22.5 C
United Kingdom
Sunday, June 21, 2026

More

    ਸਹਿਕਾਰਤਾ ਵਿਭਾਗ ਨੇ ਮਿਸ਼ਨ ਫ਼ਤਿਹ ਦਾ ਝੰਡਾ ਕੀਤਾ ਬੁਲੰਦ

    ਅਸ਼ੋਕ ਵਰਮਾ 
    ਬਠਿੰਡਾ, 5 ਜੁਲਾਈ-

    ਜ਼ਿਲੇ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਦੀ ਅਗਵਾਈ ’ਚ ਕੋਵਿਡ ਸਾਵਧਾਨੀਆਂ ਪ੍ਰਤੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ’ਚ ਹਿੱਸਾ ਪਾਉਂਦਿਆਂ ਸਹਿਕਾਰਤਾ ਵਿਭਾਗ ਨੇ ਅੱਜ ਪਿੰਡ-ਪਿੰਡ ਲੋਕਾਂ ਨੂੰ ਮਾਸਕ ਪਾਉਣ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਵਾਰ-ਵਾਰ ਹੱਥ ਧੋਣ ਦਾ ਸੁਨੇਹਾ ਦਿੱਤਾ।
    ਡੀ ਆਰ ਸਹਿਕਾਰੀ ਸਭਾਵਾਂ ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਜਾਗਰੂਕਤਾ ਰਾਹੀਂ ਕੋਵਿਡ ਸਾਵਧਾਨੀਆਂ ਪ੍ਰਤੀ ਖਬਰਦਾਰ ਕਰਕੇ, ਰਾਜ ਨੂੰ ਕੋਵਿਡ ਮੁਕਤ ਬਣਾਉਣ ਲਈ ਆਰੰਭੇ ਮਿਸ਼ਨ ਫ਼ਤਿਹ ਨੂੰ ਅੱਜ ਸਹਿਕਾਰੀ ਸਭਾਵਾਂ ਦੇ ਸਟਾਫ਼ ਅਤੇ ਪ੍ਰਬੰਧਕੀ ਕਮੇਟੀਆਂ ਨੇ ਆਪ-ਮੁਹਾਰੇ ਮਿਸ਼ਨ ਵਜੋਂ ਲੈ ਕੇ ਘਰ-ਘਰ ਪ੍ਰਚਾਰਿਆ।


    ਉਨਾਂ ਦੱਸਿਆ ਕਿ ਜ਼ਿਲੇ ’ਚ ਸਹਿਕਾਰੀ ਸਭਾਵਾਂ ਦੇ 249 ਕਰਮਚਾਰੀ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਜੁੜ ਕੇ, ਉਨਾਂ ਦੀਆਂ ਖੇਤੀਬਾੜੀ ਅਤੇ ਘਰੇਲੂ ਲੋੜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਂਵਾਰੀ ਤਹਿਤ ਮਿਸ਼ਨ ਫ਼ਤਿਹ ਨੂੰ ਵੀ ਆਮ ਲੋਕਾਂ ਤੱਕ ਲਿਜਾ ਰਹੀਆਂ ਹਨ। ਇੰਨਾਂ ਨੇ ਅੱਜ ਜ਼ਿਲੇ ਵਿਚ 14500 ਘਰਾਂ ਤੱਕ ਪਹੁੰਚ ਕਰਕੇ ਉਨਾਂ ਨੂੰ ਮਿਸ਼ਨ ਫਤਿਹ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
    ਏ ਆਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲੇ ’ਚ ਸਹਿਕਾਰਤਾ ਵਿਭਾਗ ਵੱਲੋਂ ਕੋਵਿਡ ਲਾਕਡਾਊਨ ਦੌਰਾਨ ਆਪਣੀਆਂ ਸਹਿਕਾਰੀ ਸਭਾਵਾਂ ਰਾਹੀਂ ਪਿੰਡਾਂ ’ਚ ਜ਼ਰੂਰੀ ਵਸਤਾਂ ਦੀ ਪੂਰਤੀ ਕੀਤੀ ਗਈ ਸੀ। ਵਿਭਾਗ ਦਾ ਸਟਾਫ਼ ਅਤੇ ਸਭਾਵਾਂ ਦੀਆਂ ਪ੍ਰਬੰਧਕੀ ਕਮੇਟੀਆਂ ਆਪਣੀ ਉਸੇ ਮਿਸ਼ਨਰੀ ਭਾਵਨਾ ਤਹਿਤ ਮਿਸ਼ਨ ਫ਼ਤਿਹ ਨੂੰ ਵੀ ਜ਼ਮੀਨੀ ਪੱਧਰ ਤੱਕ ਲਿਜਾਣ ’ਚ ਜੁਟੀਆਂ ਹੋਈਆਂ ਹਨ।
    ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਜ਼ਿਲੇ ’ਚ ਵੱਖ-ਵੱਖ ਵਿਭਾਗਾਂ ਵੱਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਨ ਦੀ ਮੁਹਿੰਮ ਦੀ ਸੰਭਾਲੀ ਵਾਗਡੋਰ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲੇ ਨੂੰ ਅਸਲ ਸਫ਼ਲਤਾ ਉਸ ਵੇਲੇ ਮਿਲੇਗੀ ਜਦੋਂ ਜ਼ਿਲੇ ’ਚ ਇੱਕ ਵੀ ਪਾਜ਼ਿਟਿਵ ਕੇਸ ਸਾਹਮਣੇ ਨਹੀਂ ਆਵੇਗਾ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਾਵਧਾਨੀਆਂ ਦੀ ਪਾਲਣਾ ਕਰਨ ’ਚ ਭੋਰਾ ਵੀ ਲਾਪ੍ਰਵਾਹੀ ਨਾ ਕਰਨ, ਕਿਉਂ ਜੋ ਇਸ ਮਹਾਂਮਾਰੀ ਦਾ ਇਲਾਜ ਸਾਵਧਾਨੀਆਂ ਹੀ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!