16.9 C
United Kingdom
Sunday, June 7, 2026

More

    7 ਜੁਲਾਈ ਨੂੰ ਪੰਜਾਬ ਭਰ ‘ਚ ਜ਼ਿਲਾ ਪੱਧਰੀ ਧਰਨੇ ਦੇਵਾਂਗੇ- ਸੰਤ ਘੁੰਨਸ

    ਮਹਿਲ ਕਲਾ 4 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜੇਕਰ ਕਿਸਾਨ ਹਿਤੈਸ਼ੀ ਹੈ ਦੇ ਦਰਦ ਨੂੰ ਤਾਂ ਪੈਟਰੋਲ ਤੇ ਡੀਜਲ ‘ਤੇ ਪੰਜਾਬ ਦਾ ਵੈਟ 10 ਰੁਪਏ ਪ੍ਰਤੀ ਲੀਟਰ ਘਟਾ ਕੇ ਕਿਸਾਨਾਂ ਤੇ ਲੋਕਾਂ ਦੇ ਹੱਕ ‘ਚ ਫ਼ੈਸਲਾ ਦੇਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਭਾਈਵਾਲ ਭਾਜਪਾ ਸਰਕਾਰ ਖ਼ਿਲਾਫ਼ ਤੇਲ ਦੀਆਂ ਕੀਮਤਾਂ ਨੂੰ ਘਟਾਉਣ ਲਈ ਪੰਜਾਬ ਸਰਕਾਰ ਦੇ ਨਾਲ ਹਰ ਕਦਮ ਚੁੱਕਣ ਲਈ ਤਿਆਰ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਅਤੇ ਹਲਕਾ ਮਹਿਲ ਕਲਾਂ ਦੇ ਇੰਚਾਰਜ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਨੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਹੇ।

    ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਖ਼ਿਲਾਫ਼ ਪੰਜਾਬ ਵੈਟ ਘਟਾਉਣ ਲਈ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਅੱਗੇ 7 ਜੁਲਾਈ ਨੂੰ ਜ਼ਿਲਾ ਪੱਧਰੀ ਧਰਨੇ ਦੇ ਕੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਧਰਨਿਆਂ ‘ਚ ਵਰਕਰਾਂ ਨੂੰ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ 10 ਰੁਪਏ ਵੈਟ ਘਟਾਉਣ ਉਪਰੰਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੀਮਤਾਂ ਘਟਾਉਣ ਲਈ ਦਬਾਅ ਬਨਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖਾਲੀ ਖ਼ਜ਼ਾਨੇ ਦਾ ਿਢੰਡੋਰਾ ਪਿੱਟ ਕੇ ਲੋਕਾਂ ‘ਤੇ ਲਗਾਤਾਰ ਬੋਝ ਪਾ ਰਹੀ ਹੈ, ਜਦ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਕਦੇ ਖ਼ਜ਼ਾਨਾ ਖਾਲੀ ਹੀ ਨਹੀਂ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਗ਼ਰੀਬ ਪਰਿਵਾਰਾਂ ਦੇ ਨੀਲੇ ਕਾਰਡ ਬਣਾ ਕੇ ਉਨ੍ਹਾਂ ਨੂੰ 2 ਰੁਪਏ ਕਿੱਲੋ ਕਣਕ ਦੀ ਸਹੂਲਤ ਦਿੱਤੀ ਹੋਈ ਸੀ, ਪਰ ਹੁਣ ਕਾਂਗਰਸ ਸਰਕਾਰ ਨੇ ਇੰਨ੍ਹਾਂ ਨੀਲੇ ਕਾਰਡਾਂ ਨੂੰ ਬਿਨ੍ਹਾਂ ਪੜਤਾਲ ਕੀਤੇ ਵੱਡੀ ਪੱਧਰ ‘ਤੇ ਕੱਟ ਕੇ ਗ਼ਰੀਬ ਪਰਿਵਾਰਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਗ਼ਰੀਬ ਪਰਿਵਾਰਾਂ ਦੇ ਹੱਕਾਂ ਦੀ ਰਾਖੀ ਲਈ 7 ਜੁਲਾਈ ਨੂੰ ਜ਼ਿਲ੍ਹਾ ਪੱਧਰੀ ਧਰਨੇ ਦੇ ਕੇ ਸੁੱਤੀ ਪਈ ਕੈਪਟਨ ਸਰਕਾਰ ਨੂੰ ਜਗਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਸਰਕਲ ਠੁੱਲੀਵਾਲ ਦੇ ਪ੍ਰਧਾਨ ਗੁਰਦੀਪ ਸਿੰਘ ਛਾਪਾ, ਸਰਕਲ ਟੱਲੇਵਾਲ ਦੇ ਪ੍ਰਧਾਨ ਬਚਿੱਤਰ ਸਿੰਘ ਰਾਏਸਰ, ਯੂਥ ਵਿੰਗ ਦੇ ਕੌਮੀ ਆਗੂ ਗੁਰਸੇਵਕ ਸਿੰਘ ਗਾਗੇਵਾਲ,ਮੁਲਾਜਮ ਆਗੂ ਰਾਜਿੰਦਰ ਸਿੰਘ ਗੋਗੀ ਛੀਨੀਵਾਲ ਕਲਾ, ਯੂਥ ਵਿੰਗ ਦੇ ਸਰਕਲ ਪ੍ਰਧਾਨ ਬਲਵੰਤ ਸਿੰਘ ਢਿੱਲੋਂ ਛੀਨੀਵਾਲ ਕਲਾਂ, ਕਲੱਟਰ ਸਿੰਘ ਪੰਡੋਰੀ ,ਸੁਖਵਿੰਦਰ ਸਿੰਘ ਗੋਰਖਾ, ਬਲਜਿੰਦਰ ਸਿੰਘ ਬਿੱਟੂ ਧਨੇਰ, ਡਾ ਰਾਮ ਗੋਪਾਲ ਸਹਿਜੜਾ, ਯੂਥ ਵਿੰਗ ਦੇ ਆਗੂ ਸਮਸੇਰ ਸਿੰਘ ਬਾਜਵਾ, ਰਾਜਾ ਰਾਮ ਬੱਗੂ ਖਿਆਲੀ, ਬਿੰਦਰ ਸਿੰਘ ਵਜੀਦਕੇ ਖੁਰਦ, ਪੀ ਏ ਜਸਵਿੰਦਰ ਸਿੰਘ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!