12.5 C
United Kingdom
Sunday, September 6, 2026

More

    ਹੜਤਾਲੀ ਜੱਥੇਬੰਦੀਆਂ ਵੱਲੋਂ ਹਰਸਿਮਰਤ ਤੋਂ ਮੰਤਰੀ ਮੰਡਲ ਛੱਡਣ ਦੀ ਮੰਗ

    ਅਸ਼ੋਕ ਵਰਮਾ,
     ਮਾਨਸਾ,3ਜੁਲਾਈ। ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਅੱਜ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ (ਏਕਟੂ) ਦੇ ਸੂਬਾ ਪ੍ਰਧਾਨ ਕਾ. ਰਾਜਵਿੰਦਰ ਰਾਣਾ ,  ਏਟਕ ਦੇ ਸੂਬਾ ਆਗੂ ਕਾ. ਕਿ੍ਰਸਨ ਚੌਹਾਨ, ਸੀਟੂ ਦੇ ਸੂਬਾ ਆਗੂ ਕਾ. ਕੁਲਵਿੰਦਰ ਉੱਡਤ, ਸੀਟੂ ਪੰਜਾਬ ਦੇ ਆਗੂ ਮੇਜਰ ਸਿੰਘ , ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ਿੰਦਰਪਾਲ ਚਕੇਰੀਆਂ, ਸਕੂਲ ਵੈਨ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਕਰਮਜੀਤ ਸਿੰਘ ਮਾਨਸਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਗੁਰਨਾਮ ਭੀਖੀ ਦੀ ਅਗਵਾਈ ਹੇਠ ਰੋਸ ਰੈਲੀ ਕਰਨ ਉਪਰੰਤ ਮੋਟਰਸਾਈਕਲਾਂ, ਕਾਰਾਂ, ਜੀਪਾਂ , ਟਰੈਕਟਰਾਂ , ਸਕੂਲ ਵੈਨਾਂ ਅਤੇ ਐਂਬੂਲੈਂਸ  ਦੇ ਵੱਡੇ ਕਾਫਲੇ ਨਾਲ ਸ਼ਹਿਰ ਵਿੱਚ ਮਾਰਚ ਕੱਢਿਆ । ਸ਼ਹਿਰ ਦੇ ਬੱਸ ਅੱਡੇ ਤੇ ਮੁਜਾਹਰਾਕਾਰੀਆਂ ਨੇ ਡੀਜਲ, ਪੈਟਰੋਲ ਦੀਆਂ ਕੀਮਤਾਂ ਦੇ ਵਾਧੇ , ਕਿਰਤ ਕਾਨੂੰਨਾਂ ਵਿੱਚ ਕੀਤੀਆਂ ਜਾ ਰਹੀਆਂ ਸੋਧਾਂ, ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਕਰਨ ਅਤੇ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਵਿੱਚ ਮੋਦੀ ਵੱਲੋਂ ਲਾਈ ਅਣ ਐਲਾਨੀ ਐਮਰਜੈਂਸੀ ਦੇ ਖਿਲਾਫ ਮੋਦੀ  ਦੀ ਅਰਥੀ ਸਾੜੀ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਕੇ ਭੜਾਸ ਕੱਢੀ।
                              ਇਸ ਮੌਕੇ ਟਰੇਡ ਯੂਨੀਅਨ ਆਗੂਆਂ  ਨੇ ਕਿਹਾ ਕਿ ਰੋਜ ਵਧਦੀਆਂ ਤੇਲ ਕੀਮਤਾਂ, ਕਿਰਤ ਕਾਨੂੰਨਾਂ ’ਚ ਮਜਦੂਰ ਵਿਰੋਧੀ ਸੋਧਾਂ , ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਜਾਰੀ ਕਰਨ ਤੇ ਦੇਸ਼ ਵਿੱਚ ਲਾਈ ਅਣਐਲਾਨੀ ਐਮਰਜੈਂਸੀ ਕਾਰਨ ਅਕਾਲੀ ਦਲ ਨੂੰ ਪੰਜਾਬ ਦੇ ਹਿੱਤਾਂ ਲਈ ਐਨਡੀਏ ਸਰਕਾਰ ਚੋਂ ਬਾਹਰ ਆਉਣਾ ਅਤੇ ਬੀਬੀ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ । ਉਨਾਂ  ਅਕਾਲੀ ਦਲ ਦੇ ਭਾਜਪਾ ਗਠਜੋੜ ਵਿੱਚੋਂ ਬਾਹਰ ਨਾਂ ਆਉਣ ਦੀ ਸੂਰਤ ’ਚ ਸੁਖਬੀਰ ਬਾਦਲ ਨੂੰ ਤੇਲ ਦੀਆਂ ਕੀਮਤਾਂ ਖਿਲਾਫ ਫੋਕੀ ਡਰਾਮੇਬਾਜੀ ਬੰਦ ਕਰਨ ਦੀ ਨਸੀਹਤ ਦਿੱਤੀ । ਆਗੂਆਂ ਨੇ ਲਾਕ ਡਾਊਨ ਦੇ ਮਹੀਨਿਆਂ ਦੌਰਾਨ ਬਿਜਲੀ ਦੇ ਬਿੱਲ , ਸਕੂਲਾਂ ਦੀਆਂ ਫੀਸਾਂ ਤੇ ਕਰਜਿਆਂ ਦੀਆਂ ਕਿਸ਼ਤਾਂ ਮੁਆਫ ਕਰਨ ਦੀ ਮੰਗ ਕੀਤੀ । ਆਗੂਆਂ ਨੇ ਚਿਤਾਵਨੀ ਦਿੱਤੀ  ਕਿ ਜੇਕਰ ਮਜਦੂਰ ਕਿਸਾਨ ਵਿਰੋਧੀ ਫੈਸਲਿਆਂ ਨੂੰ ਵਾਪਸ ਨਾ ਲਿਆ ਤੇ ਤੇਲ ਦੀਆਂ ਕੀਮਤਾਂ ਨਾਂ ਘਟਾਈਆਂ ਤਾਂ ਮਿਹਨਤਕਸ਼ ਆਵਾਮ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਖਿਲਾਫ ਅੰਦੋਲਨ ਨੂੰ ਹੋਰ ਤੇਜ ਕੀਤਾ ਜਾਏਗਾ।
                     ਇਸ ਰੋਸ ਮਾਰਚ ਵਿੱਚ ਏਕਟੂ ਦੇ ਸੂਬਾ ਆਗੂ ਕਾਮਰੇਡ ਗੁਰਜੰਟ ਸਿੰਘ ਮਾਨਸਾ , ਰਣਜੀਤ ਸਿੰਘ ਤਾਮਕੋਟ,  ਨਰਿੰਦਰ ਕੌਰ ਬੁਰਜ ਹਮੀਰਾ , ਇਨਕਲਾਬੀ ਨੌਜਵਾਨ ਸਭਾ ਦੇ ਆਗੂ ਬਿੰਦਰ ਅਲਖ , ਏਟਕ ਆਗੂ ਦਰਸ਼ਨ ਪੰਧੇਰ, ਕਾਕਾ ਸਿੰਘ , ਰੂਪ ਸਿੰਘ  ਢਿੱਲੋਂ, ਦਲਜੀਤ ਮਾਨਸ਼ਾਹੀਆ, ਸੁਖਦੇਵ ਪੰਧੇਰ, ਬਲਵੰਤ ਸਿੰਘ ਭੈਣੀ ਬਾਘਾ, ਰਤਨ ਭੋਲਾ, ਨਿਰਮਲ ਸਿੰਘ ਮਾਨਸਾ, ਰਾਮ ਸਿੰਘ, ਮਿੱਠੂ ਸਿੰਘ ਮੰਦਰ, ਸੁਖਦੇਵ ਸਿੰਘ, ਐਂਬੂਲੈਂਸ ਯੂਨੀਅਨ ਦੇ ਨਿਰਮਲ ਸਿੰਘ ਨਿੰਮਾ , ਪ੍ਰਾਈਵੇਟ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ,ਡੀ ਟੀ ਐਫ ਦੇ ਜਿਲਾ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ  ਅਤੇ ਪੰਜਾਬ ਟੈਕਸੀ ਯੂਨੀਅਨ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਸਾਬਕਾ ਐਮ ਸੀ ਹਾਜਰ ਸਨ ਜਿੰਨਾਂ ਸਮੂਹ ਇਨਸਾਫਪਸੰਦ ਲੋਕਾਂ,ਕਿਰਤੀਆਂ,ਕਿਸਾਨਾਂ ਅਤੇ ਮੁਲਾਜਮਾਂ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ ਲੜਾਈ ਜਾਰੀ ਰੱਖਣ ਦਾ ਸੱਦਾ ਦਿੱਤਾ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!