10.9 C
United Kingdom
Sunday, September 6, 2026

More

    ਮਿਸ਼ਨ ਫ਼ਤਿਹ: ਆਂਗਣਵਾੜੀ ਮੁਲਾਜਮਾਂ ਵੱਲੋਂ ਕਰੋਨਾ ਸਬੰਧੀ ਚੇਤਨਾ ਮੁਹਿੰਮ

    ਅਸ਼ੋਕ ਵਰਮਾ
    ਬਠਿੰਡਾ, 3ਜੁਲਾਈ: ‘ਮਿਸ਼ਨ ਫ਼ਤਿਹ’ ਤਹਿਤ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੀ ਦੇਖ-ਰੇਖ ਹੇਠ ਜ਼ਿਲੇ ਦੀਆਂ 1391 ਆਂਗਣਵਾੜੀ ਸੈਂਟਰਾਂ ਵਿਖੇ ਆਂਗਣਵਾੜੀ ਸੁਪਰਵਾਈਜ਼ਰਾਂ ਤੇ ਆਂਗਣਵਾੜੀ ਵਰਕਰਾਂ ਨੇ ਪਿੰਡ-ਪਿੰਡ ਜਾ ਕੇ ਕਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਅਤੇ ਕਰੋਨਾ ਬਿਮਾਰੀ ਨੂੰ ਹਰਾਉਣ ਤੇ ‘ਮਿਸ਼ਨ ਫ਼ਹਿਤ’ ਨੂੰ ਕਾਮਯਾਬ ਕਰਨ ਦਾ ਅਹਿਦ ਲਿਆ।  ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਤਾਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲੇ ’ਚ 8 ਬਲਾਕਾਂ ਦੇ 1391 ਆਂਗਣਵਾੜੀ ਸੈਂਟਰਾਂ ਵਿਚ ਕੰਮ ਕਰ ਰਹੀਆਂ 36 ਸੁਪਰਵਾਈਜ਼ਰਾਂ ਤੇ 1360 ਆਂਗਣਵਾੜੀ ਵਰਕਰਾਂ ਵਲੋਂ ਹਰ ਘਰ ਤੱਕ ਪਹੁੰਚ ਕਰਕੇ ‘ਮਿਸ਼ਨ ਫ਼ਤਿਹ’ ਨੂੰ ਕਾਮਯਾਬ ਕਰਨ ਲਈ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਅਨੁਸਾਰ, ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ, ਜਨਤਕ ਥਾਵਾਂ ਤੇ ਇੱਕ ਦੂਜੇ ਵਿਅਕਤੀ ਤੋਂ 6 ਫੁੱਟ ਦੀ ਦੂਰੀ ਬਣਾਕੇ ਰੱਖਣ ਅਤੇ ਦਿਨ ਦੇ ਕੰਮਕਾਰਾਂ ਦੌਰਾਨ 8 ਤੋਂ 10 ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਸਾਫ਼ ਕਰਨ ਲਈ ਪੇ੍ਰਰਿਤ ਕੀਤਾ ਤਾਂ ਜੋ ਅਸੀਂ ਇਸ ਮਹਾਂਮਾਰੀ ’ਤੇ ਫ਼ਤਿਹ ਪਾ ਸਕੀਏ।
    ਉਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 0 ਤੋਂ 6 ਸਾਲ ਬੱਚਿਆਂ, ਗਰਭਵਤੀ ਮਾਵਾਂ ਤੇ ਨਰਸਿੰਗ ਮਾਵਾਂ ਨੂੰ ਸੁੱਕੇ ਰਾਸ਼ਨ ਦੀ ਵੰਡ ਕੀਤੀ ਹੈ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਵਲੋਂ ਤਿਆਰ ਕੀਤੇ ਮਾਸਕ ਵੀ ਵੰਡੇ ਗਏ ਅਤੇ ਮਾਸਕ ਪਾਉਣ ਦੀ ਪ੍ਰੇਰਣਾ ਵੀ ਦਿੱਤੀ ਹੈ। ਇਸ ਮੌਕੇ ਕਿਸ਼ੋਰੀਆਂ ਨੂੰ ਮਹਾਂਮਾਰੀ ਦੇ ਸਮੇਂ ਵਿਸ਼ੇਸ਼ ਤੌਰ ’ਤੇ ਸਾਫ਼-ਸਫ਼ਾਈ ਰੱਖਣ ਲਈ ਵੀ ਜਾਗਰੂਕ ਕੀਤਾ ਗਿਆ। ਇਸ ਦੌਰਾਨ ਉਨਾਂ ਲੋਕਾਂ ਨੂੰ ਘਰੋਂ ਬਾਹਰ ਜਾਣ ਲੱਗਿਆਂ ਆਪਣਾ ਮੂੰਹ ਮਾਸਕ ਨਾਲ ਢੱਕ ਕੇ ਜਾਣ, ਬਾਜ਼ਾਰ ਵਿੱਚ ਸ਼ੌਪਿੰਗ ਕਰਦੇ ਸਮੇਂ ਸਮਾਜਿਕ ਦੂਰੀ ਬਣਾ ਕੇ ਰੱਖੀਣ  , ਆਪਣੇ ਹੱਥਾਂ ਨੂੰ ਘੱਟੋ-ਘੱਟ 8 ਤੋਂ 10 ਵਾਰ ਜ਼ਰੂਰ 20 ਤੋਂ 30 ਸੈਕਿੰਡ ਤੱਕ ਸਾਬਣ ਨਾਲ ਜਰੂਰ ਧੋਣ ਜਾਂ ਸੈਨੇਟਾਈਜ਼ਰ ਦੀ ਵਰਤੋਂ ਦੀ ਅਪੀਲ ਕੀਤੀ । ਜੇਕਰ ਅਸੀਂ ਇਨਾਂ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਤਾਂ ਹੀ ਅਸੀਂ ਸਮਾਜ ਨੂੰ ਇਸ ਕਰੋਨਾ ਵਾਇਰਸ ਦੇ ਫੈਲਾਅ ਤੋਂ ਬਚਾ ਕੇ ਤੰਦਰੁਸਤ ਸਮਾਜ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!