3.4 C
United Kingdom
Sunday, March 8, 2026

More

    ਮਾਸਟਰ ਅਜੀਤ ਸਿੰਘ ਦੇ ਪੋਤਰੇ ਅਰਮਾਨ ਸਿੰਘ ਧੰਜੂ ਦਾ ਆਸਟਰੇਲੀਆ ਵਿੱਚ ਦੇਹਾਂਤ

    ਸੁਲਤਾਨਪੁਰ ਲੋਧੀ 4 ਜੁਲਾਈ
     ਮਾਸਟਰ  ਦੇ ਪੋਤਰੇ ਅਰਮਾਨ ਸਿੰਘ ਧੰਜੂ  ਦਾ ਆਸਟ੍ਰੇਲੀਆ ਵਿਚ ਅਚਾਨਕ ਦਿਹਾਂਤ ਹੋ ਗਿਆ ।ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਸੁਰਿੰਦਰ ਖੀਵਾ ਨੇ ਕਿਹਾ ਉਹ ਇਸ ਸਮੇਂ ਲੱਗਭੱਗ ਪੱਚੀ ਸਾਲ ਦੇ ਸਨ ।ਮਾਸਟਰ ਅਜੀਤ ਸਿੰਘ ਦੇ ਵੱਡੇ ਪੁੱਤਰ ਰੂਬੀ ਦੀ ਦੇ ਬੇਟੇ ਸਨ ।ਅਰਮਾਨ ਸਿੰਘ ਧੰਜੂ ਦੀ ਬੇਵਕਤ ਮੌਤ ਦੀ ਖ਼ਬਰ ਸੁਣ ਕੇ ਸੁਲਤਾਨਪੁਰ ਲੋਧੀ ਹਲਕੇ ਵਿੱਚ ਸੋਗ ਦੀ ਲਹਿਰ ਛਾ ਗਈ ।
            ਅਰਮਾਨ ਸਿੰਘ ਧੰਜੂ ਦੀ ਬੇਵਕਤ ਮੌਤ ਤੇ ਸੀਪੀਆਈ ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ,ਕਾਮਰੇਡ ਗੁਰਚੇਤਨ ਸਿੰਘ ਬਾਸੀ ,ਸੀਪੀਆਈਐੱਮ ਜਲੰਧਰ ਕਪੂਰਥਲਾ ਦੇ ਸਕੱਤਰ ਸੁਰਿੰਦਰ ਖੀਵਾ ,ਕਾਮਰੇਡ ਬਲਵੀਰ ਜਾਡਲਾ ,ਮੇਹਰ ਸਿੰਘ ਖੁਰਲਾਪੁਰ, ਦਰਸ਼ਨ ਸਿੰਘ ਹਾਜੀਪੁਰ ,ਕੈਨੇਡਾ ਤੋਂ ਪਰਮਜੀਤ ਸਿੰਘ ਗਾਂਧਰੀ,ਬਹਾਦਰ ਸਿੰਘ ਮੱਲ੍ਹੀ ,ਕੁਲਵੰਤ ਸਿੰਘ ਢੇਸੀ ,ਸੁਰਿੰਦਰ ਸਿੰਘ ਢੇਸੀ ,ਇੰਗਲੈਂਡ ਤੋਂ ਰਾਜਿੰਦਰ ਸਿੰਘ ਬੈਂਸ ਬੀਬੀ ਜੁਗਿੰਦਰ ਕੌਰ ਬੈਂਸ ,ਦਿਆਲ ਬਾਗੜੀ ਨੇ ਅਰਮਾਨ ਸਿੰਘ ਧੰਜੂ ਦੀ ਬੇਵਕਤ ਹੋਈ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਉਪਰੋਤਕ ਆਗੂਆਂ ਨੇ ਕਿਹਾ ਕਿ ਮਾਸਟਰ ਅ ਜੀਤ ਸਿੰਘ ਦੇ ਪਰਿਵਾਰ ਨੂੰ  ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।ਉਨ੍ਹਾਂ ਕਿਹਾ ਕਿ ਸਮੁੱਚੀ ਜਮਹੂਰੀ ਲਹਿਰ ਇਸ ਦੁੱਖ ਦੀ ਘੜੀ ਵਿੱਚ ਮਾਸਟਰ ਅਜੀਤ ਸਿੰਘ ਦੇ ਪਰਿਵਾਰ ਨਾਲ ਖੜੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!