਵਿਚ ਸਾਮਲ ਹੋਣਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!