ਲਾਹੌਰ ਜਾ ਰਹੀ ਵੈਨ ਦੀ ਟ੍ਰੇਨ ਨਾਲ ਟੱਕਰ।
19 ਸਿੱਖ ਸ਼ਰਧਾਲੂਆਂ ਦੀ ਮੌਤ 6 ਫੱਟੜ ਹੋਏ ਹਨ
ਚੰਡੀਗੜ੍ਹ (ਰਾਜਿੰਦਰ ਭਦੌੜੀਆ)
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਦਰਦਨਾਕ ਹਾਦਸੇ ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆ ਪੀੜਤ ਪਰਿਵਾਰਾ ਨਾਲ ਗਹਿਰੀ ਹਮਦਰਦੀ ਪ੍ਰਗਟ ਕੀਤੀ ਹੈ । ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਇਹ ਹਾਦਸਾ ਮਨੁੱਖ ਰਹਿਤ ਫਾਟਕ ਕਰਕੇ ਵਾਪਰਿਆ। ਇਹ ਵੱਡੀ ਲਾਪਰਵਾਹੀ ਕਿਵੇ ਵਾਪਰੀ? ਇਸ ਦੀ ਪਾਕਿਸਤਾਨ ਸਰਕਾਰ ਉਚ ਪੱਧਰੀ ਜਾਚ ਕਰਵਾਏ ਤੇ ਪੀੜਤ ਪੀੜਤ ਪਰਿਵਾਰਾ ਦੀ ਇਮਰਾਨ ਖਾਨ ਸਰਕਾਰ ਵਿੱਤੀ ਸਹਾਇਤਾ ਵੀ ਕਰੇ।