3.8 C
United Kingdom
Friday, March 6, 2026

More

    ਕੋਰੋਨਾ ਖਿਲਾਫ਼ ਮਿਸ਼ਨ ਲੋਕਾਂ ਦੇ ਸਹਿਯੋਗ ਨਾਲ ਹੀ ਹੋਵੇਗਾ ਫ਼ਤਿਹ- ਹਰਮਨਬੀਰ ਸਿੰਘ ਗਿੱਲ

    ਮੋਗਾ/ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਲ)

    ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਕਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸ਼ੁਰੂ ਕੀਤੇ ਮਿਸ਼ਨ ਫ਼ਤਹਿ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਮੌਕੇ ਨਿਹਾਲ ਸਿੰਘ ਵਾਲਾ ਥਾਣਾ ਮੁਖੀ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਏ ਐੱਸ ਆਈ ਸਤਨਾਮ ਕੌਰ , ਨੇ ਕਿਹਾ ਕਿ ਕਰੋਨਾ ਵਾਇਰਸ ਜਾਨਲੇਵਾ ਵਾਇਰਸ ਅਤੇ ਹਰ ਵਿਅਕਤੀ ਕਰੋਨਾ ਵਾਇਰਸ ਨੂੰ ਖਤਮ ਕਰਨ ਚ ਸਹਿਯੋਗ ਦੇਵੇ ਤਾਂ ਆਸਾਨੀ ਨਾਲ ਕਰੋਨਾ ਦੀ ਜੰਗ ਜਿੱਤੀ ਜਾ ਸਕਦੀ ਹੈ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਾਲਾਬੰਦੀ ਹਟਾ ਦਿੱਤੀ ਗਈ ਹੈ, ਜਿਸ ਕਾਰਨ ਬਾਜ਼ਾਰ ਖੁੱਲ੍ਹ ਗਏ ਹਨ। ਲੋਕ ਆਪਣੇ ਕੰਮਾਂ ਤੇ ਘਰੋਂ ਬਾਹਰ ਆ ਰਹੇ ਹਨ ਉਨ੍ਹਾਂ ਕਿਹਾ ਕਿ ਹਰ ਆਦਮੀ ਦੀ ਜ਼ਿੰਮੇਵਾਰੀ ਪਹਿਲਾਂ ਨਾਲੋਂ ਵੱਧ ਜਾਂਦੀ ਹੈ ਕਰੋਨਾ ਤੋਂ ਬਚਣ ਲਈ ਹਰ ਆਦਮੀ ਦਾ ਫਰਜ਼ ਬਣਦਾ ਹੈ ਕਿ ਮਾਸਕ ਪਾ ਕੇ ਕੰਮ ਕਰਨ
    ਏਐਸਆਈ ਸਤਨਾਮ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਜ਼ਮੀ ਕੀਤਾ ਗਿਆ ਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਾਇਆ ਜਾਵੇ ਅਤੇ ਜਨਤਕ ਥਾਂ ਤੇ ਥੁੱਕਣ ਦੀ ਮਨਾਹੀ ਹੈ ਅਤੇ ਜਨਤਕ ਥਾਂ ਤੇ ਜੇ ਕਿਸੇ ਦੇ ਮਾਸਕ ਨਹੀਂ ਪਾਇਆ ਤਾਂ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਅਤੇ ਜਨਤਕ ਥਾਂ ਤੇ ਚੁੱਕਣ ਵਾਲੇ ਨੂੰ ਵੀ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਕਾਂਤਵਾਸ ਦੀ ਉਲੰਘਣਾ ਕਰਨ ਵਾਲਿਆਂ ਨੂੰ 2000 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ, ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਬੱਸ ਮਾਲਕਾਂ ਨੂੰ 3000 ਰੁਪਏ ਜੁਰਮਾਨਾ ਕਾਰ ਵਾਲਿਆਂ ਮਾਲਕਾਂ ਨੂੰ 2000 ਰੁਪਏ ਜੁਰਮਾਨਾ ਮੋਟਰਸਾਈਕਲ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਨ੍ਹਾਂ ਹੁਕਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣਾ ਨਿਹਾਲ ਸਿੰਘ ਵਾਲਾ ਦੇ ਏ ਐੱਸ ਆਈ ਸਤਨਾਮ ਕੌਰ , ਏ ਐੱਸ ਆਈ ਗੁਰਮੀਤ ਸਿੰਘ ,ਏ ਐੱਸ ਆਈ ਸ਼ਮਸ਼ੇਰ ਸਿੰਘ , ਹੌਲਦਾਰ ਕੁਲਵਿੰਦਰ ਸਿੰਘ , ਹੌਲਦਾਰ ਮਨਦੀਪ ਕੌਰ,ਸਿਪਾਹੀ ਲਵਪ੍ਰੀਤ ਸਿੰਘ ਅਤੇ ਸਿਪਾਹੀ ਰਜਨੀ ਬਾਲਾ,ਸਮੇਤ ਪੁਲਿਸ ਪਾਰਟੀ ਨੇ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ ਚ ਨਾਕਾ ਲਗਾ ਕੇ ਕਰੋਨਾ ਵਾਇਰਸ ਕਰਕੇ ਜਿਨ੍ਹਾਂ ਦੇ ਮਾਸਕ ਨਹੀਂ ਲਏ ਸਨ ਉਨ੍ਹਾਂ ਦੇ ਚਲਾਨ ਕੱਟੇ ਗਏ ਅਤੇ ਗੱਡੀਆਂ ਰੋਕ ਕੇ ਚੈਕਿੰਗ ਕੀਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!