2.1 C
United Kingdom
Saturday, March 7, 2026

More

    ਆਪਣੀਆਂ ਤਨਖਾਹਾਂ ਖਾਤਰ ਟਾਵਰ ‘ਤੇ ਚੜੇ ਬੀਐਸਐਨਐਲ ਕਾਮੇ

    ਅਸ਼ੋਕ ਵਰਮਾ
    ਬਠਿੰਡਾ, 6 ਜੁਲਾਈ। ਬੀਐਸਐਨਐਲ ਠੇਕਾ ਮੁਲਾਜ਼ਮ ਵਰਕਰਜ਼ ਯੂਨੀਅਨ ਅਪਣੀਆਂ ਤਨਖਾਹਾਂ ਲੈਣ ਲਈ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਬੈਠੇ ਠੇਕਾ ਮੁਲਾਜਮ ਟਾਵਰ ਤੇ ਚੜ ਗਏ ਜਿਸ ਉਪਰੰਤ ਮਹੌਲ ਭਖ ਗਿਆ ਹੈ। ਇਸ ਬਾਰੇ ਪਤਾ ਲੱਗਦਿਆਂ ਐਸਪੀ ਜਸਪਾਲ ਸਿੰਘ ਅਤੇ  ਡੀਐਸਪੀ ਸਿਟੀ ਗੁਰਜੀਤ ਸਿੰਘ ਰੋਮਾਣਾ ਪੁਲਿਸ ਫੋਰਸ ਨਾਲ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ਾਂ ਸ਼ੁਰੂ ਕੀਤੀਆਂ।
    ਪੁਲਿਸ ਅਧਿਕਾਰੀਆਂ ਨੇ ਬੀਐਸਐਨਐਲ ਅਤੇ ਸਬੰਧਤ ਠੇਕੇਦਾਰ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਵਾਉਣ ’ਚ ਸਫਲਤਾ ਹਾਸਲ ਕਰ ਲਈ। ਟਾਵਰ ਤੇ ਬੈਠੇ ਮੁਲਾਜਮਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਉਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਉਹ ਹੇਠਾਂ ਨਹੀਂ ਉੱਤਰਨਗੇ। ਉਨਾਂ ਆਖਿਆ ਕਿ ਜੇਕਰ ਤਨਖਾਹਾਂ ਨਾਂ ਦਿੱਤੀਆਂ ਤਾਂ ਪ੍ਰਬੰਧਕਾਂ ਦੇ ਨੱਕ ’ਚ ਦਮ ਕਰ ਦਿੱਤਾ ਜਾਏਗਾ।
                          ਟਾਵਰ ਤੇ ਚੜੇ ਠੇਕਾ ਮੁਲਾਜਮਾਂ ਦੀ ਪਛਾਣ ਰਾਜਾ ਸਿੰਘ ਰਾਮਪੁਰਾ, ਜਸਵਿੰਦਰ ਸਿੰਘ ਬਠਿੰਡਾ, ਰੇਸ਼ਮ ਸਿੰਘ ਤਲਵੰਡੀ ਸਾਬੋ ਅਤੇ ਮਨਜੀਤ ਸਿੰਘ ਸਰਦੂਲਗੜ ਵਜੋਂ ਹੋਈ ਹੈ। ਭੜਕੇ ਮੁਲਾਜਮਾਂ ਨੇ  ਜੋਰਦਾਰ ਨਾਅਰੇਬਾਜੀ ਕੀਤੀ। ਬੀਐਸਐਨਐਲ ਕੰਟ੍ਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਜੇ ਸਿੰਘ ਨੇ ਦੱਸਿਆ ਕਿ ਉਨਾਂ ਨੂੰ  ਪਿਛਲੇ17 ਮਹੀਨਿਆਂ ਤੋਂ ਲਗਾਤਾਰ ਤਨਖ਼ਾਹ ਨਹੀਂ ਦਿੱਤੀ ਗਈ ਹੈ ਜਿਸ ਕਰਕੇ ਉਨਾਂ ਦੇ  ਚੁੱਲਿਆਂ ਤੇ ਸੰਕਟ ਖੜਾ ਹੋ ਗਿਆ ਹੈ। ਉਨਾਂ ਕਿਹਾ ਕਿ ਬਾਰ ਬਾਰ ਤਨਖਾਹ ਮੰਗਣ ਦੇ ਬਾਵਜੂਦ ਉਨਾਂ ਦਾ ਮਸਲਾ ਹੱਲ ਨਹੀਂ ਹੋਇਆ ਜਿਸ ਕਰਕੇ ਵਰਕਰਾਂ ‘ਚ ਐਨਾ ਰੋਸ ਫ਼ੈਲ ਗਿਆ ਹੈ ਕਿ ਆਰ ਪਾਰ ਦੀ ਲੜਾਈ ਲੜਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਬਚਿਆ ਹੈ। ਉਨਾਂ ਆਖਿਆ ਕਿ ਪ੍ਰਬੰਧਕ ਸਮਝ ਲੈਣ ਨਹੀਂ ਤਾਂ ਉਹ ਪ੍ਰੀਵਾਰਾਂ ਤੇ ਬੱਚਿਆਂ ਸਮੇਤ ਸੜਕਾਂ ਤੇ ਉੱਤਰ ਸਕਦੇ ਹਨ।
                        ਟਾਵਰ ‘ਤੇ ਚੜੇ ਰਾਜਾ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਦੋ ਛੋਟੇ ਛੋਟੇ ਬੱਚੇ ਹਨ, ਪਰ ਤਨਖ਼ਾਹ ਨਾ ਮਿਲਣ ਕਾਰਨ ਉਨਾਂ ਨੂੰ ਗੁਜ਼ਾਰਾ ਔਖਾ ਹੋ ਗਿਆ ਹੈ। ਉਨਾਂ ਦੱਸਿਆ ਕਿ ਜਦੋਂ ਵੀ ਉਹ ਠੇਕੇਦਾਰ ਨਾਲ ਗੱਲ ਕਰਦੇ ਹਨ ਤਾਂ ਉਹ ਬੀਐਸਐਨਐਲ ਮੈਨੇਜ਼ਮੈਂਟ ਵੱਲੋਂ ਤਨਖਾਹ ਦੇਣ ਬਾਰੇ ਆਖ ਦਿੰੰੰਦਾ ਹੈ ਜਦੋਂਕਿ ਅਧਿਕਾਰੀਆਂ ਵੱਲੋਂ ਵੀ ਟਾਲ ਮਟੋਲ ਕੀਤੀ ਜਾਂਦੀ ਰਹੀ ਹੈ। ਉਨਾਂ ਆਖਿਆ ਕਿ ਹੁਣ ਉਨਾਂ ਨੂੰ ਮਜਬੂਰੀ ਵੱਸ ਸਖਤ ਕਦਮ ਚੁੱਕਣਾ ਪਿਆ ਹੈ। ਉਨਾਂ ਆਖਿਆ ਕਿ ਲੋੜ ਤਾਂ ਠੇਕੇਦਾਰ ਨੂੰ ਵਰਜ ਕੇ ਤਨਖਾਹਾਂ ਜਾਰੀ ਕਰਵਾਉਣ ਦੀ ਸੀ ਪਰ ਅਫਸਰ ਕਥਿਤ ਪੁਸ਼ਤਪਨਾਹੀ ਕਰਦੇ ਰਹੇ ਹਨ। ਉਨਾਂ ਆਖਿਆ ਕਿ  ਜੇਕਰ ਮਸਲਾ ਹੱਲ ਨਾਂ ਕੀਤਾ ਗਿਆ  ਤਾਂ ਸੰਘਰਸ਼ ਹੋਰ ਵੀ ਤੇਜ ਕੀਤਾ ਜਾਏਗਾ ਜਿਸ ਦੇ ਸਿੱਟਿਆਂ ਪ੍ਰਤੀ ਸਰਕਾਰ ਤੇ ਬੀਐਸਐਨਐਲ ਜਿੰਮੇਵਾਰ ਹੋਵੇਗਾ।
                   ਆਮ ਆਦਮੀ ਪਾਰਟੀ ਵੱਲੋਂ ਹਮਾਇਤ
     ਮੌਕੇ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ  ਨਵਦੀਪ ਜੀਦਾ ਦਾ ਕਹਿਣਾ ਸੀ ਕਿ ਗਰੀਬ ਠੇਕਾ ਮੁਲਾਜ਼ਮਾਂ ਦੀ ਤਨਖ਼ਾਹਾਂ ਨਾ ਆਉਣ ਦੇ ਕਾਰਨ ਉਨਾਂ ਦੀ ਆਰਥਿਕ ਸਥਿਤੀ ਹੁਣ ਹੱਦ ਤੋਂ ਵੱਧ ਵਿਗੜ ਚੁੱਕੀ ਹੈ ਜਿਸ ਕਰਕੇ ਉਨਾ ਨੂੰ ਇਹ ਲੜਾਈ ਲੜਨੀ ਹੀ ਪੈ ਰਹੀ ਹੈ । ਉਨਾਂ ਦੋਸ਼ ਲਾਇਆ ਕਿ ਇਸ ਮਾਮਲੇ ਲਈ ਬੀਐਸਐਨਐਲ ਅਧਿਕਾਰੀਆਂ ਤੇ ਠੇਕੇਦਾਰ ਦੀ ਕਥਿਤ ਮਿਲੀਭੁਗਤ ਜਿੰਮੇਵਾਰ ਹੈ। ਉਨਾਂ ਆਖਿਆ ਕਿ ਆਪ ਇੰਨਾਂ ਠੇਕਾ ਮੁਲਾਜਮਾਂ ਦੀ ਲੜਾਈ ਦੀ ਪੂਰਨ ਹਮਾਇਤ ਕਰਦੀ ਹੈ ਅਤੇ ਸੰਘਰਸ਼ ’ਚ ਪੂਰਾ ਪੂਰਾ ਸਾਥ ਦਿੱਤਾ ਜਾਏਗਾ।
                      ਮਸਲੇ ਦਾ ਹੱਲ ਜਲਦੀ:ਜੀਐਮ
    ਬੀਐਸਐਨਐਲ ਦੇ ਜੀਐਮ ਰਾਹੁਲ ਅਸ਼ੋਕਾ ਜਾਨ ਨੇ ਦੱਸਿਆ ਕਿ  ਫੰਡ ਦੀ ਘਾਟ ਆ ਰਹੀ ਹੈ ਜਿਸ ਬਾਰੇ ਉਨਾਂ ਨੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾ ਦਿੱਤਾ  ਹੈ। ਉਨਾਂ ਆਖਿਆ ਕਿ ਜਲਦੀ ਤੋਂ ਜਲਦੀ  ਇਸ ਮਸਲੇ ਨੂੰ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ ਹੈ।
                 ਮਸਲਾ ਹੱਲ ਕਰਵਾਇਆ:ਐਸਪੀ
    ਐਸਪੀ ਸਿਟੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਮਸਲਾ ਨਿਪਟਾ ਦਿੱਤਾ ਗਿਆ ਹੈ। ਉਨਾਂ ਆਖਿਆ ਕਿ ਠੇਕਾ ਮੁਲਾਜਮਾਂ ਨੂੰ 15 ਲੱਖ ਰੁਪਿਆ ਜੁਲਾਈ ਮਹੀਨੇ ’ਚ ਅਦਾ ਕੀਤਾ ਜਾਏਗਾ ਜਦੋਂਕਿ ਬਾਕੀ ਪੈਸੇ ਛੇ ਮਹੀਿਿਨਆਂ ਦੇ ਅੰਦਰ ਅੰਦਰ ਦਿੱਤੇ ਜਾਣਗੇ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!