3.1 C
United Kingdom
Sunday, March 8, 2026

More

    ਜਿੰਦਗੀਆਂ ਨੂੰ ਨਿਗਲਣ ਲੱਗਿਆ ਤਾਪਮਾਨ ’ਚ ਵਾਧਾ

    ਬਠਿੰਡਾ ’ਚ 1 ਹੋਰ ਮੌਤ,1 ਗੰਭੀਰ

    ਅਸ਼ੋਕ ਵਰਮਾ
    ਬਠਿੰਡਾ,4 ਜੁਲਾਈ । ਬਠਿੰਡਾ ਪੱਟੀ ਵਿੱਚ ਸੂਰਜ ਦਾ ਕਹਿਰ ਜਾਰੀ ਹੈ ।ਇਲਾਕੇ ‘ਚ ਇਕਦਮ ਚੜੇ ਪਾਰੇ ਨੇ ਜ਼ਿੰਦਗੀ ਰੋਕ ਦਿੱਤੀ ਹੈ । ਬੀਤੇ ਕੁੱਝ ਦਿਨਾਂ ਤੋਂ ਵਧੇ ਤਾਪਮਾਨ ਨੇ ਜਿੱਥੇ ਆਮ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਉੱਥੇ ਹੀ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ।ਗੋਨਿਆਣਾ ਰੋਡ  ਤੇ ਝੀਲ ਨੰਬਰ ਤਿੰਨ ਲਾਗੇ ਇੱਕ ਆਟੋ ਕੋਲ ਖਲੋਤਾ ਨੌਜਵਾਨ ਅਚਾਨਕ ਚੱਕਰ ਆਉਣ ਨਾਲ ਗਿਆ। ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੂਚਨਾ ਮਿਲਣ ਤੇ ਸੰਸਥਾ ਦੇ ਮੈਂਬਰ ਕਮਲਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਐਂਬੂਲੈਂਸ ਲੈਕੇ ਮੌਕੇ ਤੇ ਪਹੁੰਚੇ ਜਿੰਨਾਂ ਬੇਹੋਸ਼ ਨੌਜਵਾਨ ਨੂੰ ਹਸਪਤਾਲ ਲਿਆਂਦਾ। ਡਾਕਟਰਾਂ ਨੇ ਜਾਂਚ ਉਪਰੰਤ ਨੌਜਵਾਨ ਨੂੰ ਮਿ੍ਰਤਕ ਕਰਾਰ ਦਿੱਤਾ। ਮਿ੍ਰਤਕ ਨੌਜਵਾਨ ਦੀ ਪਛਾਣ ਸੋਨੂੰ ਵਾਸੀ ਸੁੱਚਾ ਸਿੰਘ ਨਗਰ ਗਲੀ ਨੰਬਰ 9 ਵਜੋਂ ਹੋਈ ਹੈ।  
                         ਇਸੇ ਤਰਾਂ ਹੀ ਬਠਿੰਡਾ ਮਾਨਸਾ ਰੋਡ‘ ਤੇ ਪੁਲਿਸ ਲਾਈਨ ਨੇੜੇ ਗਰਮੀ ਦੇ ਬੁਖਾਰ ਕਾਰਨ ਇਕ ਅਣਪਛਾਤਾ ਵਿਅਕਤੀ ਬੇਹੋਸ਼ ਹੋ ਗਿਆ ਕਿ।  ਸਹਾਰਾ ਜਨ ਸੇਵਾ ਦੇ ਵਲੰਟੀਅਰ ਹਰਬੰਸ ਸਿੰਘ ਨੇ ਬੇਹੋਸ਼ ਵਿਅਕਤੀ ਨੂੰ ਹਸਪਤਾਲ ਦਾ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ। ਡਾਕਟਰਾਂ ਨੇ ਮਰੀਜ ਦੀ ਹਾਲਤ ਨੂੰ ਦੇਖਦਿਆਂ ਤੁਰੰਤ ਆਕਸੀਜਨ ਲਾਈ। ਸਹਾਰਾ ਟੀਮ ਨੇ ਬਰਫ ਦੀ ਸਹਾਇਤਾ ਨਾਲ ਬੇਹੋਸ਼ ਵਿਅਕਤੀ ਦੇ ਬੁਖਾਰ ਨੂੰ ਹੇਠਾਂ ਲਿਆਂਦਾ, ਪਰ 20 ਘੰਟਿਆਂ ਬਾਅਦ ਵੀ  ਉਹ ਹੋਸ਼ ਵਿਚ ਨਹੀਂ ਆਇਆ। ਸਹਾਰਾ ਦੇ ਪ੍ਰਧਾਨ ਵਿਜੇ ਗੋਹਿਲ ਨੇ ਦੱਸਿਆ ਕਿ  ਟੀਮ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਉਸ ਦੀ ਲਗਾਤਾਰ ਦੇਖਭਾਲ ਕਰ ਰਹੀ ਹੈ ਪਰ ਸਥਿਤੀ ਨਾਜੁਕ ਬਣੀ ਹੋਈ ਹੈ।
                           ਦੂਜੇ ਬੰਨੇ  ਅੱਜ ਇਥੇ ਤਾਪਮਾਨ ਘਟ ਕੇ ਬੇਸ਼ੱਕ 38.9 ਡਿਗਰੀ ਰਹਿ ਗਿਆ ਪਰ ਲੂਅ ਚੱਲਣ ਕਾਰਨ ਬਣੇ ਤਾਪਮਾਨ ਕਾਰਨ ਲੋਕ ਬੇਹਾਲ ਹੋ ਗਏ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਬਾਰਸ਼ ਦੇ ਆਸਾਰ ਹਨ।   ਤਾਪਮਾਨ ਦੇ ਵਾਧੇ ਦਾ ਅਸਰ ਬਰਫ ਅਤੇ ਨਿੰਬੂਆਂ ਦੀ ਵਿਕਰੀ ‘ਤੇ ਵੀ ਪਿਆ ਹੈ । ਗਰਮੀ ਕਾਰਨ ਬਰਫ ਦੀ ਲਾਗਤ ਕਾਫੀ ਵਧ ਗਈ ਹੈ ਅਤੇ ਨਿੰਬੂ ਵੀ ਜ਼ਿਆਦਾ ਲੱਗ ਰਹੇ ਹਨ । ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਸੰਸਥਾ ਵੱਲੋਂ ਠੰਢੇ ਪਾਣੀ ਤੇ ਬਰਫ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਗਰਮੀ ਅੱਗੇ ਸਭ ਬੌਣਾ ਸਿੱਧ ਹੋ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!