ਅਸ਼ੋਕ ਵਰਮਾ
ਬਠਿੰਡਾ, 7 ਜੁਲਾਈ। ਸ਼੍ਰੋਮਣੀ ਅਕਾਲੀ ਦਲ(ਬ) ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਵਿੱਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਬਠਿੰਡਾ ਸ਼ਹਿਰ ਵਿੱਚ 8 ਜਗਾ ਤੇ ਰੋਸ ਮੁਜਹਾਰੇ ਕੀਤੇ ਗਏ । ਇਹਨਾਂ ਮੁਜਹਰਿਆਂ ਵਿੱਚ ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ, ਬਲਵੰਤ ਰਾਏ ਨਾਥ, ਰਾਜਬਿੰਦਰ ਸਿੰਘ ਸਿੱਧੂ,ਭੁਪਿੰਦਰ ਸਿੰਘ ਭੁੱਲਰ, ਬਬਲੀ ਢਿਲੋਂ, ਬੀਬੀ ਜੋਗਿੰਦਰ ਕੌਰ, ਚਮਕੌਰ ਸਿੰਘ ਮਾਨ, ਡਾ .ਓਮ ਪ੍ਰਕਾਸ਼ ਸ਼ਰਮਾਂ,ਨਿਰਮਲ ਸਿੰਘ ਸੰਧੂ, ਮੋਹਨਜੀਤ ਸਿੰਘ ਪੁਰੀ ਅਤੇ ਰਾਕੇਸ਼ ਸਿੰਗਲਾ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ।
ਇਸ ਮੌਕੇ ਸ਼੍ਰੀ ਸਿੰਗਲਾ ਨੇ ਕਿਹਾ ਕਿ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਪੰਜਾਬ ਦੀਆਂ ਸਰਕਾਰਾਂ ਵੱਲੋਂ ਕੀਤੇ ਬੇਲੋੜੇ ਵਾਧੇ ਨੂੰ ਵਾਪਸ ਲੈਣਾਂ ਚਾਹੀਦਾ ਹੈ । ਉਹਨਾਂ ਪੰਜਾਬ ਸਰਕਾਰ ਵੱਲੋਂ ਡੀਜਲ ਪੈਟਰੋਲ ਤੇ ਲਗਾਏ ਵੱਖਰੇ ਟੈਕਸ ਦੀ ਸਖ਼ਤ ਨਿਖੇਧੀ ਕੀਤੀ । ਕੱਟੇ ਹੋਏ ਨੀਲੇ ਕਾਰਡਾਂ ਦੀ ਮੁੜ-ਬਹਾਲੀ ਦੀ ਮੰਗ ਕਰਦਿਆ ਉਹਨਾਂ ਕਰੋਨਾ ਮਾਹਾਂਮਾਰੀ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਕੀਤੇ ਕਥਿਤ ਰਾਸ਼ਨ ਘੁਟਾਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ। ਉਹਨਾਂ ਦੋਸ਼ ਲਗਾਇਆ ਕਿ ਕਾਂਗਰਸ ਆਗੂਆਂ ਨੇ ਜਿਆਦਤਰ ਅਨਾਜ਼ ਆਪਣੇ ਕੋਲ ਜਮਾਂ ਕਰਕੇ ਗਾਇਬ ਕੀਤਾ ਤੇ ਬਾਕੀ ਆਪਣੇ ਚਹੇਤਿਆਂ ਨੂੰ ਆਪਣੇ ਨਿੱਜੀ ਫਾਇਦੇ ਲਈ ਵੰਡ ਦਿੱਤਾ ਹੈ ਜਿਸ ਕਾਰਨ ਗਰੀਬ ਅਤੇ ਜਰੂਰਤਮੰਦ ਇਸ ਸਹੂਲਤ ਤੋਂ ਵਾਝਾਂ ਹੋ ਗਿਆ । ਇਸ ਮੌਕੇ ਹੋਰਨਾ ਤੋ ਇਲਾਵਾ ਹਰਪਾਲ ਢਿੱਲੋ, ਗੁਰਸੇਵਕ ਮਾਨ, ਹਰਜਿੰਦਰ ਸ਼ਿੰਦਾ, ਹਰਵਿੰਦਰ ਗੰਜੂ (ਸਾਰੇ ਸਾਬਕਾ ਕੌਸਲਰ), ਹੈਪੀ ਕੰਵਰ ਅਤੇ ਦੇਸਰਾਜ ਗੁਰ ਆਦਿ ਹਾਜਰ ਸਨ।