ਭਰਪੂਰ ਹੂੰਗਾਰੇ ਨਾਲ ਰੀਲੀਜ਼ ਹੋਇਆ ਚਰਚਿਤ ਗੀਤ ਕੋਕਾ
ਸੁਲਤਾਨਪੁਰ ਲੋਧੀ 4 ਜੁਲਾਈ/ ਸੰਤੋਖ ਸਿੰਘ ਪੰਨੂੰ
ਵਾਤਾਵਰਨ ਗੀਤ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਬਲਵੀਰ ਸ਼ੇਰਪੁਰੀ ਅੱਜ ਕੱਲ ਕੋਕਾ ਗੀਤ ਰਾਹੀਂ ਖੂਬ ਚਰਚਾ ਵਿੱਚ ਹਨ। ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਇਹ ਗੀਤ ਲੋਕਾਂ ਨੂੰ ਕੁਲਦੀਪ ਮਾਣਕ ਜੀ ਦੀਆਂ ਯਾਦਾਂ ਨਾਲ ਹੋਰ ਜੋੜ ਰਿਹਾ ਹੈ। ਗੀਤਕਾਰ ਅਲਬੇਲ ਬਰਾੜ ਸਾਹਬ ਨੇ ਬਾਕਮਾਲ ਲਫ਼ਜ਼ਾਂ ਨੂੰ ਲੜੀ ਵਿੱਚ ਪਰੋਇਆ। ਸਾਬੀ ਚੀਨੀਆਂ ਜੀ ਦੀ ਲਾਜਵਾਬ ਪੇਸ਼ਕਾਰੀ ਦਾ ਵੱਖਰਾ ਅੰਦਾਜ਼ ਸਾਹਮਣੇ ਆਇਆ। ਇਸ ਗੀਤ ਦਾ ਵੀਡੀਓ ਅਲੱਗ ਅਲੱਗ ਥਾਂਵਾਂ ਤੇ ਸੂਟ ਕੀਤਾ ਗਿਆ । ਮਸ਼ਹੂਰ ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਨੇ ਇਸ ਗੀਤ ਵਿੱਚ ਰੋਲ ਮਾਡਲ ਦੀ ਮੁੱਖ ਭੂਮਿਕਾ ਨਿਭਾਈ। ਵੀਡੀਓ ਬਿਲਕੁਲ ਪਰਿਵਾਰ ਵਿੱਚ ਬੈਠ ਕੇ ਵੇਖਣ ਯੋਗ ਹੈ। ਬਲਵੀਰ ਸ਼ੇਰਪੁਰੀ ਨੇ ਦਮਦਾਰ ਆਵਾਜ਼ ਅਤੇ ਪੂਰੀ ਰੂਹ ਨਾਲ ਗੀਤ ਨੂੰ ਗਾ ਕੇ ਪੰਜਾਬੀ ਗਾਇਕੀ ਵਿੱਚ ਨਵਾ ਕੋਕਾ ਜੜ ਦਿੱਤਾ। ਕੋਕਾ ਗੀਤ ਜਿਥੇ ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਨੂੰ ਨਿੱਘੀ ਸ਼ਰਧਾਂਜਲੀ ਭੇਟ ਹੋਵੇਗਾ,ਉਥੇ ਸੱਭਿਆਚਾਰ ਨੂੰ ਲੱਚਰਤਾ, ਨਸ਼ਿਆਂ ਅਤੇ ਨੰਗੇਜਪਣ ਤੋਂ ਵੀ ਬਚਾਉਣ ਵਿਚ ਸਿਧ ਹੋਵੇਗਾ। ਭਵਿੱਖ ਵਿੱਚ ਇਸ ਗਾਇਕ ਤੋਂ ਸਾਮਾਜ ਨੂੰ ਹੋਰ ਵੀ ਬਹੁਤ ਆਸਾਂ ਹਨ। ਵਾਹਿਗੁਰੂ ਜੀ ਇਸ ਬਲਵੀਰ ਸ਼ੇਰਪੁਰੀ ਅਤੇ ਪੂਰੀ ਟੀਮ ਨੂੰ ਹੋਰ ਬੁਲੰਦੀਆਂ ਬਖ਼ਸ਼ੇ ਜੀ। ਸਾਡੀਆਂ ਸੁੱਭ ਇਸ਼ਾਵਾਂ ਸਦਾ ਲਈ ਉਹਨਾਂ ਨਾਲ ਹਨ।